ਕਾਬੁਲ ''ਚ ਮੁੜ ਹੋ ਸਕਦੈ ਅੱਤਵਾਦੀ ਹਮਲਾ, ਰਾਸ਼ਟਰਪਤੀ ਬਾਈਡੇਨ ਦੀ ਸੁਰੱਖਿਆ ਟੀਮ ਨੇ ਦਿੱਤੀ ਚਿਤਾਵਨੀ

08/28/2021 3:24:04 AM

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਰਾਸ਼ਟਰੀ ਸੁਰੱਖਿਆ ਟੀਮ ਨੇ ਰਾਸ਼ਟਰਪਤੀ ਨੂੰ ਕਿਹਾ ਹੈ ਕਿ ਕਾਬੁਲ ਵਿੱਚ ਇੱਕ ਹੋਰ ਅੱਤਵਾਦੀ ਹਮਲਾ ਹੋ ਸਕਦਾ ਹੈ। ਇੰਨਾ ਹੀ ਨਹੀਂ ਸੁਰੱਖਿਆ ਟੀਮ ਨੇ ਰਾਸ਼ਟਰਪਤੀ ਬਾਈਡੇਨ ਨੂੰ ਦੱਸਿਆ ਕਿ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਏਅਰਪੋਰਟ 'ਤੇ ਸੁਰੱਖਿਆ ਦੇ ਵੱਧ ਤੋਂ ਵੱਧ ਉਪਾਅ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ - ਜੈਸ਼ ਸਰਗਨਾ ਮਸੂਦ ਅਜ਼ਹਰ ਨੇ ਕੀਤੀ ਤਾਲਿਬਾਨੀ ਆਗੂ ਬਰਾਦਰ ਨਾਲ ਮੁਲਾਕਾਤ, ਕਸ਼ਮੀਰ 'ਤੇ ਮੰਗੀ ਮਦਦ

ਦਰਅਸਲ, ਕਾਬੁਲ ਵਿੱਚ ਵੀਰਵਾਰ ਨੂੰ ਚਾਰ ਧਮਾਕੇ ਹੋਏ ਸਨ। ਇਨ੍ਹਾਂ ਵਿੱਚ 103 ਲੋਕਾਂ ਦੀ ਮੌਤ ਹੋ ਗਈ। ਉਥੇ ਹੀ, 143 ਲੋਕ ਜ਼ਖ਼ਮੀ ਹੋਏ ਹਨ। ਇਹ ਧਮਾਕੇ ਵੀਰਵਾਰ ਸ਼ਾਮ ਭੀੜ ਵਾਲੇ ਕਾਬੁਲ ਹਵਾਈ ਅੱਡੇ ਦੇ ਬਾਹਰ ਹੋਏ। ਮਾਰੇ ਗਏ ਲੋਕਾਂ ਵਿੱਚ 13 ਅਮਰੀਕੀ ਫੌਜੀ ਸ਼ਾਮਲ ਹਨ। ਇਸ ਹਮਲੇ ਦੀ ਜ਼ਿੰਮੇਦਾਰੀ ISIS-ਖੁਰਾਸਾਨ ਨੇ ਲਈ ਹੈ। ਖੁਰਾਸਨ ਤਾਲਿਬਾਨ ਅਤੇ ਅਮਰੀਕਾ ਦੀ ਗੱਲਬਾਤ ਦੇ ਖ਼ਿਲਾਫ਼ ਰਿਹਾ ਹੈ।

ਆਉਣ ਵਾਲੇ ਦਿਨ ਕਾਫ਼ੀ ਖਤਰਨਾਕ
ਹਾਲਾਂਕਿ, ਵ੍ਹਾਈਟ ਹਾਉਸ ਦੀ ਬੁਲਾਰਨ ਜੇਨ ਪਸਾਕੀ ਨੇ ਬਾਈਡੇਨ ਨੂੰ ਉਨ੍ਹਾਂ ਦੀ ਟੀਮ ਤੋਂ ਕਿਹੜੀ ਜਾਣਕਾਰੀ ਮਿਲੀ, ਇਸ ਬਾਰੇ ਵਿਸਥਾਰ ਨਾਲ ਨਹੀਂ ਦੱਸਿਆ ਪਰ ਕਾਬੁਲ ਅੱਤਵਾਦੀ ਹਮਲੇ ਦੇ ਇੱਕ ਦਿਨ ਬਾਅਦ ਬਾਈਡੇਨ ਦੀ ਰਾਸ਼ਟਰੀ ਸੁਰੱਖਿਆ ਟੀਮ ਵਲੋਂ ਮਿਲੇ ਇਸ ਇਨਪੁਟ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ - ਅਮਰੀਕਾ ਨੂੰ ਭਾਰੀ ਪੈ ਸਕਦੀ ਹੈ ਗਲਤੀ, ਤਾਲਿਬਾਨ ਨੂੰ ਸੌਂਪੀ 'ਦੁਸ਼ਮਣਾਂ' ਦੀ ਸੂਚੀ

ਪਸਾਕੀ ਨੇ ਕਿਹਾ, ਅਗਲੇ ਕੁੱਝ ਦਿਨ ਤੱਕ ਅਫਗਾਨਿਸਤਾਨ ਤੋਂ ਅਮਰੀਕੀ ਨਾਗਰਿਕਾਂ ਅਤੇ ਅਫਗਾਨਾਂ ਨੂੰ ਬਾਹਰ ਕੱਢਣ ਦਾ ਮਿਸ਼ਨ ਹੁਣ ਤੱਕ ਦਾ ਸਭ ਤੋਂ ਖ਼ਤਰਨਾਕ ਸਮਾਂ ਹੋਵੇਗਾ। ਉਥੇ ਹੀ, ਜੋਅ ਬਾਈਡੇਨ ਨੇ ਕਿਹਾ ਕਿ ਉਹ 31 ਅਗਸਤ ਦੀ ਗਾਈਡਲਾਈਨ ਤੱਕ ਸਾਰੇ ਲੋਕਾਂ ਨੂੰ ਬਾਹਰ ਕੱਢ ਲੈਣਗੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


Inder Prajapati

Content Editor

Related News