ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜ਼ਨੋ ਵਿਖੇ ਦੀਪ ਸਿੱਧੂ ਦੇ ਨਮਿਤ ਸੰਗਤਾਂ ਨੇ ਕੀਤੀ ਅਰਦਾਸ
Wednesday, Mar 02, 2022 - 01:46 AM (IST)
ਫਰਿਜ਼ਨੋ (ਕੈਲੀਫੋਰਨੀਆਂ) (ਨੀਟਾ ਮਾਛੀਕੇ)- ਦਮਦਮੀ ਟਕਸਾਲ ਦੀ ਰਹਿਨੁਮਾਈ ਹੇਠ ਚਲਾਏ ਜਾ ਰਹੇ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜ਼ਨੋ, ਕੈਲੀਫੋਰਨੀਆਂ ਵਿਖੇ ਕਿਰਸਾਨ ਸੰਘਰਸ਼ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਅਗਵਾਈ ਕਰਨ ਵਾਲੇ ਪੰਜਾਬੀਅਤ ਆਗੂ ਦੀਪ ਸਿੱਧੂ ਨੂੰ ਸਰਧਾਂਜਲੀਆਂ ਭੇਟ ਕਰਦੇ ਹੋਏ ਅਰਦਾਸ ਕੀਤੀ ਗਈ। ਦੀਪ ਸਿੱਧੂ ਦੀ ਸੜਕ ਹਾਦਸੇ 'ਚ ਮੌਤ ਤੋਂ ਬਾਅਦ ਸਮੁੱਚੇ ਭਾਈਚਾਰੇ ਦੇ ਉਸ ਨੂੰ ਚਾਹੁਣ ਵਾਲਿਆਂ 'ਚ ਭਾਰਤ ਸਰਕਾਰ ਪ੍ਰਤੀ ਕਾਫੀ ਰੋਸ਼ ਪਾਇਆ ਜਾ ਰਿਹਾ ਹੈ। ਦੀਪ ਸਿੱਧੂ ਪ੍ਰਤੀ ਬੇਸੱਕ ਕੁਝ ਲੋਕਾ 'ਚ ਨਿਰਾਸਤਾ ਰਹੀ ਪਰ ਉਸ ਦੀ ਪੰਜਾਬੀ ਭਾਈਚਾਰੇ ਅਤੇ ਸਿੱਖ ਧਰਮ ਨੂੰ ਦੇਣ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।
ਇਹ ਖ਼ਬਰ ਪੜ੍ਹੋ- NZ v SA : ਨਿਊਜ਼ੀਲੈਂਡ ਨੂੰ ਹਰਾ ਕੇ ਦੱਖਣੀ ਅਫਰੀਕਾ ਨੇ 1-1 ਨਾਲ ਡਰਾਅ ਕੀਤੀ ਸੀਰੀਜ਼
ਬੁਲਾਰਿਆਂ ਅਨੁਸਾਰ ਦੀਪ ਸਿੱਧੂ ਬਹੁਤ ਲੰਮੇ ਸਮੇਂ ਬਾਅਦ ਕੌਮ ਨੂੰ ਇਕ ਨਿੱਧੜਕ ਆਗੂ ਮਿਲਿਆ ਸੀ, ਜਿਸ ਨੇ ਸਿੱਖ ਕੌਮ ਦੇ ਨਾਲ-ਨਾਲ ਨੌਜਵਾਨਾਂ ਨੂੰ ਆਪਣੇ ਨਾਲ ਤੋਰਿਆ। ਉਹ ਆਪਣੀ ਗੱਲ ਦਲੀਲ ਨਾਲ ਕਹਿਣ ਦੀ ਹਿੰਮਤ ਰੱਖਦਾ ਸੀ। ਜੋ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣ ਗਿਆ ਸੀ ਅਤੇ ਜੋਕਿ ਭਾਰਤ ਸਰਕਾਰ ਪਸੰਦ ਨਾ ਕਰ ਸਕੀ। ਉਸਦੀ ਸੜਕ ਹਾਦਸੇ 'ਚ ਹੋਈ ਮੌਤ ਸੰਬੰਧੀ ਭਾਰਤ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ਜਿੱਥੇ ਦੀਪ ਸਿੱਧੂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ, ਉੱਥੇ ਸਿੱਖ ਧਰਮ ਦੀ ਚੜਦੀਕਲਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਹੋਈ। ਅੰਤ ਦੀਪ ਸਿੱਧੂ ਦੀਆਂ ਪੰਜਾਬੀਅਤ ਅਤੇ ਕੌਮ ਪ੍ਰਤੀ ਯਾਦਾ ਨੂੰ ਸਾਝਾ ਕਰਦਾ ਇਹ ਸਮਾਗਮ ਸਮਾਪਤ ਹੋਇਆ।
ਇਹ ਖ਼ਬਰ ਪੜ੍ਹੋ-ਵਿਸ਼ਵ ਕੱਪ ਤੋਂ ਪਹਿਲਾਂ ਆਖਰੀ ਅਭਿਆਸ ਮੈਚ 'ਚ ਭਾਰਤੀ ਮਹਿਲਾ ਟੀਮ ਨੇ ਵਿੰਡੀਜ਼ ਨੂੰ ਹਰਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।