ਭਿਆਨਕ ਗਰਮੀ ਵਿਚਕਾਰ ਇਰਾਕ ''ਚ ਬਿਜਲੀ ਗੁੱਲ, ਜਨਜੀਵਨ ਪ੍ਰਭਾਵਿਤ
Friday, Jul 02, 2021 - 04:38 PM (IST)
ਬਗਦਾਦ (ਭਾਸ਼ਾ): ਭਿਆਨਕ ਗਰਮੀ ਦੇ ਮੌਸਮ ਵਿਚ ਇਰਾਕ ਦੇ ਕਈ ਖੇਤਰਾਂ ਵਿਚ ਸ਼ੁੱਕਰਵਾਰ ਨੂੰ ਬਿਜਲੀ ਗੁੱਲ ਹੋ ਗਈ। ਇਸ ਨਾਲ ਰਾਜਧਾਨੀ ਦੇ ਸੰਪੰਨ ਇਲਾਕੇ ਤੱਕ ਪ੍ਰਭਾਵਿਤ ਹੋਏ ਅਤੇ ਜਨਜੀਵਨ ਪ੍ਰਭਾਵਿਤ ਹੋਇਆ। ਬਿਜਲੀ ਮੰਤਰਾਲੇ ਵੱਲੋਂ ਸ਼ੁੱਕਰਵਾਰ ਸਵੇਰੇ ਜਾਰੀ ਅੰਕੜਿਆਂ ਮੁਤਾਬਕ ਇਰਾਕ ਦਾ ਬਿਜਲੀ ਗ੍ਰਿਡ ਸਿਰਫ 4000 ਮੈਗਾਵਾਟ ਤੋਂ ਕੁਝ ਵੱਧ ਬਿਜਲੀ ਦਾ ਉਤਪਾਦਨ ਕਰ ਰਿਹਾ ਹੈ ਜੋ ਔਸਤਨ ਉਤਪਾਦਨ 20,000 ਮੈਗਾਵਾਟ ਤੋਂ ਘੱਟ ਹੈ।
ਬਿਜਲੀ ਕਟੌਤੀ ਨੇ ਵਿਸ਼ੇਸ਼ ਤੌਰ 'ਤੇ ਬਗਦਾਦ ਅਤੇ ਦੱਖਣੀ ਸੂਬਿਆਂ ਨੂੰ ਪ੍ਰਭਾਵਿਤ ਕੀਤਾ ਹੈ। ਸਥਾਨਕ ਚੈਨਲਾਂ ਨੇ ਦੱਸਿਆ ਕਿ ਬਗਦਾਦ ਅਤੇ ਦੱਖਣੀ ਸੂਬੇ ਬੇਬੀਲੋਨ ਵਿਚਕਾਰ 400 ਕੇਵੀ ਦੀ ਵੱਡੀ ਬਿਜਲੀ ਲਾਈਨ ਕੱਟਣ ਕਾਰਨ ਇਹ ਬਿਜਲੀ ਸੰਕਟ ਪੈਦਾ ਹੋਇਆ। ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਜਿਹਾ ਹੋਣ ਦੇ ਪਿੱਛੇ ਦਾ ਕਾਰਨਾਂ ਦਾ ਤੁਰੰਤ ਪਤਾ ਨਹੀਂ ਚੱਲ ਪਾਇਆ ਹੈ ਪਰ ਹੋ ਸਕਦਾ ਹੈ ਕਿ ਲਾਈਨ 'ਤੇ ਲੋਡ ਜ਼ਿਆਦਾ ਜਾਂ ਸ਼ਾਇਦ ਕਿਤੇ ਗੜਬੜੀ ਹੋਈ ਹੋਵੇਗੀ।
ਪੜ੍ਹੋ ਇਹ ਅਹਿਮ ਖਬਰ - ਹਾਂਗਕਾਂਗ ਸਰਕਾਰ ਨੇ ਕੀਤਾ ਚੀਨ ਦਾ ਬਚਾਅ, ਬੀਜਿੰਗ ਵੱਲੋਂ ਥੋਪੇ ਸੁਰੱਖਿਆ ਕਾਨੂੰਨ ਨੂੰ ਦੱਸਿਆ ਸਹੀ
ਪੂਰੀ ਤਰ੍ਹਾਂ ਨਾਲ ਬਿਜਲੀ ਸੇਵਾ ਉਦੋਂ ਠੱਪ ਹੋਸਕਦੀ ਹੈ ਜਦੋਂ ਇਰਾਕ ਦਾ ਬਿਜਲੀ ਨੈੱਟਵਰਕ ਵੱਧ ਸਮਰੱਥਾ 'ਤੇ ਕੰਮ ਕਰ ਰਿਹਾ ਹੋਵੇ। ਟ੍ਰਾਂਸਮਿਸ਼ਨ ਨੈੱਟਵਰਕ ਅਤੇ ਵੰਡ ਸਮਰੱਥਾ ਵਿਚ ਕਮੀਆਂ ਵੀ ਬਿਜਲੀ ਸੇਵਾ ਠੱਪ ਹੋਣ ਦਾ ਕਾਰਨ ਹੋ ਸਕਦੀ ਹੈ। ਜ਼ਿਆਦਾ ਤਾਪਮਾਨ ਵੀ ਵੰਡ ਲਾਈਨਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਪਿਛਲੀ ਵਾਰ ਰਾਸ਼ਟਰ ਪੱਧਰੀ ਸੰਕਟ ਪੰਜ ਸਾਲ ਪਹਿਲਾਂ ਹੋਇਆ ਸੀ।
ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਭਾਰਤੀ ਦੂਤਾਵਾਸ ਉੱਪਰ ਦਿੱਸਿਆ ਡਰੋਨ, ਭਾਰਤ ਨੇ ਜਤਾਇਆ ਸਖ਼ਤ ਇਤਰਾਜ਼