ਪਾਕਿਸਤਾਨ ਦੀ ਵਧਦੀ ਜਨਸੰਖਿਆ ‘ਟਿਕ ਟਿਕ ਕਰਦਾ ਟਾਈਮ ਬੰਬ’ : ਸੁਪਰੀਮ ਕੋਰਟ

Wednesday, Jan 16, 2019 - 08:22 AM (IST)

ਪਾਕਿਸਤਾਨ ਦੀ ਵਧਦੀ ਜਨਸੰਖਿਆ ‘ਟਿਕ ਟਿਕ ਕਰਦਾ ਟਾਈਮ ਬੰਬ’ : ਸੁਪਰੀਮ ਕੋਰਟ

ਇਸਲਾਮਾਬਾਦ, (ਭਾਸ਼ਾ)-ਪਾਕਿਸਤਾਨ ਦੀ ਤੇਜ਼ੀ ਨਾਲ ਵਧ ਰਹੀ ਜਨਸੰਖਿਆ ਨੂੰ ‘ਟਿਕ ਟਿਕ ਕਰਦਾ ਬੰਬ’ ਦੱਸਦੇ ਹੋਏ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਧਾਰਮਿਕ ਵਿਦਵਾਨਾਂ, ਨਾਗਰਿਕ ਸੰਗਠਨਾਂ ਅਤੇ ਸਰਕਾਰ ਕੋਲੋਂ ਜਨਸੰਖਿਆ ਕੰਟਰੋਲ ਦੇ ਉਪਾਵਾਂ ਨੂੰ ਹੱਲਾਸ਼ੇਰੀ ਦੇਣ ਦੀ ਅਪੀਲ ਕੀਤੀ ਹੈ।  ਇਨ੍ਹਾਂ ਉਪਾਵਾਂ ਵਿਚ ਪ੍ਰਤੀ ਪਰਿਵਾਰ ‘2 ਬੱਚਿਆਂ’ ਦਾ ਨਿਯਮ ਵੀ ਸ਼ਾਮਲ ਹੈ। ਮੁੱਖ ਜਸਟਿਸ ਸਾਕਿਬ ਨਿਸਾਰ ਦੀ ਅਗਵਾਈ ਵਾਲੇ 3 ਮੈਂਬਰੀ ਇਕ ਬੈਂਚ ਨੇ ਪਾਕਿਸਤਾਨ ਵਿਚ ਜਨਸੰਖਿਆ ਕੰਟਰੋਲ ਨਾਲ ਜੁੜੇ ਮਾਮਲੇ ਦੀ ਸੁਣਵਾਈ ਕਰਨ ਦੌਰਾਨ ਇਹ ਗੱਲ ਕਹੀ। ਪਾਕਿਸਤਾਨ ਦੁਨੀਆ ਦਾ 5ਵਾਂ ਸਭ ਤੋਂ ਜ਼ਿਆਦਾ ਜਨਸੰਖਿਆ ਵਾਲਾ ਦੇਸ਼ ਹੈ।


Related News