ਪਾਕਿ ਦੇ ਰਾਸ਼ਟਰਪਤੀ ਨੇ ਆਮ ਚੋਣਾਂ ’ਚ EVM ਦੀ ਵਰਤੋਂ ਕਰਨ ਦੀ ਦਿੱਤੀ ਇਜਾਜ਼ਤ
Monday, May 10, 2021 - 02:19 AM (IST)
ਇਸਲਾਮਾਬਾਦ – ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੇ ਆਮ ਚੋਣਾਂ ਵਿਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ. ਵੀ. ਐੱਮ.) ਦੇ ਇਸਤੇਮਲ ਦੀ ਇਜਾਜ਼ਤ ਦੇਣ ਲਈ ਇਕ ਆਰਡੀਨੈਂਸ ਨੂੰ ਹਰੀ ਝੰਡੀ ਦਿੱਤੀ ਹੈ। ਰਿਪੋਰਟ ਮੁਤਾਬਕ ਰਾਸ਼ਟਰਪਤੀ ਨੇ ਦੇਸ਼ ਦੇ ਚੋਣ ਐਕਟ ਵਿਚ ਸੋਧ ਕੀਤੀ, ਜਿਸ ਨਾਲ ਈ. ਵੀ. ਐੱਮ. ਦੀ ਖਰੀਦ ਲਈ ਪਾਕਿਸਤਾਨ ਦੇ ਚੋਣ ਕਮਿਸ਼ਨ ਨੂੰ ਇਜਾਜ਼ਤ ਮਿਲ ਗਈ।
ਆਰਡੀਨੈਂਸ ਵਿਚ ਰਾਸ਼ਟਰਪਤੀ ਨੇ ਵਿਦੇਸ਼ ਵਿਚ ਰਹਿ ਰਹੇ ਪਾਕਿਸਤਾਨੀਆਂ ਨੂੰ ਭਵਿੱਖ ਵਿਚ ਦੇਸ਼ ਦੀਆਂ ਉਪ ਚੋਣਾਂ ਦੇ ਨਾਲ-ਨਾਲ ਆਮ ਚੋਣਾਂ ਵਿਚ ਵੋਟ ਪਾਉਣ ਦੀ ਇਜਾਜ਼ਤ ਦਿੱਤੀ। ਸੋਧੇ ਚੋਣ ਐਕਟ ਵਿਚ ਕਿਹਾ ਗਿਆ ਹੈ ਕਿ ਕਮਿਸ਼ਨ ਰਾਸ਼ਟਰੀ ਡਾਟਾਬੇਸ ਅਤੇ ਰਜਿਸਟ੍ਰੇਸ਼ਨ ਅਥਾਰਿਟੀ ਜਾਂ ਕਿਸੇ ਹੋਰ ਅਥਾਰਿਟੀ ਅਤੇ ਏਜੰਸੀ ਦੀ ਤਕਨੀਕੀ ਮਦਦ ਦੇ ਨਾਲ ਆਮ ਚੋਣਾਂ ਦੌਰਾਨ ਵਿਦੇਸ਼ ਵਿਚ ਰਹਿ ਪਾਕਿਸਤਾਨੀਆਂ ਨੂੰ ਪੋਲਿੰਗ ਦੇ ਅਧਿਕਾਰ ਦੀ ਵਰਤੋਂ ਕਰਨ ਵਿਚ ਸਮਰੱਥ ਕਰੇਗਾ।