ਨੇਪਾਲੀ ਕਾਂਗਰਸ ਤੋਂ ਵੱਖ ਹੋਣ ਤੋਂ ਬਾਅਦ PM ਪ੍ਰਚੰਡ ਨੇ ਓਲੀ ਦੀ ਪਾਰਟੀ ਨਾਲ ਕੀਤਾ ਗਠਜੋੜ

Monday, Mar 04, 2024 - 04:05 PM (IST)

ਨੇਪਾਲੀ ਕਾਂਗਰਸ ਤੋਂ ਵੱਖ ਹੋਣ ਤੋਂ ਬਾਅਦ PM ਪ੍ਰਚੰਡ ਨੇ ਓਲੀ ਦੀ ਪਾਰਟੀ ਨਾਲ ਕੀਤਾ ਗਠਜੋੜ

ਕਾਠਮੰਡੂ (ਭਾਸ਼ਾ): ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ‘ਪ੍ਰਚੰਡ’ ਨੇ ਸੋਮਵਾਰ ਨੂੰ ਮਤਭੇਦਾਂ ਕਾਰਨ ਨੇਪਾਲੀ ਕਾਂਗਰਸ ਨਾਲ ਆਪਣੀ ਕਰੀਬ 15 ਮਹੀਨਿਆਂ ਦੀ ਭਾਈਵਾਲੀ ਖ਼ਤਮ ਕਰ ਦਿੱਤੀ ਅਤੇ ਸਾਬਕਾ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਨੇ ਓਲੀ ਦੀ ਪਾਰਟੀ ਨਾਲ ਨਵਾਂ ਗਠਜੋੜ ਬਣਾਉਣ ਦਾ ਫੈ਼ੈਸਲਾ ਕੀਤਾ ਹੈ। ਨੇਪਾਲ ਕਮਿਊਨਿਸਟ ਪਾਰਟੀ (ਮਾਓਵਾਦੀ ਕੇਂਦਰ) ਦੇ ਇੱਕ ਨੇਤਾ ਨੇ ਕਿਹਾ ਕਿ ਪ੍ਰਚੰਡ ਦੀ ਅਗਵਾਈ ਵਾਲੀ ਸੀਪੀਐਨ (ਮਾਓਵਾਦੀ ਕੇਂਦਰ) ਅਤੇ ਸ਼ੇਰ ਬਹਾਦੁਰ ਦੇਉਬਾ ਦੀ ਅਗਵਾਈ ਵਾਲੀ ਨੇਪਾਲੀ ਕਾਂਗਰਸ ਵਿਚਾਲੇ ਗਠਜੋੜ ਖ਼ਤਮ ਹੋ ਗਿਆ ਹੈ ਕਿਉਂਕਿ ਦੋਵਾਂ ਚੋਟੀ ਦੇ ਨੇਤਾਵਾਂ ਵਿਚਾਲੇ ਮਤਭੇਦ ਡੂੰਘੇ ਹੋ ਗਏ ਹਨ। 

ਪੜ੍ਹੋ ਇਹ ਅਹਿਮ ਖ਼ਬਰ-ਵਿਦਿਆਰਥੀਆਂ ਨੂੰ 'ਫੰਡ' ਇਕੱਠਾ ਕਰਨ ਲਈ ਚਟਣੇ ਪਏ ਦੂਜਿਆਂ ਦੇ ਪੈਰ, ਗੁੱਸੇ 'ਚ ਮਾਪੇ (ਵੀਡੀਓ)

ਸੀਪੀਐਨ (ਮਾਓਵਾਦੀ ਕੇਂਦਰ) ਦੇ ਸਕੱਤਰ ਗਣੇਸ਼ ਸ਼ਾਹ ਨੇ ਪੀਟੀਆਈ ਨੂੰ ਦੱਸਿਆ, "ਨੇਪਾਲੀ ਕਾਂਗਰਸ ਨੇ ਪ੍ਰਧਾਨ ਮੰਤਰੀ ਨਾਲ ਸਹਿਯੋਗ ਨਹੀਂ ਕੀਤਾ, ਇਸ ਲਈ ਅਸੀਂ ਇੱਕ ਨਵਾਂ ਗਠਜੋੜ ਲੱਭਣ ਲਈ ਮਜ਼ਬੂਰ ਹਾਂ।" ਨੇਪਾਲੀ ਕਾਂਗਰਸ ਦੇ ਸਮਰਥਨ ਨਾਲ ਪ੍ਰਚੰਡ  25 ਦਸੰਬਰ, 2022 ਨੂੰ ਪ੍ਰਧਾਨ ਮੰਤਰੀ ਬਣੇ। ਪ੍ਰਤੀਨਿਧ ਸਦਨ ਦੀ ਸਭ ਤੋਂ ਵੱਡੀ ਪਾਰਟੀ ਨੇਪਾਲੀ ਕਾਂਗਰਸ ਨਾਲ ਗਠਜੋੜ ਤੋੜਨ ਤੋਂ ਬਾਅਦ ਪ੍ਰਚੰਡ ਨੇ ਓਲੀ ਦੀ ਅਗਵਾਈ ਵਾਲੀ ਨੇਪਾਲ ਕਮਿਊਨਿਸਟ ਪਾਰਟੀ (ਯੂਨੀਫਾਈਡ ਮਾਰਕਸਵਾਦੀ-ਲੈਨਿਨਵਾਦੀ) ਨਾਲ ਹੱਥ ਮਿਲਾਉਣ ਦਾ ਫ਼ੈਸਲਾ ਕੀਤਾ। ਹਾਲਾਂਕਿ ਓਲੀ ਨੂੰ ਪ੍ਰਚੰਡ ਦਾ ਆਲੋਚਕ ਮੰਨਿਆ ਜਾਂਦਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਹੁਣ ਭਾਰਤੀ ਵਿਦਿਆਰਥੀਆਂ ਦਾ ਕੈਨੇਡਾ ਜਾਣ ਦਾ ਰੁਝਾਨ ਘੱਟਿਆ, ਦੇਖੋ ਹੈਰਾਨ ਕਰਦੇ ਅੰਕੜੇ

ਪਿਛਲੇ ਸਾਲ ਸੀਪੀਐਨ-ਯੂਐਮਐਲ ਨੇ ਰਾਸ਼ਟਰਪਤੀ ਚੋਣ ਲਈ ਮੁੱਖ ਵਿਰੋਧੀ ਪਾਰਟੀ ਦੇ ਉਮੀਦਵਾਰ ਨੂੰ ਸਮਰਥਨ ਦੇਣ ਨੂੰ ਲੈ ਕੇ ਮਤਭੇਦਾਂ ਦੇ ਬਾਅਦ ਪ੍ਰਚੰਡ ਦੀ ਅਗਵਾਈ ਵਾਲੀ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ ਸੀ। ਸੀਪੀਐਨ-ਯੂਐਮਐਲ ਦੇ ਉਪ ਪ੍ਰਧਾਨ ਸੁਰੇਂਦਰ ਪਾਂਡੇ ਨੇ ਕਿਹਾ ਕਿ ਸੋਮਵਾਰ ਦੁਪਹਿਰ ਨੂੰ ਨਵੀਂ ਕੈਬਨਿਟ ਦਾ ਗਠਨ ਕੀਤਾ ਜਾਵੇਗਾ ਅਤੇ ਮੰਤਰੀ ਮੰਡਲ ਦਾ ਆਕਾਰ ਛੋਟਾ ਹੋਵੇਗਾ। ਨੇਪਾਲੀ ਕਾਂਗਰਸ ਦੇ ਨੇਤਾ ਅਤੇ ਵਿੱਤ ਮੰਤਰੀ ਰਾਮਸ਼ਰਨ ਮਹਤ ਅਤੇ ਪ੍ਰਚੰਡ ਵਿਚਾਲੇ ਕੁਝ ਪ੍ਰਾਜੈਕਟਾਂ ਲਈ ਬਜਟ ਵੰਡ ਦੇ ਮੁੱਦੇ 'ਤੇ ਮਤਭੇਦ ਵਧਣ ਤੋਂ ਬਾਅਦ ਦੋਵਾਂ ਪਾਰਟੀਆਂ ਵਿਚਾਲੇ ਦਰਾਰ ਵਧ ਗਈ। ਸੀਪੀਐਨ-ਯੂਐਮਐਲ ਪ੍ਰਧਾਨ ਓਲੀ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਿਵਾਸ 'ਤੇ ਪ੍ਰਚੰਡ ਨਾਲ ਮੁਲਾਕਾਤ ਕੀਤੀ ਅਤੇ ਨਵਾਂ ਗਠਜੋੜ ਬਣਾਉਣ ਨਾਲ ਸਬੰਧਤ ਮਾਮਲਿਆਂ 'ਤੇ ਚਰਚਾ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News