ਮਾਲਦੀਵ ''ਚ ਸਤੰਬਰ ਨੂੰ ਹੋਣਗੀਆਂ ਰਾਸ਼ਟਰਪਤੀ ਚੋਣਾਂ

02/23/2018 8:57:37 PM

ਮਾਲੇ—ਮਾਲਦੀਵ 'ਚ ਰਾਜਨੀਤਿਕ ਸੰਕਟ ਵਿਚਾਲੇ ਦੇਸ਼ ਦੇ ਰਾਸ਼ਟਰਪਤੀ ਅਹੁਦੇ ਲਈ ਸਤੰਬਰ 'ਚ ਚੋਣਾਂ ਹੋਣਗੀਆਂ। ਚੋਣ ਕਮਿਸ਼ਨ ਨੇ ਇੱਥੇ ਐਲਾਨ ਕੀਤਾ। ਮੌਜੂਦਾ ਰਾਸ਼ਟਰਪਤੀ ਅਬਦੂਲਾ ਯਾਮੀਨ ਨੇ ਇਸ ਐਲਾਨ ਦਾ ਸੁਆਗਤ ਕੀਤਾ ਹੈ। ਦੇਸ਼ 'ਚ ਐਮਰਜੰਸੀ ਲਾਗੂ ਕਰਨ ਦੀ ਵਜ੍ਹਾ ਤੋਂ ਉਹ ਖੁਦ ਅਹੁਦਾ ਛੱਡਣ ਵਾਲੇ ਸਾਬਕਾ ਰਾਸ਼ਟਰਪਤੀ ਮੁਹੰਮਦ ਨਸ਼ੀਦ ਸਮੇਤ ਸਮੂਚੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਹੈ। 
ਵੀਰਵਾਰ ਨੂੰ ਜਾਰੀ ਕੀਤੇ ਗਏ ਇਕ ਆਧਿਕਾਰਿਤ ਬਿਆਨ ਮੁਤਾਬਕ ਕਮਿਸ਼ਨ ਨੇ ਸਤੰਬਰ 'ਚ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਹਾਲਾਂਕਿ ਬਿਆਨ 'ਚ ਵੋਟਾਂ ਦੀ ਤਰੀਕ ਦਾ ਜ਼ਿਕਰ ਨਹੀਂ ਹੈ। ਬਿਆਨ ਮੁਤਾਬਕ ਕਮਿਸ਼ਨ ਨੇ ਚੋਣਾਂ ਤੋਂ ਪਹਿਲਾਂ ਦੇ ਜ਼ਰੂਰੀ ਅੰਕੜਿਆਂ ਅਤੇ ਸੂਚਨਾਵਾਂ ਨੂੰ ਇਕੱਠਾ ਕਰਨ ਲਈ ਸੰਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਕਮਿਸ਼ਨ ਇਕ ਆਧਿਕਾਰਿਤ ਬਿਆਨ ਤੋਂ ਬਾਅਦ 'ਚ ਜਾਰੀ ਕਰੇਗਾ।
ਜੇਕਰ ਜ਼ਰੂਰਤ ਪਈ ਤਾਂ ਵੋਟਾਂ ਦੀ ਤਰੀਕ ਦੇ 21 ਦਿਨਾਂ ਦੇ ਅੰਦਰ ਦੂਜੇ ਦੌਰ ਦੀਆਂ ਚੋਣਾਂ ਹੋਣਗੀਆਂ। ਰਾਸ਼ਟਰਪਤੀ ਦਫਤਰ ਦੇ ਇਕ ਬਿਆਨ 'ਚ ਕਿਹਾ ਕਿ ਉਹ ਐਲਾਨ ਦਾ ਸੁਆਗਤ ਕਰਦਾ ਹੈ। ਉਸ ਨੇ ਸਾਰੇ ਸੰਬਧਿਤ ਪੱਖਾਂ ਤੋਂ ਅਪੀਲ ਕੀਤੀ ਕਿ ਉਹ ਚੋਣ ਕਮਿਸ਼ਨ ਨੂੰ ਆਪਣਾ ਕੰਮ ਕਰਨ ਲਈ ਪੂਰਾ ਸਮਰਥਨ ਦੇਣ। ਬਿਆਨ 'ਚ ਕਿਹਾ ਗਿਆ ਕਿ ਸੁਤੰਤਰ, ਨਿਰਪੱਖ ਅਤੇ ਭਰੋਸੇਯੋਗ ਚੋਣਾਂ ਸਾਡੇ ਲੋਕਤੰਤਰ ਦੀ ਆਧਾਰਸ਼ਿਲਾ ਹੈ ਅਤੇ ਸਾਡੇ ਦੇਸ਼ ਦਾ ਵਾਧਾ, ਸਥਿਰਤਾ ਅਤੇ ਖੁਸ਼ਹਾਲੀ ਨੂੰ ਜਾਰੀ ਰੱਖਣ ਲਈ ਇਹ ਜ਼ਰੂਰੀ ਹੈ। 
ਰਾਸ਼ਟਰਪਤੀ ਦਫਤਰ ਨੇ ਕਿਹਾ ਕਿ ਮਾਲਦੀਵ ਸਰਕਾਰ ਚੋਣਾਂ ਦ ਪ੍ਰਕਿਰਿਆ ਦੀ ਨਿਗਰਾਨੀ ਲਈ ਸਾਰੇ ਅੰਤਰਰਾਸ਼ਟਰੀ ਪੱਖਾਂ ਨੂੰ ਸੱਦਾ ਦਿੰਦੀ ਹੈ ਅਤੇ ਉਨ੍ਹਾਂ ਤੋਂ ਅਪੀਲ ਕਰਦੀ ਹੈ ਕਿ ਉਹ ਮਾਲਦੀਵ 'ਚ ਇਕਸਾਰ ਸਥਿਤੀ ਲਿਆਉਣ ਲਈ ਆਪਣਾ ਸਮਰਥਨ ਦੇਣ। ਸਰਕਾਰ ਨੇ ਸਾਰੇ ਰਾਜਨੀਤਿਕ ਪਾਰਟੀਆਂ ਅਤੇ ਨੇਤਾਵਾਂ ਤੋਂ ਸਿਫਾਰਿਸ਼ ਕੀਤੀ ਕਿ ਸਰਕਾਰ ਡਿੱਗਣ ਅਤੇ ਦੇਸ਼ ਨੂੰ ਅਸਥਿਰ ਕਰਨ ਦੀ ਲੜਾਈ 'ਚ ਸ਼ਾਮਲ ਹੋਣ ਦੀ ਬਜਾਏ ਆਉਣ ਵਾਲੀਆਂ ਚੋਣਾਂ ਨੂੰ ਸੁਤੰਤਰ ਅਤੇ ਨਿਰਪੱਖ ਤਰੀਕੇ ਨਾਲ ਸੰੰਚਾਲਿਤ ਕਰਨ ਦੀ ਦਿਸ਼ਾ 'ਚ ਕੰਮ ਕਰਨ। ਹੁਣ ਦੇਸ਼ 'ਚ ਐਮਰਜੰਸੀ 22 ਮਾਰਚ ਤਕ ਪ੍ਰਭਾਵੀ ਰਹੇਗੀ।


Related News