ਆਸਟਰੇਲੀਆਈ ਪੀ. ਐੱਮ. ਨੇ ਕਿਹਾ—ਆਈ. ਐੱਸ. ਲੜਾਕੇ ਦਾ ਪੁੱਤਰ ਆਸਟਰੇਲੀਆ ਵਾਪਸ ਆ ਸਕਦੈ

05/08/2017 3:23:02 PM

ਕੈਨਬਰਾ— ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਕਿਹਾ ਹੈ ਕਿ ਇਸਲਾਮਿਕ ਸਟੇਟ (ਆਈ. ਐੱਸ.) ਲੜਾਕੇ ਦਾ 6 ਸਾਲਾ ਆਸਟਰੇਲੀਆਈ ਪੁੱਤਰ ਆਪਣੇ ਭਰਾ-ਭੈਣਾਂ ਨਾਲ ਆਸਟਰੇਲੀਆ ਵਾਪਸ ਪਰਤ ਸਕਦਾ ਹੈ। ਇਕ ਤਸਵੀਰ ''ਚ ਉਹ ਲੜਕਾ ਪੱਛਮੀ ਏਸ਼ੀਆ ''ਚ ਕਿਸੇ ਥਾਂ ''ਤੇ ਸਲੀਬ ਨਾਲ ਲਟਕੀ ਇਕ ਲਾਸ਼ ਦੇ ਸਾਹਮਣੇ ਇਸਲਾਮਿਕ ਸਟੇਟ ਨਾਲ ਜੁੜਿਆ ਸੰਕੇਤ ਕਰਦੇ ਹੋਏ ਨਜ਼ਰ ਆਇਆ ਸੀ। 
ਟਰਨਬੁੱਲ ਨੇ ਸੋਮਵਾਰ ਭਾਵ ਅੱਜ ਕਿਹਾ ਕਿ ਸੀਰੀਆ ਜਾਂ ਇਰਾਕ ਵਿਚ ਯੁੱਧ ਖੇਤਰਾਂ ਤੋਂ ਪਰਤੇ ਅਜਿਹੇ ਬੱਚਿਆਂ ''ਤੇ ਨੇੜੇ ਤੋਂ ਨਜ਼ਰ ਰੱਖੀ ਜਾਵੇਗੀ, ਤਾਂ ਕਿ ਆਸਟਰੇਲੀਆਈ ਲੋਕਾਂ ਦੀ ਸੁਰੱਖਿਆ ਯਕੀਨੀ ਕੀਤੀ ਜਾ ਸਕੇ। 
ਦੱਸਣ ਯੋਗ ਹੈ ਕਿ ਸਿਡਨੀ ''ਚ ਜਨਮੇ ਅੱਤਵਾਦੀ ਖਾਲੇਦ ਸ਼ਰਾਰਫ ਨੇ ਆਪਣੇ ਸਭ ਤੋਂ ਛੋਟੇ ਪੁੱਤਰ ਦੀ ਇਹ ਤਸਵੀਰ ਸੋਸ਼ਲ ਮੀਡੀਆ ''ਤੇ ਪੋਸਟ ਕੀਤੀ ਸੀ, ਜਿਸ ਨੂੰ ਆਸਟਰੇਲੀਆ ਦੀ ਮੀਡੀਆ ਨੇ ਪ੍ਰਕਾਸ਼ਤ ਕੀਤਾ ਸੀ। ਇਸ ਤਸਵੀਰ ''ਚ ਇਕ ਸਲੀਬ ਨਾਲ ਪਲਾਸਟਿਕ ਦੀਆਂ ਤਾਰਾਂ ਨਾਲ ਲਟਕੀ ਲਾਸ਼ ਦੇ ਸਾਹਮਣੇ ਉਹ ਬੱਚਾ ਮੁਸਕਰਾਉਂਦੇ ਹੋਏ ਸਲਾਮ ਦੇ ਅੰਦਾਜ਼ ਵਿਚ ਆਪਣੀ ਪਹਿਲੀ ਉਂਗਲ ਦਿਖਾਉਂਦਾ ਹੋਇਆ ਨਜ਼ਰ ਆਇਆ ਸੀ। ਲਾਸ਼ ਨਾਲ ਲਟਕੀ ਤਖਤੀ ''ਤੇ ਲਿਖਿਆ ਸੀ ਕਿ ਸਭ ਤੋਂ ਵੱਡੀ ਸਜ਼ਾ ਈਸਾਈਆਂ ਨਾਲ ਸਹਿਯੋਗ ਕਰਨਾ ਹੈ। 
ਸ਼ਰਾਰਫ ਆਪਣੀ ਪਤਨੀ ਤਾਰਾ ਨੂੰ ਫਰਵਰੀ 2014 ''ਚ ਆਪਣੇ ਪਿਤਾ ਨਾਲ ਜੁੜਨ ਲਈ ਸਿਡਨੀ ਤੋਂ ਸੀਰੀਆ ਲੈ ਗਿਆ ਸੀ। ਸ਼ਰਾਰਫ ਉਨ੍ਹਾਂ 9 ਮੁਸਲਿਮ ਵਿਅਕਤੀਆਂ ਵਿਚ ਸ਼ਾਮਲ ਸੀ, ਜਿਨ੍ਹਾਂ ''ਤੇ 2007 ''ਚ ਬੰਬ ਬਣਾਉਣ ਅਤੇ ਸਿਡਨੀ, ਮੈਲਬੌਰਨ, ਆਸਟਰੇਲੀਆ ਦੇ ਸਭ ਤੋਂ ਵੱਡੇ ਸ਼ਹਿਰਾਂ ''ਚ ਅੱਤਵਾਦੀ ਹਮਲਿਆਂ ਦੀ ਸਾਜਿਸ਼ ਰੱਚਣ ਦਾ ਦੋਸ਼ ਲਾਇਆ ਗਿਆ। ਉਸ 2009 ''ਚ ਅੱਤਵਾਦੀ ਗਤੀਵਿਧੀਆਂ ''ਚ ਸ਼ਾਮਲ ਰਹਿਣ ਦਾ ਦੋਸ਼ੀ ਠਹਿਰਾਇਆ ਗਿਆ ਅਤੇ 4 ਸਾਲ ਉਹ ਜੇਲ ''ਚ ਰਿਹਾ।

Tanu

News Editor

Related News