ਸਰਹੱਦ ਪਾਰ : ਰਾਹਤ ਸਮੱਗਰੀ ਲੈਣ ਆਏ ਹੜ੍ਹ ਪੀੜਤਾਂ ''ਤੇ ਪੁਲਸ ਵੱਲੋਂ ਫਾਇਰਿੰਗ, ਇਕ ਦੀ ਮੌਤ ਤੇ ਕਈ ਜ਼ਖ਼ਮੀ
Friday, Oct 07, 2022 - 06:09 PM (IST)
ਗੁਰਦਾਸਪੁਰ/ਪਾਕਿਸਤਾਨ (ਜ.ਬ.)- ਬੀਤੀ ਸ਼ਾਮ ਪਾਕਿਸਤਾਨ ਦੇ ਬਲੂਚਿਸਤਾਨ ਰਾਜ ਦੇ ਜਾਫਰਾਬਾਦ ’ਚ ਇਕ ਸਮਾਜਿਕ ਸੰਸਥਾਂ ਵੱਲੋਂ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਵੰਡੀ ਜਾ ਰਹੀ ਸੀ ਕਿ ਅਚਾਨਕ ਭੀੜ ਬੇਕਾਬੂ ਹੋ ਗਈ। ਜਿਸ ’ਤੇ ਪੁਲਸ ਕਰਮਚਾਰੀ ਵੱਲੋਂ ਗੋਲੀ ਚਲਾਉਣ ਨਾਲ ਇਕ ਹੜ੍ਹ ਪੀੜਤ ਦੀ ਮੌਤ ਹੋ ਗਈ, ਜਦਕਿ ਕਈ ਜ਼ਖ਼ਮੀ ਹੋ ਗਏ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ 'ਚ ਇਮਾਰਤ ਨੂੰ ਲੱਗੀ ਅੱਗ, ਚਾਰ ਬੱਚਿਆਂ ਸਮੇਤ ਸੱਤ ਲੋਕਾਂ ਦੀ ਮੌਤ
ਸੂਤਰਾਂ ਅਨੁਸਾਰ ਜਾਫਰਾਬਾਦ ਦੇ ਕੈਟਲ ਫੀਡ ਫਾਰਮ ਦੇ ਕੋਲ ਇਕ ਐੱਨ.ਜੀ.ਓ ਹੜ੍ਹ ਪੀੜਤਾਂ ਨੂੰ ਰਾਸ਼ਨ ਆਦਿ ਵੰਡਣ ਦੇ ਲਈ ਆਈ ਸੀ। ਉੱਥੇ ਹੜ੍ਹ ਪੀੜਤਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਜਿਸ ਨੂੰ ਕਾਬੂ ਕਰਨ ਦੇ ਲਈ ਇਕ ਪੁਲਸ ਕਰਮਚਾਰੀ ਨੇ ਬਿਨਾਂ ਕਿਸੇ ਆਦੇਸ਼ ਦੇ ਸਰਕਾਰੀ ਰਾਈਫਲ ਨਾਲ ਫਾਇਰਿੰਗ ਕਰ ਦਿੱਤੀ। ਜਿਸ ਨਾਲ 25 ਸਾਲਾਂ ਹੜ੍ਹ ਪੀੜਤ ਨੋਰੇਜ ਦੀ ਮੌਤ ਹੋ ਗਈ। ਮ੍ਰਿਤਕ ਨੋਰੇਜ ਦੇ ਪਿਤਾ ਵਾਸੰਦ ਖਾਨ ਮਸਤੋਈ ਨੇ ਦੱਸਿਆ ਕਿ ਪੁਲਸ ਨੇ ਉਸ ਦੇ ਲੜਕੇ ਨੂੰ ਸ਼ਹੀਦ ਕਰ ਦਿੱਤਾ, ਜਦਕਿ ਉਹ ਰਾਹਤ ਸਮੱਗਰੀ ਵੰਡਣ ਵਾਲੇ ਸਥਾਨ ’ਤੇ ਮਦਦ ਲੈਣ ਦੇ ਲਈ ਗਿਆ ਸੀ। ਉਸ ਨੇ ਦੋਸ਼ੀ ਪੁਲਸ ਕਰਮਚਾਰੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਇਕੱਠੇ ਹੋਏ ਹੜ੍ਹ ਪੀੜਤਾਂ ਨੇ ਪੁਲਸ ਵੱਲੋਂ ਚਲਾਈ ਗੋਲੀ ਖ਼ਿਲਾਫ਼ ਰੋਸ ਪ੍ਰਦਰਸ਼ਨ ਵੀ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ- Nobel Prize 2022: ਬੇਲਾਰੂਸ ਦੇ Ales Bialiatski ਨੂੰ ਮਿਲਿਆ ਨੋਬਲ ਸ਼ਾਂਤੀ ਪੁਰਸਕਾਰ