ਪ੍ਰਬੋਵੋ ਸੁਬੀਆਂਤੋ ਨੇ ਇੰਡੋਨੇਸ਼ੀਆ ਦੇ ਅੱਠਵੇਂ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ
Sunday, Oct 20, 2024 - 10:50 AM (IST)
ਜਕਾਰਤਾ (ਪੋਸਟ ਬਿਊਰੋ)- ਪ੍ਰਬੋਵੋ ਸੁਬੀਆਂਤੋ ਨੇ ਦੁਨੀਆ ਦੇ ਸਭ ਤੋਂ ਵੱਧ ਮੁਸਲਿਮ ਆਬਾਦੀ ਵਾਲੇ ਦੇਸ਼ ਇੰਡੋਨੇਸ਼ੀਆ ਦੇ ਅੱਠਵੇਂ ਰਾਸ਼ਟਰਪਤੀ ਵਜੋਂ ਐਤਵਾਰ ਨੂੰ ਸਹੁੰ ਚੁੱਕੀ। ਸਾਬਕਾ ਰੱਖਿਆ ਮੰਤਰੀ ਪ੍ਰਬੋਵੋ ਸੁਬੀਆਂਤੋ (73) ਨੇ ਦੇਸ਼ ਦੇ ਸੰਸਦ ਮੈਂਬਰਾਂ ਅਤੇ ਹੋਰ ਦੇਸ਼ਾਂ ਤੋਂ ਬੁਲਾਏ ਗਏ ਪਤਵੰਤਿਆਂ ਸਾਹਮਣੇ ਮੁਸਲਮਾਨਾਂ ਦੀ ਪਵਿੱਤਰ ਕਿਤਾਬ 'ਕੁਰਾਨ' 'ਤੇ ਹੱਥ ਰੱਖ ਕੇ ਅਹੁਦੇ ਦੀ ਸਹੁੰ ਚੁੱਕੀ, ਜਿਸ ਤੋਂ ਬਾਅਦ ਸੜਕਾਂ 'ਤੇ ਮੌਜੂਦ ਹਜ਼ਾਰਾਂ ਸਮਰਥਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿੱਚ ਆਯੋਜਿਤ ਸਹੁੰ ਚੁੱਕ ਸਮਾਗਮ ਵਿੱਚ 40 ਤੋਂ ਵੱਧ ਦੇਸ਼ਾਂ ਦੇ ਨੇਤਾਵਾਂ ਅਤੇ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ, ਜਿਸ ਵਿੱਚ ਬ੍ਰਿਟੇਨ, ਫਰਾਂਸ, ਅਮਰੀਕਾ, ਸਾਊਦੀ ਅਰਬ, ਰੂਸ, ਦੱਖਣੀ ਕੋਰੀਆ, ਚੀਨ, ਆਸਟ੍ਰੇਲੀਆ ਅਤੇ ਹੋਰ ਦੱਖਣ-ਪੂਰਬੀ ਏਸ਼ੀਆਈ ਦੇਸ਼ ਸ਼ਾਮਲ ਹਨ। ਸੁਬੀਆਂਤੋ ਲੰਬੇ ਸਮੇਂ ਤੋਂ ਬਹੁਤ ਮਸ਼ਹੂਰ ਰਾਸ਼ਟਰਪਤੀ ਜੋਕੋ ਵਿਡੋਡੋ ਦਾ ਵਿਰੋਧੀ ਰਿਹਾ ਹੈ ਅਤੇ ਦੋ ਵਾਰ ਉਸ ਦੇ ਵਿਰੁੱਧ ਰਾਸ਼ਟਰਪਤੀ ਚੋਣ ਲੜ ਚੁੱਕਾ ਹੈ, ਪਰ 2014 ਅਤੇ 2019 ਦੋਵਾਂ ਮੌਕਿਆਂ 'ਤੇ, ਜੋਕੋ ਵਿਡੋਡੋ ਨੇ ਆਪਣੀ ਹਾਰ ਮੰਨਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਵਿਡੋਡੋ ਨੇ ਦੁਬਾਰਾ ਰਾਸ਼ਟਰਪਤੀ ਬਣਨ ਤੋਂ ਬਾਅਦ ਸੁਬੀਆਂਤੋ ਨੂੰ ਰੱਖਿਆ ਮੁਖੀ ਨਿਯੁਕਤ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡੀਅਨ ਅਫਸਰ ਅੱਤਵਾਦੀ ਗਤੀਵਿਧਿਆਂ 'ਚ ਸ਼ਾਮਲ, ਭਾਰਤ ਨੇ ਕੀਤ ਐਲਰਟ
ਪ੍ਰਬੋਵੋ ਸੁਬੀਆਂਤੋ ਨੇ ਆਪਣੀ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਘਰੇਲੂ ਉਦਯੋਗ ਨੂੰ ਹੁਲਾਰਾ ਦੇਣ ਲਈ ਕਈ ਅਰਬ ਡਾਲਰ ਦੀ ਲਾਗਤ ਨਾਲ ਇੱਕ ਨਵੀਂ ਰਾਜਧਾਨੀ ਬਣਾਉਣ ਅਤੇ ਕੱਚੇ ਮਾਲ ਦੇ ਨਿਰਯਾਤ ਨੂੰ ਰੋਕਣ ਵਰਗੀਆਂ ਪ੍ਰਮੁੱਖ ਨੀਤੀਆਂ ਨੂੰ ਜਾਰੀ ਰੱਖਣ ਦਾ ਵਾਅਦਾ ਕੀਤਾ ਸੀ। ਵਿਡੋਡੋ ਦੇ ਸਮਰਥਨ ਅਤੇ ਆਪਣੀਆਂ ਨੀਤੀਆਂ ਨੂੰ ਜਾਰੀ ਰੱਖਣ ਦੇ ਵਾਅਦੇ ਦੇ ਆਧਾਰ 'ਤੇ ਫਰਵਰੀ ਦੀਆਂ ਸਿੱਧੀਆਂ ਰਾਸ਼ਟਰਪਤੀ ਚੋਣਾਂ ਵਿੱਚ ਸੁਬੀਆਂਤੋ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਇਸ ਤਰ੍ਹਾਂ ਉਹ ਇੰਡੋਨੇਸ਼ੀਆ ਦੀ ਫੌਜੀ ਤਾਨਾਸ਼ਾਹੀ ਦੇ ਕਾਲੇ ਦਿਨਾਂ ਦੌਰਾਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ੀ ਸਾਬਕਾ ਜਨਰਲ ਤੋਂ ਰਾਸ਼ਟਰਪਤੀ ਬਣਨ ਤੱਕ ਦਾ ਸਫਰ ਪੂਰਾ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।