ਆਸਟ੍ਰੇਲੀਅਨ ਪ੍ਰੋਡਕਸ਼ਨਜ ਦੀ ਪਹਿਲੀ ਵੱਡੇ ਬਜਟ ਦੀ ਪੰਜਾਬੀ ਫ਼ਿਲਮ ''ਮਿਸਟਰ ਸ਼ੁਦਾਈ'' ਦਾ ਪੋਸਟਰ ਰਿਲੀਜ

Tuesday, Jul 25, 2023 - 01:45 PM (IST)

ਮੈਲਬੌਰਨ (ਮਨਦੀਪ ਸਿੰਘ ਸੈਣੀ): ਆਸਟ੍ਰੇਲੀਆ ਦੇ ਇਤਿਹਾਸ ਵਿੱਚ ਪੰਜਾਬੀ ਫ਼ਿਲਮਾਂ ਲਈ ਇੱਕ ਮੀਲ ਪੱਥਰ ਸਥਾਪਤ ਕਰਦਿਆਂ ਬੱਲ ਪ੍ਰੋਡਕਸ਼ਨਜ ਤੋਂ ਮੋਹਨਬੀਰ ਸਿੰਘ ਬੱਲ ਤੇ ਫਿਲਮੀਲੋਕ ਨੇ ਵੱਡੇ ਬਜਟ ਅਤੇ ਵੱਡੇ ਪੱਧਰ ਦੀ ਪਹਿਲੀ ਪੰਜਾਬੀ ਫ਼ਿਲਮ 'ਮਿਸਟਰ ਸ਼ੁਦਾਈ'' ਦਾ ਪੋਸਟਰ ਬੀਤੇ ਕੱਲ੍ਹ ਬੈਂਗਹੋਲਮ ਇਲਾਕੇ ਦੇ ''ਰਿਸੈਪਸ਼ਨ ਐਟ ਸਫਾਇਰ'' ਵਿਖੇ ਰਿਲੀਜ ਕੀਤਾ, ਜਿਸ ਵਿੱਚ ਪੰਜਾਬੀ ਫ਼ਿਲਮਾਂ ਦੇ ਮੰਨੇ ਪ੍ਰਮੰਨੇ ਕਲਾਕਾਰ ਤੇ ਅਦਾਕਾਰ ਕਰਮਜੀਤ ਅਨਮੋਲ  ਮਲਕੀਤ ਰੌਣੀ, ਮੈਂਡੀ ਤੱਖੜ, ਹਰਸਿਮਰਨ, ਸੁਖਵਿੰਦਰ ਚਾਹਲ, ਹਰਬੀ ਸੰਘਾ, ਨਿਸ਼ਾ ਬਾਨੋ ਤੇ ਹੋਰ ਸਾਰੀ ਸਟਾਰ ਕਾਸਟ ਟੀਮ ਨੇ ਹਾਜ਼ਰੀ ਭਰੀ। 

PunjabKesari

ਫਿਲਮ ਦੇ ਡਾਇਰੈਕਟਰ ਹਰਜੋਤ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਸਟ੍ਰੇਲੀਆ ਨੂੰ ਵੱਡੇ ਪੱਧਰ 'ਤੇ ਦੇਸ਼ ਦੁਨੀਆ ਸਾਹਮਣੇ ਵਿਖਾਉਣ ਤੇ ਚਮਕਾਉਣ ਲਈ ਉਹਨਾਂ ਨੇ ਸਥਾਨਕ ਟੀਮ ਦੀ ਮਦਦ ਨਾਲ ਪੰਜਾਬ ਦੀ ਧਰਤੀ ਤੋਂ ਉੱਘੇ ਕਲਾਕਾਰ ਬੁਲਾ ਕੇ ਏਥੇ ਸ਼ੂਟਿੰਗ ਕੀਤੀ ਹੈ, ਜਿਸਨੂੰ ਲਿਖਿਆ ਵੀ ਸਥਾਨਕ ਲੇਖਕ ਕੁਰਾਨ ਢਿੱਲੋਂ ਨੇ ਹੈ ਤੇ ਗੀਤ ਵੀ ਏਥੇ ਦੇ ਹੀ ਗੀਤਕਾਰ ਤੇ ਗਾਇਕ ਜੀਤ ਸੰਧੂ ਨੇ ਲਿਖੇ ਤੇ ਗਾਏ ਹਨ। ਕਰਮਜੀਤ ਅਨਮੋਲ ਤੇ ਮਲਕੀਤ ਰੌਣੀ ਨੇ ਸਾਂਝੇ ਤੌਰ 'ਤੇ ਬੋਲਦਿਆਂ ਕਿਹਾ ਕਿ ਪੰਜਾਬੀ ਫ਼ਿਲਮ ਜਗਤ ਲਈ ਇਹ ਇੱਕ ਨਵਾਂ ਮੀਲ ਪੱਥਰ ਹੋਵੇਗਾ ਤੇ ਆਉਣ ਵਾਲੇ ਸਮੇਂ ਵਿੱਚ ਵੱਡੇ ਪੱਧਰ 'ਤੇ ਆਸਟ੍ਰੇਲੀਆ ਦੀ ਧਰਤੀ 'ਤੇ ਫ਼ਿਲਮਾਂ ਬਣਨੀਆਂ ਸ਼ੁਰੂ ਹੋ ਜਾਣਗੀਆਂ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਮਾਣ ਦੀ ਗੱਲ, ਨਿਊਜ਼ੀਲੈਂਡ 'ਚ ਭਾਰਤੀ ਮੂਲ ਦਾ ਸ਼ਖਸ ਲੜੇਗਾ ਆਮ ਚੋਣਾਂ

ਮੈਂਡੀ ਤੱਖੜ, ਹਰਸਿਮਰਨ, ਨਿਸ਼ਾ ਬਾਨੋ ਤੇ ਹੋਰ ਕਲਾਕਾਰਾਂ ਨੇ ਕਿਹਾ ਕਿ ਏਥੇ ਵੱਸਦੇ ਪੰਜਾਬੀਆਂ ਦਾ ਮੋਹ ਪਿਆਰ ਸਾਨੂੰ ਏਥੇ ਹੋਰ ਵੀ ਕੰਮ ਕਰਨ ਲਈ ਖਿੱਚ ਲਿਆਵੇਗਾ। ਫ਼ਿਲਮ ਦੇ ਨਿਰਮਾਤਾ ਮੋਹਨਬੀਰ ਬੱਲ ਤੇ ਦਿਲਬਾਗ ਬਾਜਵਾ ਨੇ ਸਾਂਝੇ ਤੌਰ 'ਤੇ ਕਿਹਾ ਕਿ ਪੰਜਾਬੀ ਫ਼ਿਲਮਾਂ ਦੇ ਚੰਗੇਰੇ ਭਵਿੱਖ ਲਈ ਉਹ ਚੰਗੇ ਵਿਸ਼ਿਆਂ 'ਤੇ ਬਣਨ ਵਾਲੀਆਂ ਫ਼ਿਲਮਾਂ ਲਈ ਆਉਣ ਵਾਲੇ ਸਮੇਂ ਵਿੱਚ ਵੀ ਵੱਧ ਚੜ੍ਹ ਕੇ ਕੰਮ ਕਰਦੇ ਰਹਿਣਗੇ। ਇੱਥੇ ਇਹ ਵੀ ਜਿਕਰਯੋਗ ਹੈ ਕਿ ਮੋਹਨਬੀਰ ਬੱਲ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਬਹੁਤ ਵੱਡੇ ਆਸ਼ਕ ਹਨ ਤੇ ਏਥੇ ਹੋਣ ਵਾਲੇ ਕਬੱਡੀ ਕੱਪਾਂ ਤੇ ਲੱਖਾਂ ਡਾਲਰ ਚੋਟੀ ਦੇ ਖਿਡਾਰੀਆਂ ਦੀਆਂ ਰੇਡਾਂ 'ਤੇ ਲਾ ਰਹੇ ਹਨ। ਮਿਸਟਰ ਸ਼ੁਦਾਈ 24 ਨਵੰਬਰ ਨੂੰ ਸਿਨਮਿਆਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ ਜਿਸਨੂੰ ਲੈ ਕੇ ਸਾਰੀ ਟੀਮ ਜੀਅ ਤੋੜ ਮਿਹਨਤ ਕਰ ਰਹੀ ਹੈ ਤੇ ਉਹਨਾਂ ਨੂੰ ਫ਼ਿਲਮ ਤੋਂ ਵੱਡੀਆਂ ਆਸਾਂ ਹਨ ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News