ਬ੍ਰਿਟੇਨ ਨੇ ਵਿਦੇਸ਼ੀਆਂ ਲਈ ਬਣਾਇਆ ਨਵਾਂ ਕੋਰੋਨਾ ਨਿਯਮ, ਪਾਲਣ ਨਾ ਕਰਨ ''ਤੇ ਹੋਵੇਗਾ ਜੁਰਮਾਨਾ

Saturday, May 23, 2020 - 12:46 PM (IST)

ਬ੍ਰਿਟੇਨ ਨੇ ਵਿਦੇਸ਼ੀਆਂ ਲਈ ਬਣਾਇਆ ਨਵਾਂ ਕੋਰੋਨਾ ਨਿਯਮ, ਪਾਲਣ ਨਾ ਕਰਨ ''ਤੇ ਹੋਵੇਗਾ ਜੁਰਮਾਨਾ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਬ੍ਰਿਟੇਨ ਦੀ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੇ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਰੋਕਣ ਦੀ ਯੋਜਨਾ ਵਜੋਂ ਯੂ. ਕੇ. ਵਿਚ ਆਉਣ ਵਾਲੇ ਹਰੇਕ ਵਿਅਕਤੀ ਲਈ 14 ਦਿਨਾਂ ਦੇ ਆਈਸੋਲੇਸ਼ਨ ਦਾ ਐਲਾਨ ਕੀਤਾ ਹੈ। ਦੇਸ਼ ਵਿੱਚ ਦਾਖਲ ਹੋਣ ਵਾਲੇ ਕਿਸੇ ਵੀ ਵਿਅਕਤੀ ਨੂੰ 8 ਜੂਨ ਤੋਂ ਇੱਕ ਪੰਦਰਵਾੜੇ (14 ਦਿਨਾਂ ਲਈ) ਲਈ ਵੱਖਰੇ ਰਹਿਣਾ ਪਵੇਗਾ ਅਤੇ ਰਿਹਾਇਸ਼ ਦਾ ਵੇਰਵਾ ਵੀ ਦੇਣਾ ਪਏਗਾ, ਜਿੱਥੇ ਉਹ ਰਹਿਣਗੇ। 

ਕਿਸੇ ਵੀ ਨਵੇਂ ਆਉਣ ਵਾਲੇ ਵਿਅਕਤੀਆਂ ਨੂੰ ਸੰਪਰਕ ਫਾਰਮ ਭਰਨਾ ਪਵੇਗਾ। ਦੱਸਿਆ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਕੋਰੋਨਾ ਬਾਰੇ ਇਸ ਦੀ ਜਾਣਕਾਰੀ ਲੁਕੋਵੇਗਾ ਤਾਂ ਉਸ ਨੂੰ ਜੁਰਮਾਨਾ ਵੀ ਹੋ ਸਕਦਾ ਹੈ। ਗ੍ਰਹਿ ਸਕੱਤਰ ਨੇ ਕਿਹਾ, "ਅਸੀਂ ਹੁਣ ਇਹ ਨਵੇਂ ਉਪਾਅ ਪੇਸ਼ ਕਰ ਰਹੇ ਹਾਂ ਤਾਂ ਜੋ ਵਾਇਰਸ ਫੈਲਾਅ ਦੀ ਦਰ ਨੂੰ ਘਟਾ ਸਕੀਏ ਅਤੇ ਦੂਜੀ ਵਿਨਾਸ਼ਕਾਰੀ ਲਹਿਰ ਨੂੰ ਰੋਕਿਆ ਜਾ ਸਕੇ।" ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਵਾਲੇ ਲੋਕਾਂ ਨੂੰ ਭਾਰੀ ਜੁਰਮਾਨਾ ਲਗਾਇਆ ਜਾ ਸਕਦਾ ਹੈ। ਕੋਰੋਨਾ ਵਾਇਰਸ ਨਾਲ ਲੜਨ ਲਈ ਯਾਤਰਾ ਕਰਨ ਵਾਲੇ ਮੈਡੀਕਲ ਕਰਮਚਾਰੀਆਂ ਨੂੰ ਵੱਖਰਾ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਮੌਸਮੀ ਖੇਤੀਬਾੜੀ ਕਾਮੇ ਆਪਣੇ-ਆਪ ਨੂੰ ਉੱਥੇ ਹੀ ਇਕਾਂਤਵਾਸ ਕਰਨਗੇ, ਜਿਸ ਸਥਾਨ ਉੱਤੇ ਉਹ ਕੰਮ ਲਈ ਜਾਣਗੇ।


author

Lalita Mam

Content Editor

Related News