ਬ੍ਰਿਟੇਨ-ਅਮਰੀਕਾ ''ਵਿਸ਼ੇਸ਼ ਸੰਬੰਧ'' ''ਤੇ ਚਰਚਾ ਕਰਨਗੇ ਪੋਂਪੀਓ
Wednesday, May 08, 2019 - 06:20 PM (IST)

ਲੰਡਨ— ਈਰਾਨ ਦੇ ਨਾਲ ਵਧਦੇ ਤਣਾਅ ਤੇ ਯੂਰਪੀ ਯੂਨੀਅਨ ਤੋਂ ਬ੍ਰਿਟੇਨ ਦੇ ਬਾਹਰ ਹੋਣ ਨੂੰ ਲੈ ਕੇ ਅਨਿਸ਼ਚਿਤਤਾ ਦੇ ਵਿਚਾਲੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਬ੍ਰਿਟੇਨ-ਅਮਰੀਕਾ ਵਿਚਾਲੇ ਵਿਸ਼ੇਸ਼ ਸੰਬੰਧ ਦੀ ਸਥਿਤੀ 'ਤੇ ਚਰਚਾ ਕਰਨਗੇ। ਫਿਲਹਾਲ ਲੰਡਨ 'ਚ ਮੌਜੂਦ ਪੋਂਪੀਓ ਦੋਵਾਂ ਦੇਸ਼ਾਂ ਦੇ ਵਿਚਾਲੇ ਵਿਸ਼ੇਸ਼ ਸਬੰਧਾਂ 'ਤੇ ਬ੍ਰਿਟਿਸ਼ ਅਧਿਕਾਰੀਆਂ ਦੇ ਨਾਲ ਚਰਚਾ ਕਰਗੇ।
ਪੋਂਪੀਓ ਬੁੱਧਵਾਰ ਨੂੰ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੇਰੇਸਾ ਮੇਅ ਤੇ ਵਿਦੇਸ਼ ਸਕੱਤਰ ਜੈਰੇਮੀ ਹੰਟ ਨਾਲ ਮਿਲਣ ਵਾਲੇ ਹਨ। ਇਸ ਤੋਂ ਬਾਅਦ ਉਹ ਬ੍ਰੈਗਜ਼ਿਟ ਤੋਂ ਬਾਅਦ ਅਮਰੀਕਾ-ਬ੍ਰਿਟੇਨ ਸੰਬੰਧ 'ਚ ਸੰਭਾਵਿਤ ਸੁਧਾਰ 'ਤੇ ਗੱਲ ਕਰਨਗੇ। ਬਗਦਾਦ ਦੀ ਯਾਤਰਾ ਲਈ ਪੋਂਪੀਓ ਨੇ ਜਰਮਨੀ ਦੀ ਆਪਣੀ ਯਾਤਰਾ ਰੱਦ ਕਰ ਦਿੱਤੀ। ਬਗਦਾਦ ਯਾਤਰਾ ਤੋਂ ਬਾਅਦ ਉਹ ਲੰਡਨ ਪਹੁੰਚੇ ਹਨ। ਪੋਂਪੀਓ ਦੀ ਬਗਦਾਦ ਦੀ ਯਾਤਰਾ ਪਹਿਲਾਂ ਤੋਂ ਤੈਅ ਨਹੀਂ ਸੀ। ਬਗਦਾਦ 'ਚ ਉਨ੍ਹਾਂ ਨੇ ਇਰਾਕੀ ਅਧਿਕਾਰੀਆਂ ਨੂੰ ਪੱਛਮੀ ਏਸ਼ੀਆ 'ਚ ਅਮਰੀਕੀ ਹਿੱਤਾਂ 'ਤੇ ਮੰਡਰਾ ਰਹੇ ਖਤਰੇ ਨੂੰ ਲੈ ਕੇ ਆਗਾਹ ਕੀਤਾ ਹੈ।
ਈਰਾਨ ਨੇ ਪਹਿਲਾਂ ਕਿਹਾ ਸੀ ਕਿ ਉਹ 2015 'ਚ ਹੋਏ ਪ੍ਰਮਾਣੂ ਸਮਝੌਤੇ ਦਾ ਪਾਲਨ ਕੁਝ ਹੱਦ ਤੱਕ ਰੋਕ ਦੇਵੇਗਾ। ਪਿਛਲੇ ਸਾਲ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਸਮਝੌਤੇ ਤੋਂ ਬਾਹਰ ਹੋ ਗਏ ਸਨ। ਬ੍ਰਿਟੇਨ ਇਸ ਸਮਝੌਤੇ 'ਚ ਇਕ ਪੱਖ ਹੈ।