ਪ੍ਰਸਿੱਧ ਕਿਤਾਬ ''ਮਿੱਟੀ ਨੂੰ ਫਰੋਲ ਜੋਗੀਆ'' ਦੇ ਲੇਖਕ ਅਸ਼ੋਕ ਬਾਂਸਲ ਮਾਨਸਾ ਦਾ ਟੋਰਾਂਟੋ ਵਿਖੇ ਸਨਮਾਨ

Friday, Oct 27, 2023 - 01:33 PM (IST)

ਪ੍ਰਸਿੱਧ ਕਿਤਾਬ ''ਮਿੱਟੀ ਨੂੰ ਫਰੋਲ ਜੋਗੀਆ'' ਦੇ ਲੇਖਕ ਅਸ਼ੋਕ ਬਾਂਸਲ ਮਾਨਸਾ ਦਾ ਟੋਰਾਂਟੋ ਵਿਖੇ ਸਨਮਾਨ

ਮਿਸੀਸਾਗਾ, ਓਂਟਾਰੀਓ (ਰਾਜ ਗੋਗਨਾ)- ਪੰਜਾਬੀ ਦੇ ਨਾਮਵਰ ਲੇਖਕ, ਪੰਜਾਬੀ ਗੀਤਕਾਰੀ ਦੇ ਇਨਸਾਈਕਲੋਪੀਡੀਆ ਅਤੇ ਪ੍ਰਸਿੱਧ ਕਿਤਾਬ “ਮਿੱਟੀ ਨੂੰ ਫਰੋਲ ਜੋਗੀਆ'' ਦੇ ਲੇਖਕ ਅਸ਼ੋਕ ਬਾਂਸਲ ਮਾਨਸਾ ਦਾ ਜਗਮੋਹਨ ਸੇਖੋਂ (ਜੇ ਸੇਖੋਂ) ਦੀ ਰੀਅਲ ਅਸਟੇਟ ਕੰਪਨੀ ਵਿੱਚ ਬਠਿੰਡਾ ਫਰੈਡਜ ਕਲੱਬ ਵੱਲੋਂ ਸੰਤ ਸਿੰਘ ਸੇਖੋਂ ਹਾਲ ਵਿੱਚ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਪੰਜਾਬੀ ਭਾਸ਼ਾ ਦੇ ਕੈਨੇਡਾ ਵਿੱਚ ਵਿਸ਼ੇਸ ਆਲਮ ਬਰਦਾਰ ਇਕਬਾਲ ਮਾਹਿਲ ਨੇ ਨਿਵੇਕਲੇ ਢੰਗ ਨਾਲ ਸਾਹਿਤ ਬਾਰੇ ਜਾਣਕਾਰੀ ਸਾਂਝੀ ਕੀਤੀ।

ਪੜ੍ਹੋ ਇਹ ਅਹਿਮ ਖ਼ਬਰ-ਜਦੋਂ ਆਸਮਾਨ ਤੋਂ ਕਰੋੜਾਂ ਰੁਪਏ ਦੀ ਹੋਈ ਬਰਸਾਤ! ਲੁੱਟਣ ਲਈ ਭੱਜੇ ਲੋਕ (ਵੀਡੀਓ)

ਚੜ੍ਹਦੇ ਤੇ ਲਹਿੰਦੇ ਪੰਜਾਬ ਤੋਂ ਉਹਨਾਂ ਦੇ ਖੋਜ ਕਾਰਜਾਂ ਦੀ ਜਾਣਕਾਰੀ ਨਾਲ ਅਸ਼ੋਕ ਬਾਂਸਲ ਨੂੰ ਰੂਬਰੂ ਕੀਤਾ। ਉੱਘੇ ਤਰਕਸ਼ੀਲ ਆਗੂ ਬਲਵਿੰਦਰ ਬਰਨਾਲਾ ਨੇ ਤਰਕ ਤੇ ਪੰਜਾਬੀ ਸਾਹਿਤ ਤੇ ਅਹਿਮ ਜਾਣਕਾਰੀ ਦਿੱਤੀ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਬਲਜਿੰਦਰ ਸੇਖਾ ਨੇ ਨਿਭਾਈ। ਬਠਿੰਡਾ ਕਲੱਬ ਵੱਲੋਂ ਸਾਬਕਾ ਸਿਟੀ ਕੌਸਲਰ ਵਿੱਕੀ ਢਿੱਲੋਂ ,ਪਰਮਾਤਮਾ ਸਿੱਧੂ ,ਰਮਨ ਹਰਵਿੰਦਰ ਸਲਾਬਤਪੁਰਾ ,ਸਵਿੰਦਰ ਸਿੰਘ , ਨਿਰਮਲ ਸਿੰਘ ਸੇਖੋਂ ਮਹਿਰਾਜ ਸ਼ਿੰਦਾ ਭੁੱਲਰ,ਪਰਵੇਜ ਢਿੱਲੋਂ,ਰੋਮੀ ਸਿੱਧੂ, ਜੱਸੀ ਭੁੱਲਰ ਆਦਿ ਵੀ ਇਸ ਮੌਕੇ ਮੌਜੂਦ ਸਨ। ਬਾਅਦ ਵਿੱਚ ਸਭ ਕਲੱਬ ਮੈਬਰਾਂ ਵੱਲੋ ਅਸ਼ੋਕ ਬਾਂਸਲ ਦਾ ਸਨਮਾਨ ਕੀਤਾ ਗਿਆ ਅਤੇ ਉਹਨਾਂ ਦੀ ਕਿਤਾਬ ਮਿੱਟੀ ਨੂੰ ਫਰੋਲ ਜੋਗੀਆ ਨੂੰ ਹਾਜਰੀਨ ਵਲੋਂ ਭਰਪੂਰ ਹੁੰਗਾਰਾ ਦਿੱਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News