ਕੰਗਾਲ ਹੋਇਆ ਪਾਕਿ ਤਾਂ ਕਰਜ਼ਦਾਤਾ ਦੇਸ਼ਾਂ ਨੂੰ ਕੀਤੀ ਰਹਿਮ ਦੀ ਬੇਨਤੀ
Saturday, Dec 05, 2020 - 12:44 AM (IST)

ਇਸਲਾਮਾਬਾਦ (ਭਾਸ਼ਾ)- ਗੰਭੀਰ ਆਰਥਿਕ ਸੰਕਟ ਨਾਲ ਜੂਝ ਰਿਹਾ ਪਾਕਿਸਤਾਨ ਦਿਵਾਲੀਆ ਹੋਣ ਦੀ ਕਗਾਰ 'ਤੇ ਪਹੁੰਚ ਗਿਆ ਹੈ। ਰਹਿੰਦੀ-ਖੁੰਦੀ ਪਾਕਿਸਤਾਨੀ ਅਰਥਵਿਵਸਥਾ ਦੀ ਕਮਰ ਕੋਰੋਨਾ ਵਾਇਰਸ ਨੇ ਤੋੜ ਕੇ ਰੱਖ ਦਿੱਤੀ ਹੈ। ਇਸ ਦੌਰਾਨ ਉਸ ਦੇ ਸਭ ਤੋਂ ਵੱਡਾ 'ਦਾਤਾ' ਸਾਊਦੀ ਅਰਬ ਅਤੇ ਯੂ.ਏ.ਈ. ਆਪਣੇ ਕਈ ਬਿਲੀਅਨ ਡਾਲਰ ਦੇ ਕਰਜ਼ ਨੂੰ ਵਾਪਸ ਮੰਗ ਰਹੇ ਹਨ। ਕੰਗਾਲ ਹੋਏ ਪਾਕਿਸਤਾਨ ਨੇ ਕਰਜ਼ਦਾਤਾ ਦੇਸ਼ਾਂ ਨੂੰ ਰਹਿਮ ਦੀ ਬੇਨਤੀ ਕੀਤੀ ਹੈ।
ਇਹ ਵੀ ਪੜ੍ਹੋ:ਕੋਰੋਨਾ ਕਿਥੋਂ ਆਇਆ ਇਹ ਜਾਣਨਾ ਜ਼ਰੂਰੀ : WHO ਚੀਫ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕੌਮਾਂਤਰੀ ਭਾਈਚਾਰੇ ਨੂੰ ਬੇਨਤੀ ਕੀਤੀ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਖਤਮ ਹੋਣ ਤੱਕ ਘੱਟ ਆਮਦਨ ਵਾਲੇ ਅਤੇ ਸਭ ਤੋਂ ਵਧ ਪ੍ਰਭਾਵਿਤ ਦੇਸ਼ਾਂ ਲਈ ਕਰਜ਼ੇ ਦੀ ਅਦਾਇਗੀ ਨੂੰ ਮੁਅੱਤਲ ਕਰ ਦਿੱਤਾ ਜਾਵੇ। ਘੱਟ ਵਿਕਸਿਤ ਦੇਸ਼ਾਂ ਦੀ ਦੇਣਦਾਰੀ ਨੂੰ ਰੱਦ ਕਰ ਦਿੱਤਾ ਜਾਵੇ। ਨਕਦੀ ਦੇ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਦੀਆਂ ਆਰਥਿਕ ਸਮੱਸਿਆਵਾਂ ਮਹਾਮਾਰੀ ਕਾਰਣ ਹੋਰ ਵੀ ਵੱਧ ਗਈਆਂ ਹਨ। ਇਮਰਾਨ ਖਾਨ ਦੀ ਸਰਕਾਰ ਕੌਮਾਂਤਰੀ ਮੁਦਰਾ ਫੰਡ ਸਮੇਤ ਵੱਖ-ਵੱਖ ਕੌਮਾਂਤਰੀ ਅਦਾਰਿਆਂ ਕੋਲੋਂ ਵਿੱਤੀ ਮਦਦ ਲੈਣ ਦੇ ਪ੍ਰਬੰਧ ਕਰ ਰਹੀ ਹੈ ਤਾਂ ਜੋ ਸੰਕਟ ਵਿਚੋਂ ਨਿਕਲਿਆ ਜਾ ਸਕੇ।
ਇਹ ਵੀ ਪੜ੍ਹੋ:-ਬ੍ਰਿਟੇਨ ਦੇ PM ਦੀ ਚਿਤਾਵਨੀ, ਅਜੇ ਖਤਮ ਨਹੀਂ ਹੋਈ ਕੋਵਿਡ-19 ਵਿਰੁੱਧ ਲੜਾਈ