ਸ਼ਰਮਨਾਕ! ਪੁਲਸ ਅਧਿਕਾਰੀ 12 ਸਾਲਾ ਮਾਸੂਮ ਦੇ ਕੱਪੜੇ ਉਤਾਰ ਕਰਦਾ ਰਿਹਾ ਕੁੱਟਮਾਰ
Monday, Sep 30, 2024 - 12:35 PM (IST)
ਲੰਡਨ- ਯੂ.ਕੇ ਦਾ ਇਕ ਸ਼ਰਮਿੰਦਾ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਤੁਸੀਂ ਸੋਚੋ ਜੇਕਰ ਰਾਖੀ ਕਰਨ ਵਾਲਾ ਹੀ ਹੱਦਾਂ ਪਾਰ ਕਰ ਜਾਵੇ ਤਾਂ ਆਮ ਲੋਕ ਆਪਣੀ ਸੁਰੱਖਿਆ ਦੀ ਆਸ ਕਿਸ ਤੋਂ ਰੱਖਣਗੇ। ਇੱਥੇ ਇੱਕ ਮੈਟਰੋਪੋਲੀਟਨ ਪੁਲਸ ਅਧਿਕਾਰੀ ਨੂੰ 12 ਸਾਲ ਦੀ ਬੱਚੀ ਨਾਲ ਛੇੜਛਾੜ ਕਰਨ ਦੇ ਦੋਸ਼ ਵਿੱਚ ਬਰਖਾਸਤ ਕਰ ਦਿੱਤਾ ਗਿਆ ਹੈ। ਦੁਰਵਿਹਾਰ ਪੈਨਲ ਨੇ ਪਾਇਆ ਕਿ ਅਧਿਕਾਰੀ ਨੇ ਮਾਸੂਮ ਬੱਚੀ ਨੂੰ ਕਈ ਮੌਕਿਆਂ 'ਤੇ ਉਸ ਦੇ ਕੱਪੜੇ ਉਤਾਰ ਕੇ ਉਸ ਨੂੰ ਕੁੱਟਿਆ ਸੀ।
2018 ਵਿੱਚ ਬੱਚੀ ਨਾਲ ਛੇੜਛਾੜ ਕਰਨ ਦਾ ਇਲਜ਼ਾਮ
ਪੁਲਸ ਨੇ ਦੱਸਿਆ ਕਿ ਪੈਨਲ ਨੇ ਸਿੱਟਾ ਕੱਢਿਆ ਕਿ ਰੌਸ ਬੇਨਸਨ 'ਤੇ ਅਪ੍ਰੈਲ ਅਤੇ ਅਗਸਤ 2018 ਵਿਚਕਾਰ ਬੱਚੀ ਨੂੰ ਮਾਰਨ ਦਾ ਦੋਸ਼ ਲਗਾਇਆ ਗਿਆ ਸੀ। ਬੱਚੀ ਬੈਨਸਨ ਨੂੰ ਜਾਣਦੀ ਸੀ ਅਤੇ ਇਹ ਘਟਨਾਵਾਂ ਉਦੋਂ ਵਾਪਰੀਆਂ ਜਦੋਂ ਉਹ ਡਿਊਟੀ 'ਤੇ ਨਹੀਂ ਸੀ। ਉਸ ਨੇ ਬੱਚੀ ਨਾਲ ਛੇੜਛਾੜ ਕੀਤੀ ਸੀ। ਸੁਣਵਾਈ ਤੋਂ ਬਾਅਦ ਬੈਨਸਨ ਨੂੰ ਬਿਨਾਂ ਨੋਟਿਸ ਦੇ ਬਰਖਾਸਤ ਕਰ ਦਿੱਤਾ ਗਿਆ ਅਤੇ ਕਾਲਜ ਆਫ਼ ਪੁਲਿਸਿੰਗ ਦੀ ਪ੍ਰਤਿਬੰਧਿਤ ਸੂਚੀ ਵਿੱਚ ਰੱਖਿਆ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਭਾਰਤੀਆਂ ਲਈ UK ਦੇ Visa 'ਤੇ ਲੱਗ ਸਕਦੀ ਹੈ ਪਾਬੰਦੀ ਜੇਕਰ....
ਦੁਰਵਿਹਾਰ ਦੀ ਜਾਂਚ ਸ਼ੁਰੂ
ਬੈਨਸਨ ਨੇ ਲੰਡਨ ਵਿੱਚ ਉੱਤਰੀ ਪੱਛਮੀ ਬੇਸਿਕ ਕਮਾਂਡ ਯੂਨਿਟ ਵਿੱਚ ਕੰਮ ਕੀਤਾ ਸੀ। ਨਵੰਬਰ 2020 ਵਿੱਚ ਬੈਡਫੋਰਡਸ਼ਾਇਰ ਪੁਲਸ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਵਿੱਚ ਬੈਨਸਨ ਨੂੰ ਗ੍ਰਿਫ਼ਤਾਰ ਕੀਤਾ। ਪਰ ਸਤੰਬਰ 2021 ਵਿੱਚ ਇਹ ਸੂਚਿਤ ਕੀਤਾ ਗਿਆ ਸੀ ਕਿ ਅੱਗੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਇਸ ਮਗਰੋਂ ਬੈੱਡਫੋਰਡਸ਼ਾਇਰ ਪੁਲਸ ਨੇ ਮਾਮਲਾ ਮੇਟ ਦੇ ਪ੍ਰੋਫੈਸ਼ਨਲ ਸਟੈਂਡਰਡ ਡਾਇਰੈਕਟੋਰੇਟ ਨੂੰ ਭੇਜ ਦਿੱਤਾ, ਜਿਸ ਨੇ ਦੁਰਵਿਹਾਰ ਦੀ ਜਾਂਚ ਸ਼ੁਰੂ ਕੀਤੀ। ਜਾਂਚ ਸ਼ੁੱਕਰਵਾਰ ਨੂੰ ਸਮਾਪਤ ਹੋਈ ਅਤੇ ਬੈਨਸਨ ਨੂੰ ਦੋਸ਼ੀ ਪਾਇਆ ਗਿਆ।
ਲੈਕਸਟਨ ਜੋਨਸ ਨੇ ਕਹੀ ਇਹ ਗੱਲ
ਡਿਟੈਕਟਿਵ ਸੁਪਰਡੈਂਟ ਵਿਲ ਲੈਕਸਟਨ ਜੋਨਸ ਨੇ ਦੱਸਿਆ, 'ਮੇਰੀ ਹਮਦਰਦੀ ਪੀੜਤਾ ਦੇ ਨਾਲ ਹੈ, ਜਿਸ ਨੇ ਅੱਗੇ ਆਉਣ ਲਈ ਬਹੁਤ ਹਿੰਮਤ ਦਿਖਾਈ। ਪੀਸੀ ਬੈਨਸਨ ਦੇ ਘਿਨਾਉਣੇ ਵਿਵਹਾਰ ਕਾਰਨ, ਉਸਨੂੰ ਤੁਰੰਤ ਬਰਖਾਸਤ ਕਰ ਦਿੱਤਾ ਗਿਆ ਹੈ, ਇੱਕ ਅਜਿਹਾ ਫ਼ੈਸਲਾ ਜਿਸ ਦਾ ਮੈਂ ਪੂਰੀ ਤਰ੍ਹਾਂ ਸਮਰਥਨ ਕਰਦਾ ਹਾਂ। ਮੈਨੂੰ ਉਮੀਦ ਹੈ ਕਿ ਇਹ ਨਤੀਜਾ ਇੱਕ ਸਪੱਸ਼ਟ ਸੰਦੇਸ਼ ਭੇਜਦਾ ਹੈ ਕਿ ਅਸੀਂ ਉਨ੍ਹਾਂ ਲੋਕਾਂ ਨੂੰ ਹਟਾਉਣ ਲਈ ਵਚਨਬੱਧ ਹਾਂ ਜੋ ਸਾਡੇ ਮਿਆਰਾਂ ਨੂੰ ਕਾਇਮ ਰੱਖਣ ਵਿੱਚ ਅਸਫਲ ਰਹਿੰਦੇ ਹਨ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।