ਪੋਪ ਨੇ ਕੋਰੋਨਾ ਟੀਕਾਕਰਨ ਬਾਰੇ ਫਰਜ਼ੀ ਸੂਚਨਾ ਦੀ ਕੀਤੀ ਨਿੰਦਾ, ਸੱਚਾਈ ਦੱਸਣ ਦੀ ਕੀਤੀ ਅਪੀਲ

Saturday, Jan 29, 2022 - 01:31 AM (IST)

ਪੋਪ ਨੇ ਕੋਰੋਨਾ ਟੀਕਾਕਰਨ ਬਾਰੇ ਫਰਜ਼ੀ ਸੂਚਨਾ ਦੀ ਕੀਤੀ ਨਿੰਦਾ, ਸੱਚਾਈ ਦੱਸਣ ਦੀ ਕੀਤੀ ਅਪੀਲ

ਰੋਮ-ਪੋਪ ਫ੍ਰਾਂਸਿਸ ਨੇ ਕੋਵਿਡ-19 ਅਤੇ ਟੀਕਿਆਂ ਦੇ ਬਾਰੇ 'ਚ ਫਰਜ਼ੀ ਸੂਚਨਾ ਦੀ ਸ਼ੁੱਕਰਵਾਰ ਨੂੰ ਨਿੰਦਾ ਕੀਤੀ ਅਤੇ 'ਅਸ਼ੰਕਾ ਦੇ ਆਧਾਰ 'ਤੇ ਅਸਲ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ' ਦੀ ਆਲੋਚਨਾ ਕੀਤੀ। ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਲੋਕ ਇਸ ਤਰ੍ਹਾਂ ਦੇ ਝੂਠ 'ਚ ਭਰੋਸਾ ਕਰਦੇ ਹਨ ਉਨ੍ਹਾਂ ਨੂੰ ਸੱਚੇ ਵਿਗਿਆਨਕ ਤੱਥਾਂ ਨੂੰ ਸਮਝਣ 'ਚ ਮਦਦ ਕੀਤੀ ਜਾਵੇ।

ਇਹ ਵੀ ਪੜ੍ਹੋ : ਗ੍ਰੇਟ ਬੈਰੀਅਰ ਰੀਫ ਦੀ ਸੁਰੱਖਿਆ ਲਈ 70.4 ਕਰੋੜ ਡਾਲਰ ਹੋਰ ਖ਼ਰਚ ਕਰੇਗਾ ਆਸਟ੍ਰੇਲੀਆ

ਫ੍ਰਾਂਸਿਸ ਨੇ ਕੈਥੋਲਿਕ ਪੱਤਰਕਾਰਾਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਨੇ ਮਹਾਮਾਰੀ ਦੇ ਬਾਰੇ 'ਚ ਫਰਜ਼ੀ ਸੂਚਨਾ ਨਾਲ ਮੁਕਾਬਲਾ ਕਰਨ ਦੀ ਕੋਸ਼ਿਸ਼ ਤਹਿਤ ਤੱਥ-ਖੋਜ ਨੈੱਟਵਰਕ ਬਣਾਇਆ ਹੈ। ਫ੍ਰਾਂਸਿਸ ਨੇ ਜ਼ਿੰਮੇਵਾਰੀ ਨਾਲ ਪੱਤਰਕਾਰੀ ਕਰਨ ਦੀ ਮੰਗ ਕੀਤੀ ਹੈ ਜੋ ਸੱਚਾਈ ਨਾਲ ਉਨ੍ਹਾਂ ਦੀ ਇਹ ਮੁਲਾਕਾਤ ਇਸ ਸੰਦੇਸ਼ ਨੂੰ ਉਤਸ਼ਾਹ ਦਿੰਦੀ ਹੈ। ਫ੍ਰਾਂਸਿਸ ਨੇ ਕਿਹਾ ਕਿ ਅਸੀਂ ਇਨ੍ਹਾਂ ਚੀਜ਼ਾਂ ਨੂੰ ਅੱਜ-ਕੱਲ ਸ਼ਾਇਦ ਹੀ ਨਜ਼ਰਅੰਦਾਜ਼ ਕਰ ਪਾਉਂਦੇ ਹਾਂ ਕਿ ਮਹਾਮਾਰੀ ਤੋਂ ਇਲਾਵਾ ਫਰਜ਼ੀ ਸੂਚਨਾ ਫੈਲਾਈ ਜਾ ਰਹੀ ਹੈ।

ਇਹ ਵੀ ਪੜ੍ਹੋ : ਥਾਈਲੈਂਡ 'ਚ ਕੋਰੋਨਾ ਮਹਾਮਾਰੀ ਨੂੰ 'ਐਂਡੇਮਿਕ' ਐਲਾਨ ਕਰਨ ਨਾਲ ਜੁੜੇ ਦਿਸ਼ਾ-ਨਿਰਦੇਸ਼ਾਂ ਨੂੰ ਦਿੱਤੀ ਮਨਜ਼ੂਰੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News