ਮੈਲਬੌਰਨ ''ਚ ਹੋਈ ਗੋਲੀਬਾਰੀ, ਪ੍ਰਾਇਮਰੀ ਸਕੂਲ ਨੂੰ ਲੱਗੇ ਤਾਲੇ

06/08/2017 1:37:12 PM


ਮੈਲਬੌਰਨ— ਆਸਟਰੇਲੀਆ ਦੇ ਪੱਛਮੀ ਮੈਲਬੌਰਨ 'ਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਜਿੱਥੇ ਗੋਲੀਬਾਰੀ ਦੀ ਇਹ ਘਟਨਾ ਵਾਪਰੀ ਹੈ, ਉੱਥੇ ਹੋਲੀ ਰੋਜਰੀ ਪ੍ਰਾਇਮਰੀ ਸਕੂਲ ਪੈਂਦਾ ਹੈ। ਜਿਸ ਕਾਰਨ ਸਕੂਲ ਨੂੰ ਤਾਲਾ ਲਾ ਦਿੱਤਾ ਗਿਆ। ਪੁਲਸ ਇਸ ਘਟਨਾ ਦੇ ਸੰਬੰਧ 'ਚ ਜਾਂਚ ਕਰ ਰਹੀ ਹੈ। ਗੋਲੀਬਾਰੀ ਦੀ ਇਹ ਘਟਨਾ ਮੈਲਬੌਰਨ ਦੇ ਡਰਬੀ ਸਟਰੀਟ 'ਚ ਕੇਨਸਨਸਟਨ ਹਾਊਸਿੰਗ ਕਮਿਸ਼ਨ ਬਿਲਡਿੰਗ ਦੇ ਬਾਹਰ ਤਕਰੀਬਨ 12.20 ਵਜੇ ਹੋਈ। ਇੱਥੇ ਰਹਿਣ ਵਾਲੀ ਕੋਲੀਨ ਹਾਵੇਲ ਨੇ ਦੱਸਿਆ ਕਿ ਉਸ ਨੇ 4 ਤੋਂ 6 ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ। ਉਸ ਨੇ ਦੱਸਿਆ ਕਿ ਉਹ ਪਿਛਲੇ 32 ਸਾਲਾ ਤੋਂ ਇੱਥੇ ਰਹਿ ਰਹੀ ਹੈ ਅਤੇ ਉਸ ਨੇ ਗੋਲੀਬਾਰੀ ਦੀਆਂ ਆਵਾਜ਼ਾਂ ਸੁਣੀਆਂ।
ਓਧਰ ਇੰਸਪੈਕਟਰ ਸਟੀਫਨ ਕੂਪਰ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਪਰ ਇਹ ਪਤਾ ਨਹੀਂ ਲੱਗ ਸਕਿਆ ਇਹ ਗੋਲੀਬਾਰੀ ਕਿਸੇ ਨੇ ਅਤੇ ਕਿਉਂ ਕੀਤੀ। ਅਸੀਂ ਜਨਤਾ ਨੂੰ ਬੇਨਤੀ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਕੋਈ ਜਾਣਕਾਰੀ ਮਿਲੇ ਤਾਂ ਸਾਨੂੰ ਸੂਚਿਤ ਕੀਤਾ ਜਾਵੇ। ਪੁਲਸ ਨੇ ਘਟਨਾ ਵਾਲੀ ਥਾਂ 'ਤੇ ਕੋਨੇ-ਕੋਨੇ 'ਤੇ 8-8 ਪੁਲਸ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਹਾਲਾਂਕਿ ਇਸ ਘਟਨਾ 'ਚ ਕੋਈ ਵੀ ਜ਼ਖਮੀ ਨਹੀਂ ਹੋਇਆ ਹੈ। ਪੁਲਸ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਤਾਂ ਕਿ ਕੋਈ ਸੁਰਾਗ ਮਿਲ ਸਕੇ।


Related News