ਪਾਕਿ ਦੇ ਕਵੇਟਾ ''ਚ ਬੰਬ ਧਮਾਕੇ ਦੀ ਲਪੇਟ ''ਚ ਆਇਆ ਪੁਲਸ ਵਾਹਨ, ਅਧਿਕਾਰੀ ਸਮੇਤ ਦੋ ਦੀ ਮੌਤ

Thursday, Mar 03, 2022 - 12:21 AM (IST)

ਪਾਕਿ ਦੇ ਕਵੇਟਾ ''ਚ ਬੰਬ ਧਮਾਕੇ ਦੀ ਲਪੇਟ ''ਚ ਆਇਆ ਪੁਲਸ ਵਾਹਨ, ਅਧਿਕਾਰੀ ਸਮੇਤ ਦੋ ਦੀ ਮੌਤ

ਕਵੇਟਾ-ਪਾਕਿਸਤਾਨ ਦੇ ਬਲੂਚਿਸਤਾਨ ਸੂਬੇ ਦੀ ਰਾਜਧਾਨੀ ਕਵੇਟਾ 'ਚ ਬੁੱਧਵਾਰ ਨੂੰ ਇਕ ਪੁਲਸ ਵੈਨ ਕੋਲ ਹੋਏ ਧਮਾਕੇ ਦੀ ਲਪੇਟ 'ਚ ਆਉਣ ਨਾਲ ਅਧਿਕਾਰੀ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਆਲੇ-ਦੁਆਲੇ ਮੌਜੂਦ ਸੱਤ ਲੋਕ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : UNGA 'ਚ ਰੂਸ ਵਿਰੁੱਧ ਪ੍ਰਸਤਾਵ ਪਾਸ, 141 ਵੋਟ ਪ੍ਰਸਤਾਵ ਦੇ ਪੱਖ 'ਚ, ਭਾਰਤ ਨੇ ਨਹੀਂ ਲਿਆ ਵੋਟਿੰਗ 'ਚ ਹਿੱਸਾ

ਸੀਨੀਅਰ ਪੁਲਸ ਅਧਿਕਾਰੀ ਫਿਦਾ ਹੁਸੈਨ ਨੇ ਦੱਸਿਆ ਕਿ ਇਹ ਹਮਲਾ ਫਾਤਿਮਾ ਜਿਨਾਹ ਰੋਡ 'ਤੇ ਹੋਇਆ। ਉਨ੍ਹਾਂ ਨੇ ਹਮਲੇ 'ਚ ਜਾਨ ਗੁਆਉਣ ਵਾਲੇ ਅਧਿਕਾਰੀ ਦੀ ਪਛਾਣ ਅਜਮਲ ਸਦੋਜਈ ਦੇ ਰੂਪ 'ਚ ਕੀਤੀ। ਹੁਸੈਨ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਪੁਲਸ ਵੈਨ ਨਿਸ਼ਾਨੇ 'ਤੇ ਰਹੀ। ਕਿਸੇ ਵੀ ਸੰਗਠਨ ਨੇ ਫਿਲਹਾਲ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਹਾਲਾਂਕਿ, ਇਸ ਤਰ੍ਹਾਂ ਦੇ ਧਮਾਕਿਆਂ ਲਈ ਪਾਕਿਸਤਾਨ ਤਾਲਿਬਾਨ ਅਤੇ ਅੱਤਵਾਦੀ ਸਮੂਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਰਿਹਾ ਹੈ।

ਇਹ ਵੀ ਪੜ੍ਹੋ : ਮਾਲਟਾ ਨੇ ਰੂਸੀ ਨਾਗਰਿਕਾਂ ਨੂੰ 'ਗੋਲਡਨ ਪਾਸਪੋਰਟ' ਦੇਣ 'ਤੇ ਲਈ ਰੋਕ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


author

Karan Kumar

Content Editor

Related News