UK ਪੁਲਸ 'ਚ ਜਲਦ ਭਰਤੀ ਖੋਲ੍ਹੇਗੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ

07/28/2019 8:11:50 AM

ਲੰਡਨ— ਹਾਲ ਹੀ 'ਚ ਬੋਰਿਸ ਜਾਨਸਨ ਦੀ ਮੰਤਰੀ ਮੰਡਲ 'ਚ ਗ੍ਰਹਿ ਮੰਤਰੀ ਵਜੋਂ ਸ਼ਾਮਲ ਕੀਤੀ ਗਈ ਪ੍ਰੀਤੀ ਪਟੇਲ ਨੇ ਲੰਡਨ ਸਮੇਤ ਪੂਰੇ ਯੂ. ਕੇ. 'ਚ ਪੁਲਸ ਭਰਤੀ ਨੂੰ ਲੈ ਕੇ ਕੰਮਕਾਜ ਸ਼ੁਰੂ ਕਰ ਦਿੱਤਾ ਹੈ ਅਤੇ ਜਲਦ ਹੀ ਨਵੀਂ ਭਰਤੀ ਖੋਲ੍ਹਣ ਦਾ ਫੈਸਲਾ ਹੋ ਸਕਦਾ ਹੈ। ਪ੍ਰਧਾਨ ਮੰਤਰੀ ਬਣਨ 'ਤੇ ਬੋਰਿਸ ਜਾਨਸਨ ਨੇ ਪਹਿਲੇ ਭਾਸ਼ਣ 'ਚ ਨਾਗਰਿਕਾਂ ਨੂੰ ਸੁਰੱਖਿਆ ਦੇਣ ਲਈ 20 ਹਜ਼ਾਰ ਹੋਰ ਪੁਲਸ ਕਰਮਚਾਰੀਆਂ ਦੀ ਭਰਤੀ ਕਰਨ ਦਾ ਐਲਾਨ ਕੀਤਾ ਸੀ, ਜਿਸ ਨੂੰ ਪੂਰਾ ਕਰਨ ਦੀ ਜਿੰਮੇਵਾਰੀ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਹੱਥ ਹੈ।

 

PunjabKesari

ਨਵੇਂ ਪ੍ਰਧਾਨ ਮੰਤਰੀ ਨੇ ਸ਼ੁੱਕਰਵਾਰ ਨੂੰ ਕਿਹਾ,''ਮੇਰਾ ਕੰਮ ਆਪਣੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣਾ ਹੈ। ਲੋਕ ਆਪਣੇ ਆਲੇ-ਦੁਆਲੇ ਨੂੰ ਸੁਰੱਖਿਅਤ ਦੇਖਣਾ ਚਾਹੁੰਦੇ ਹਨ ਅਤੇ ਅਪਰਾਧਾਂ 'ਚ ਕਮੀ ਚਾਹੁੰਦੇ ਹਨ। ਮੈਂ ਅਪਰਾਧਾਂ ਨਾਲ ਨਜਿੱਠਣ ਲਈ 20,000 ਹੋਰ ਅਧਿਕਾਰੀਆਂ ਦੀ ਭਰਤੀ ਦਾ ਵਾਅਦਾ ਕੀਤਾ ਸੀ ਤੇ ਭਰਤੀ ਹੁਣ ਸਹੀ ਸ਼ਬਦਾਂ 'ਚ ਸ਼ੁਰੂ ਹੋਵੇਗੀ।'' ਪ੍ਰੀਤੀ ਨੇ ਵੀ ਵਾਅਦਾ ਕੀਤਾ ਕਿ ਉਹ ਸੁਰੱਖਿਅਤ ਵਾਤਾਵਰਣ ਪ੍ਰਦਾਨ ਕਰਨ ਲਈ ਇਸੇ ਮਹੀਨੇ ਤੋਂ ਕੰਮ ਸ਼ੁਰੂ ਕਰੇਗੀ।

ਪ੍ਰਧਾਨ ਮੰਤਰੀ ਬੋਰਿਸ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਭਰਤੀ ਪ੍ਰਕਿਰਿਆ ਅਗਲੇ 3 ਸਾਲਾਂ 'ਚ ਪੂਰੀ ਹੋਵੇ ਅਤੇ ਪ੍ਰੀਤੀ ਪਟੇਲ ਇਸ ਦੀ ਨਿਗਰਾਨੀ ਕਰਨ ਲਈ ਨਵੇਂ 'ਰਾਸ਼ਟਰੀ ਪੁਲਿਸਿੰਗ ਬੋਰਡ' ਦੀ ਪ੍ਰਧਾਨਗੀ ਕਰੇਗੀ। ਉਨ੍ਹਾਂ ਕਿਹਾ,''ਅਸੀਂ ਗੰਭੀਰ ਹਿੰਸਾਵਾਂ ਨੂੰ ਵਧਦੇ ਹੋਏ ਦੇਖਿਆ ਹੈ, ਇਹ ਅਸਲ 'ਚ ਚਿੰਤਾਜਨਕ ਹਨ।''


Related News