ਯੂ.ਕੇ ''ਚ ਹੇਅਰ ਡਰੈੱਸਰ ਦੁਕਾਨਾਂ ''ਤੇ ਪੁਲਸ ਦੇ ਛਾਪੇ ਲਗਾਤਾਰ ਜਾਰੀ
Friday, Apr 18, 2025 - 10:46 AM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਬਰਤਾਨੀਆ ਭਰ ਵਿੱਚ ਪੁਲਸ ਵੱਲੋਂ ਆਪਣੀਆਂ ਸਰਗਰਮੀਆਂ 'ਚ ਤੇਜ਼ੀ ਲਿਆਉਂਦਿਆਂ ਵੱਖ-ਵੱਖ ਕੰਮ ਸਥਾਨਾਂ 'ਤੇ ਛਾਪਾਮਾਰੀ ਨਿਰੰਤਰ ਜਾਰੀ ਹੈ। ਅਪਰਾਧਿਕ ਪਿਛੋਕੜ ਵਾਲੇ ਲੋਕਾਂ ਨੂੰ ਦਬੋਚਣ, ਗੈਰਕਾਨੂੰਨੀ ਢੰਗ ਨਾਲ ਚਲਾਈਆਂ ਜਾਂਦੀਆਂ ਹੇਅਰ ਡਰੈੱਸਰ ਦੁਕਾਨਾਂ, ਅੰਤਰਰਾਸ਼ਟਰੀ ਅਪਰਾਧੀ ਗੈਂਗਾਂ ਨੂੰ ਠੱਲ੍ਹ ਪਾਉਣ ਲਈ ਪੁਲਸ ਵੱਲੋਂ ਛਾਪੇ ਮਾਰੇ ਜਾ ਰਹੇ ਹਨ। ਇੰਗਲੈਂਡ ਅਤੇ ਵੇਲਸ 'ਚ ਮਾਰੇ 265 ਛਾਪਿਆਂ 'ਚੋਂ ਸ਼ਰਿਊਜ਼ਬਰੀ, ਹੇਅਰਫੋਰਡ ਅਤੇ ਵੋਰਸੈਸਟਰ ਵਿਖੇ ਵੀ ਰੇਡ ਕੀਤੀ ਗਈ। ਦੇਖਣ 'ਚ ਆਇਆ ਹੈ ਕਿ ਅੰਤਰਰਾਸ਼ਟਰੀ ਅਪਰਾਧਿਕ ਪਿਛੋਕੜ ਵਾਲੇ ਲੋਕ ਤਰਕਿਸ਼ ਬਾਰਬਰ, ਵੇਪ ਸ਼ਾਪਸ ਜਾਂ ਮਿੰਨੀ ਮਾਰਟ ਦੇ ਨਾਂ ਹੇਠ ਕਾਰੋਬਾਰ ਚਲਾ ਕੇ ਆਪਣੀਆਂ ਗਤੀਵਿਧੀਆਂ ਪਰਦੇ ਪਿੱਛੇ ਚਾਲੂ ਰੱਖਦੇ ਸਨ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਯੂਨੀਵਰਸਿਟੀ 'ਚ ਗੋਲੀਬਾਰੀ, 2 ਲੋਕਾਂ ਦੀ ਮੌਤ ਤੇ ਕਈ ਜ਼ਖਮੀ
ਡਿਪਟੀ ਇੰਸਪੈਕਟਰ ਡੇਨੀਅਲ ਫਿੰਨ (ਵੈਸਟ ਮਰਸੀਆ ਪੁਲਸ) ਦੇ ਦੱਸਣ ਮੁਤਾਬਿਕ 33 ਵਾਰੰਟ ਜਾਰੀ ਹੋਏ ਸਨ, ਮਨੀ ਲਾਂਡਰਿੰਗ ਦੇ ਦੋਸ਼ਾਂ ਤਹਿਤ 4 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਇਮੀਗ੍ਰੇਸ਼ਨ ਸੰਬੰਧੀ ਵੀ ਮਾਮਲੇ ਦਰਜ ਹੋਏ ਹਨ। ਡੇਨੀਅਲ ਫਿੰਨ ਨੇ ਕਿਹਾ ਕਿ ਦੇਸ਼ ਭਰ ਵਿੱਚ ਸ਼ਹਿਰਾਂ ਤੇ ਪਿੰਡਾਂ 'ਚ ਬਾਰਬਰ ਸ਼ਾਪਸ ਧੜਾਧੜ ਖੁੱਲ੍ਹ ਰਹੀਆਂ ਹਨ। ਇਹ ਵੀ ਦੇਖਣ 'ਚ ਆਇਆ ਹੈ ਕਿ ਬਹੁਤ ਸਾਰੀਆਂ ਦੁਕਾਨਾਂ ਗੈਰਕਾਨੂੰਨੀ ਢੰਗ ਨਾਲ ਹੀ ਖੁੱਲ੍ਹੀਆਂ ਹਨ। ਸ਼ਰੌਪਸ਼ਾਇਰ, ਵੈਸਟ ਮਰਸੀਆ 'ਚ ਪੁਲਸ ਨੇ ਲਗਭਗ 5 ਲੱਖ ਪੌਂਡ ਰਾਸ਼ੀ ਕੀਤੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਹ ਰਾਸ਼ੀ ਤੰਬਾਕੂ, ਗੈਰਕਾਨੂੰਨੀ ਵੇਪਸ ਅਤੇ ਹਵਾਲਾ ਰਾਸ਼ੀ ਦੇ ਤੌਰ 'ਤੇ ਹਾਸਲ ਹੋਈ ਹੈ। ਡੇਨੀਅਲ ਫਿੰਨ ਦਾ ਕਹਿਣਾ ਹੈ ਕਿ ਪੁਲਸ ਨੇ ਰਾਸ਼ੀ ਜਬਤ ਕਰ ਲਈ ਹੈ। ਹੁਣ ਪੁਲਸ ਤੇ ਹੋਮ ਆਫਿਸ ਬਹੁਤ ਹੀ ਯੋਜਨਾਬੱਧ ਢੰਗ ਨਾਲ ਹੋ ਰਹੀਆਂ ਅਪਰਾਧਿਕ ਗਤੀਵਿਧੀਆਂ ਨੂੰ ਨੱਥ ਪਾਉਣ ਲਈ ਕੰਮ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।