ਪੋਪ ਫਰਾਂਸਿਸ ਦੀ ਪਹਿਲੀ ਤਸਵੀਰ ਆਈ ਸਾਹਮਣੇ
Tuesday, Apr 22, 2025 - 01:49 PM (IST)

ਵੈਟੀਕਨ ਸਿਟੀ- ਵੈਟੀਕਨ ਨੇ ਮੰਗਲਵਾਰ ਨੂੰ ਪੋਪ ਫਰਾਂਸਿਸ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਤਸਵੀਰ ਜਾਰੀ ਕੀਤੀ, ਜਿਸ 'ਚ ਤਾਬੂਤ 'ਚ ਰੱਖੀ ਉਨ੍ਹਾਂ ਦੀ ਮ੍ਰਿਤਕ ਦੇਹ ਦੇ ਨਾਲ ਪ੍ਰਾਰਥਨਾ ਕਰਦੇ ਹੋਏ ਵੈਟੀਕਨ ਦੇ 'ਸੈਕ੍ਰੇਟਰੀ ਆਫ਼ ਸਟੇਟ' ਨੂੰ ਦੇਖਿਆ ਜਾ ਸਕਦਾ ਹੈ।
ਪੋਪ ਫਰਾਂਸਿਸ ਦੇ ਮ੍ਰਿਤਕ ਸਰੀਰ ਨੂੰ ਲਾਲ ਰੰਗ ਦੇ ਕੱਪੜੇ ਨਾਲ ਢੱਕੇ ਹੋਏ ਲੱਕੜ ਦੇ ਤਾਬੂਤ 'ਚ ਦੇਖਿਆ ਜਾ ਸਕਦਾ ਹੈ, ਜਿਸ 'ਚ ਉਨ੍ਹਾਂ ਦੀ ਪਾਦਰੀ ਟੋਪੀ (ਮਾਇਟਰ) ਰੱਖੀ ਹੈ ਅਤੇ ਵੈਟੀਕਨ ਦੇ 'ਸੈਕ੍ਰੇਟਰੀ ਆਫ਼ ਸਟੇਟ' ਪ੍ਰਾਰਥਨਾ ਕਰ ਰਹੇ ਹਨ। ਇਹ ਤਸਵੀਰ ਡੋਮੁਸ ਸੈਂਟਾ ਮਾਰਟਾ ਹੋਟਲ ਦੇ ਚੈਪਲ ਦੀ ਹੈ, ਜਿੱਥੇ ਪੋਪ ਰਹਿੰਦੇ ਸਨ। ਇਹ ਤਸਵੀਰ ਦਿਹਾਂਤ ਦੀ ਪੁਸ਼ਟੀ ਦੀ ਰਸਮ ਦੇ ਸਮੇਂ ਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8