ਡਿੱਗਣ ਕਾਰਨ ਪੋਪ ਫਰਾਂਸਿਸ ਦੀ ਬਾਂਹ ''ਤੇ ਲੱਗੀ ਸੱਟ
Thursday, Jan 16, 2025 - 06:29 PM (IST)
ਰੋਮ (ਏਜੰਸੀ)- ਪੋਪ ਫਰਾਂਸਿਸ ਵੀਰਵਾਰ ਨੂੰ ਡਿੱਗ ਪਏ ਅਤੇ ਉਨ੍ਹਾਂ ਦੀ ਬਾਂਹ 'ਤੇ ਸੱਟ ਲੱਗ ਗਈ। ਵੈਟੀਕਨ ਨੇ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। ਇਸ ਘਟਨਾ ਤੋਂ ਪਹਿਲਾਂ 7 ਦਸੰਬਰ ਨੂੰ ਵੀ ਪੋਪ ਨੂੰ ਵੀ ਠੋਡੀ 'ਤੇ ਸੱਟ ਲੱਗੀ ਸੀ।
ਵੈਟੀਕਨ ਦੇ ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਫਰਾਂਸਿਸ ਦੀ ਬਾਂਹ 'ਤੇ ਫਰੈਕਚਰ ਨਹੀਂ ਹੋਇਆ ਹੈ ਪਰ ਸਾਵਧਾਨੀ ਵਜੋਂ ਉਨ੍ਹਾਂ ਨੂੰ ਸਲਿੰਗ ਪਹਿਨਣ ਦੀ ਸਲਾਹ ਦਿੱਤੀ ਗਈ ਹੈ। 88 ਸਾਲਾ ਫਰਾਂਸਿਸ ਸਿਹਤ ਸਮੱਸਿਆਵਾਂ ਤੋਂ ਪੀੜਤ ਹਨ ਅਤੇ ਅਕਸਰ ਵ੍ਹੀਲਚੇਅਰ ਦਾ ਸਹਾਰਾ ਲੈਂਦੇ ਹਨ।