ਰਾਸ਼ਟਰਪਤੀ ਕੋਵਿੰਦ ਨੇ ਫਿਲਪੀਨ ਦੇ ਆਪਣੇ ਹਮਰੁਤਬਾ ਨੂੰ ਦੇਵੀ ਤਾਰਾ ਦੀ ਮੂਰਤੀ ਕੀਤੀ ਭੇਟ

Saturday, Oct 19, 2019 - 05:00 PM (IST)

ਰਾਸ਼ਟਰਪਤੀ ਕੋਵਿੰਦ ਨੇ ਫਿਲਪੀਨ ਦੇ ਆਪਣੇ ਹਮਰੁਤਬਾ ਨੂੰ ਦੇਵੀ ਤਾਰਾ ਦੀ ਮੂਰਤੀ ਕੀਤੀ ਭੇਟ

ਮਨੀਲਾ— ਫਿਲਪੀਨ ਦੀ ਯਾਤਰਾ 'ਤੇ ਗਏ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਆਪਣੇ ਹਮਰੁਤਬਾ ਰੇਡ੍ਰਿਗੋ ਦੁਤੇਰਤੇ ਨੂੰ ਦੇਵੀ ਤਾਰੀ ਦੀ ਮੂਰਤੀ ਭੇਟ ਕੀਤੀ। ਰਾਸ਼ਟਰਪਤੀ ਭਵਨ ਨੇ ਇਕ ਟਵੀਟ 'ਚ ਕਿਹਾ ਕਿ ਰਾਸ਼ਟਰਪਤੀ ਦਾ ਇਹ ਤੋਹਫਾ ਦੋਵਾਂ ਦੇਸ਼ਾਂ ਦੇ ਵਿਚਾਲੇ ਪ੍ਰਾਚੀਨ ਸਮਾਜਿਕ ਸੰਸਕ੍ਰਿਤਿਕ ਸਬੰਧਾਂ ਨੂੰ ਉਜਾਗਰ ਕਰਦਾ ਹੈ।

ਦੱਸ ਦਈਏ ਕਿ ਰਾਸ਼ਟਰਪਤੀ ਕੋਵਿੰਦ 17 ਤੋਂ 21 ਅਕਤੂਬਰ ਤੱਕ ਫਿਲਪੀਨ ਦੀ ਯਾਤਰਾ 'ਤੇ ਹਨ। ਕੋਵਿੰਦ ਦੀ ਇਹ ਯਾਤਰਾ ਦੋਵਾਂ ਦੇਸ਼ਾਂ ਦੇ ਡਿਪਲੋਮੈਟਿਕ ਸਬੰਧਾਂ ਦੀ ਸਥਾਪਨਾ ਦੇ 70 ਸਾਲ ਪੂਰੇ ਹੋਣ ਮੌਕੇ ਹੋ ਰਹੀ ਹੈ। ਫਿਲਪੀਨ ਦੇ ਰਾਸ਼ਟਰਪਤੀ ਦੇ ਸੱਦੇ 'ਤੇ ਕੋਵਿੰਦ ਮਨੀਲਾ ਗਏ ਹਨ। ਮਨੀਲਾ ਏਅਰਪੋਰਟ 'ਤੇ ਉਨ੍ਹਾਂ ਦੇ ਹਮਰੁਤਬਾ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ। ਫਿਲਪੀਨ 'ਚ ਉਹ ਪੰਜ ਦਿਨਾਂ ਯਾਨੀ 21 ਅਕਤੂਬਰ ਤੱਕ ਰਹਿਣਗੇ। ਇਸ ਤੋਂ ਬਾਅਦ ਉਹ ਜਾਪਾਨ ਦੀ ਯਾਤਰਾ 'ਤੇ ਜਾਣਗੇ। ਜਾਪਾਨ 'ਚ ਉਹ ਸਮਰਾਟ ਨਾਰੂਹਿਤੋਂ ਦੇ ਤਿਲਕ ਸਮਾਗਮ 'ਚ ਹਿੱਸਾ ਲੈਣਗੇ।

ਫਿਲਪੀਨ ਦੱਖਣ-ਪੂਰਬੀ ਏਸ਼ੀਆ 'ਚ ਸਥਿਤ ਇਕ ਮਜ਼ਬੂਤ ਦੇਸ਼ ਹੈ। ਇਸ ਦੀ ਰਾਜਧਾਨੀ ਮਨੀਲਾ ਹੈ। ਫਿਲਪੀਨ ਟਾਪੂ ਸਮੂਹ ਦੇ ਪੂਰਬ 'ਚ ਫਿਲਪੀਨ ਮਹਾਸਾਗਰ, ਪੱਛਮ 'ਚ ਚੀਨ ਮਹਾਸਾਗਰ, ਦੱਖਣ 'ਚ ਸੇਲੇਬਸ ਸਾਗਰ ਹੈ ਤੇ ਉੱਤਰ ਵੱਲ ਤਾਇਵਾਨ ਹੈ।


author

Baljit Singh

Content Editor

Related News