ਪਰੂਡ ਦੀ ਮੌਤ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਪੁਲਸ ਵਿਵਸਥਾ ਵਿਚ ਬਦਲਾਅ ਦੀ ਕੀਤੀ ਮੰਗ

Sunday, Sep 06, 2020 - 12:36 AM (IST)

ਰੋਚੇਸਟਰ, (ਏ.ਪੀ.)- ਅਮਰੀਕਾ ਵਿਚ ਪੁਲਸ ਦੇ ਨਾਲ ਟਕਰਾਅ ਤੋਂ ਬਾਅਦ ਡੈਨੀਅਲ ਪਰੂਡ ਦੀ ਮੌਤ ਦੇ ਵਿਰੋਧ ਵਿਚ ਨਿਊਯਾਰਕ ਦੇ ਤੀਜੇ ਸਭ ਤੋਂ ਵੱਡੇ ਸ਼ਹਿਰ ਰੋਚੇਸਟਰ ਵਿਚ ਪ੍ਰਦਰਸ਼ਨ ਦੀ ਤੀਜੀ ਰਾਤ ਨੂੰ ਪ੍ਰਦਰਸ਼ਨਕਾਰੀਆਂ ਨੇ ਪੁਲਸ ਵਿਵਸਥਾ ਵਿਚ ਬਦਲਾਅ ਦੀ ਮੰਗ ਕੀਤੀ। ਨਿਊਯਾਰਕ ਵਿਚ ਮਾਰਚ ਵਿਚ ਮੁਕਾਬਲੇ ਦੌਰਾਨ ਪੁਲਸ ਅਧਿਕਾਰੀਆਂ ਨੇ ਕਥਿਤ ਤੌਰ 'ਤੇ ਇਕ ਗੈਰ-ਗੋਰੇ ਵਿਅਕਤੀ ਦੇ ਚਿਹਰੇ ਨੂੰ ਢੱਕ ਦਿੱਤਾ ਅਤੇ ਗੈਰਮਨੁੱਖੀ ਵਰਤਾਓ ਕੀਤਾ, ਜਿਸ ਤੋਂ ਪਤਾ ਲੱਗਦਾ ਹੈ ਕਿ ਮਾਨਸਿਕ ਸਮੱਸਿਆਵਾਂ ਨਾਲ ਜੂਝ ਰਹੇ ਲੋਕਾਂ ਨਾਲ ਨਜਿੱਠਣ ਲਈ ਪੁਲਸ ਤਿਆਰ ਨਹੀਂ ਹੈ।

ਨੈਸ਼ਨਲ ਅਲਾਇੰਸ ਆਨ ਮੈਂਟਲ ਇਲਨੇਸ਼ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਪੁਲਸ ਦਾ ਇਸ ਤਰ੍ਹਾਂ ਦਾ ਵਰਤਾਓ ਕਰਨਾ ਆਪਦਾ ਲਈ ਇਕ ਨੁਸਖਾ ਹੋ ਸਕਦਾ ਹੈ। ਪ੍ਰਦਰਸ਼ਨਕਾਰੀਆਂ ਨੇ ਰਾਤ ਦੇ ਸਮੇਂ ਸ਼ਹਿਰ ਦੀ ਓਂਟਾਰੀਓ ਝੀਲ 'ਤੇ ਮਾਰਚ ਕੀਤਾ। ਪਰੂਡ ਦੇ ਨਾਲ ਮੁਕਾਬਲੇ ਦੀ ਵੀਡੀਓ ਉਨ੍ਹਾਂ ਦੇ ਪਰਿਵਾਰ ਨੇ ਇਸ ਹਫਤੇ ਜਾਰੀ ਕੀਤੀ ਹੈ। ਪੁਲਸ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਰਾਤ ਨੂੰ ਹੋਏ ਪ੍ਰਦਰਸ਼ਨ ਦੇ ਸਿਲਸਿਲੇ ਵਿਚ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।


Sunny Mehra

Content Editor

Related News