ਏਅਰ ਸ਼ੋਅ ਦੀਆਂ ਤਿਆਰੀਆਂ ਦੌਰਾਨ F-16 ਲੜਾਕੂ ਜਹਾਜ਼ ਹਾਦਸਾਗ੍ਰਸਤ, ਪਾਇਲਟ ਦੀ ਹੋਈ ਮੌਤ (ਵੀਡੀਓ)

Friday, Aug 29, 2025 - 10:15 AM (IST)

ਏਅਰ ਸ਼ੋਅ ਦੀਆਂ ਤਿਆਰੀਆਂ ਦੌਰਾਨ F-16 ਲੜਾਕੂ ਜਹਾਜ਼ ਹਾਦਸਾਗ੍ਰਸਤ, ਪਾਇਲਟ ਦੀ ਹੋਈ ਮੌਤ (ਵੀਡੀਓ)

ਵਾਰਸਾ (ਏਜੰਸੀ)- ਪੋਲੈਂਡ ਦਾ ਇਕ ਐੱਫ-16 ਲੜਾਕੂ ਜਹਾਜ਼ ਵੀਰਵਾਰ ਨੂੰ ਰੈਡੋਮ ਇੰਟਰਨੈਸ਼ਨਲ ਏਅਰ ਸ਼ੋਅ ਲਈ ਰਿਹਰਸਲ ਦੌਰਾਨ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਪਾਇਲਟ ਦੀ ਮੌਤ ਹੋ ਗਈ। ਇੱਕ ਸਰਕਾਰੀ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਕੱਲ੍ਹ ਦੁਪਹਿਰ ਨੂੰ ਵਾਪਰਿਆ, ਜਿਸ ਵਿੱਚ ਲੜਾਕੂ ਜਹਾਜ਼ ਕਲਾਬਾਜ਼ੀ ਕਰਦਾ ਤੇਜ਼ੀ ਨਾਲ ਹੇਠਾਂ ਆਇਆ ਅਤੇ ਫਿਰ ਰਨਵੇਅ ਨਾਲ ਟਕਰਾਉਣ ਮਗਰੋਂ ਉਸ ਵਿਚ ਧਮਾਕਾ ਹੋ ਗਿਆ ਅਤੇ ਦੇਖਦੇ ਹੀ ਦੇਖਦੇ ਜਹਾਜ਼ ਅੱਗ ਦਾ ਗੋਲਾ ਬਣ ਗਿਆ।

ਇਹ ਵੀ ਪੜ੍ਹੋ: ਰੂਸ-ਯੂਕ੍ਰੇਨ ਟਕਰਾਅ 'ਮੋਦੀ ਦੀ ਜੰਗ' ! ਵ੍ਹਾਈਟ ਹਾਊਸ ਦੇ ਸਲਾਹਕਾਰ ਪੀਟਰ ਨਵਾਰੋ ਨੇ ਭਾਰਤ ਸਿਰ ਮੜ੍ਹਿਆ ਇਲਜ਼ਾਮ

 

ਪੋਲੈਂਡ ਸਰਕਾਰ ਦੇ ਬੁਲਾਰੇ ਐਡਮ ਸਜ਼ਲਾਪਕਾ ਨੇ ਸੋਸ਼ਲ ਮੀਡੀਆ 'ਤੇ ਪਾਇਲਟ ਦੀ ਮੌਤ ਦੀ ਪੁਸ਼ਟੀ ਕੀਤੀ। ਹਾਦਸੇ ਦਾ ਕਾਰਨ ਅਜੇ ਅਣਜਾਣ ਹੈ। ਏਅਰਸ਼ੋ ਰੈਡੋਮ 2025 ਦਾ ਆਯੋਜਨ 30-31 ਅਗਸਤ ਨੂੰ ਮੱਧ ਪੋਲੈਂਡ ਦੇ ਰਾਡੋਮ ਵਿੱਚ ਹੋਣ ਵਾਲਾ ਹੈ, ਜਿਸ ਵਿੱਚ 20 ਦੇਸ਼ਾਂ ਦੇ 150 ਤੋਂ ਵੱਧ ਜਹਾਜ਼ ਹਿੱਸਾ ਲੈਣਗੇ। ਇਹ ਪੋਲੈਂਡ ਵਿੱਚ ਆਪਣੀ ਕਿਸਮ ਦਾ ਸਭ ਤੋਂ ਵੱਡਾ ਆਯੋਜਨ ਹੈ।

ਇਹ ਵੀ ਪੜ੍ਹੋ: 'ਜੇਕਰ ਭਾਰਤੀ ਨਾ ਮੰਨੇ ਤਾਂ...'; ਅਮਰੀਕਾ ਨੇ ਦਿੱਤੀ ਇਕ ਹੋਰ ਧਮਕੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News