ਰਾਜਕੁਮਾਰ ਐਂਡਰਿਊ ਨੇ ਛੱਡੀ ‘ਡਿਊਕ ਆਫ਼ ਯਾਰਕ’ ਦੀ ਸ਼ਾਹੀ ਉਪਾਧੀ
Saturday, Oct 18, 2025 - 02:25 AM (IST)

ਲੰਡਨ (ਭਾਸ਼ਾ) : ਪ੍ਰਿੰਸ ਐਂਡਰਿਊ ਨੇ ਕਿਹਾ ਕਿ ਯੌਨ ਅਪਰਾਧੀ ਜੈਫਰੀ ਐਪਸਟੀਨ ਨਾਲ ਉਨ੍ਹਾਂ ਦੀ ਦੋਸਤੀ ਮੁੜ ਸੁਰਖੀਆਂ ਵਿਚ ਆਉਣ ਤੋਂ ਬਾਅਦ ਉਹ ‘ਡਿਊਕ ਆਫ਼ ਯਾਰਕ’ ਦੀ ਆਪਣੀ ਸ਼ਾਹੀ ਉਪਾਧੀ ਨੂੰ ਤਿਆਗ ਰਹੇ ਹਨ।
ਰਾਜਕੁਮਾਰ ਐਂਡਰਿਊ ਨੇ ਬਕਿੰਘਮ ਪੈਲੇਸ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਕਿ ਮਹਾਰਾਜਾ ਚਾਰਲਸ-3 ਦੇ ਛੋਟੇ ਭਰਾ ਪ੍ਰਿੰਸ ਐਂਡਰਿਊ ਨੇ ਕਿਹਾ ਕਿ ਉਸ ਨੇ ਅਤੇ ਸ਼ਾਹੀ ਪਰਿਵਾਰ ਨੇ ਫੈਸਲਾ ਕੀਤਾ ਹੈ ਕਿ ਮੇਰੇ ਵਿਰੁੱਧ ਲਗਾਤਾਰ ਲਾਏ ਜਾ ਰਹੇ ਦੋਸ਼ ਮਹਾਰਾਣੀ ਅਤੇ ਸ਼ਾਹੀ ਪਰਿਵਾਰ ਦੇ ਕੰਮ ਵਿਚ ਵਿਘਨ ਪਾਉਣਗੇ।