ਅਮਰੀਕਾ 'ਚ ਪੁਲਸ ਮੁਖੀ ਦਾ ਹੋਇਆ ਕਤਲ, ਦੋ ਅਧਿਕਾਰੀ ਜ਼ਖ਼ਮੀ, ਜਵਾਬੀ ਕਾਰਵਾਈ 'ਚ ਸ਼ੱਕੀ ਵਿਅਕਤੀ ਢੇਰ

Wednesday, Jan 04, 2023 - 12:36 AM (IST)

ਅਮਰੀਕਾ 'ਚ ਪੁਲਸ ਮੁਖੀ ਦਾ ਹੋਇਆ ਕਤਲ, ਦੋ ਅਧਿਕਾਰੀ ਜ਼ਖ਼ਮੀ, ਜਵਾਬੀ ਕਾਰਵਾਈ 'ਚ ਸ਼ੱਕੀ ਵਿਅਕਤੀ ਢੇਰ

ਅਮਰੀਕਾ (ਏਪੀ): ਪੱਛਮੀ ਪੈਨਸਿਲਵੇਨੀਆ ਦੇ ਇਕ ਪੁਲਸ ਮੁਖੀ ਦੀ ਮੌਤ ਅਤੇ ਦੋ ਹੋਰ ਅਧਿਕਾਰੀਆਂ ਦੇ ਜ਼ਖ਼ਮੀ ਹੋਣ ਦੀ ਘਟਨਾ ਤੋਂ ਬਾਅਦ ਪੁਲਸ ਨੇ ਪਿੱਛਾ ਕਰ ਕੇ ਇਕ ਸ਼ੱਕੀ ਵਿਅਕਤੀ ਨੂੰ ਮਾਰ ਦਿੱਤਾ। ਉਸ ਕੋਲੋਂ 5 ਬੰਦੂਕਾਂ ਬਰਾਮਦ ਕੀਤੀਆਂ ਗਈਆਂ ਹਨ। 

ਇਹ ਖ਼ਬਰ ਵੀ ਪੜ੍ਹੋ - ਗੁਰਦਾਸਪੁਰ ਦੇ DC ਦਾ ਨਿਵੇਕਲਾ ਉਪਰਾਲਾ, ਕਿਸੇ ਕੋਲ ਚਾਈਨਾ ਡੋਰ ਹੈ ਤਾਂ ਜਮ੍ਹਾ ਕਰਵਾ ਕੇ ਲੈ ਜਾਓ...

ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਕਿਹਾ ਕਿ ਪੁਲਸ ਮੁਖੀ ਅਤੇ ਇਕ ਹੋਰ ਅਧਿਕਾਰੀ ਨੂੰ ਸੋਮਵਾਰ ਨੂੰ ਪਿਟਸਬਰਗ ਦੇ ਉੱਤਰ-ਪੂਰਬ ਵਿਚ ਏਲੇਘਨੀ ਕਾਊਂਟੀ ਦੇ ਬੈਰੇਕਨਰੀਜ਼ ਵਿਚ ਵੱਖ-ਵੱਖ ਬਲਾਕਾਂ ਵਿਚ ਗੋਲ਼ੀ ਮਾਰ ਦਿੱਤੀ ਗਈ ਸੀ। ਅਧਿਕਾਰੀਆਂ ਨੇ ਕਿਹਾ ਕਿ ਸ਼ੱਕੀ ਨੇ ਇਕ ਵਾਹਨ ਨੂੰ ਟੱਕਰ ਮਾਰ ਦਿੱਤੀ ਸੀ ਅਤੇ ਪੁਲਸ ਦੇ ਨਾਲ ਗੋਲ਼ੀਬਾਰੀ ਕੀਤੀ ਸੀ ਜਿਸ ਤੋਂ ਬਾਅਦ ਪਿਟਸਬਰਗ ਵਿਚ ਉਸ ਨੂੰ ਮਾਰ ਮੁਕਾਇਆ ਗਿਆ। ਨਿਰਵਾਚਿਤ ਗਵਰਨਰ, ਸਟੇਟ  ਅਟਾਰਨੀ ਜਰਨਲ ਜੋਸ਼ ਸ਼ਾਪਿਰੋ ਨੇ ਕਿਹਾ ਕਿ ਬ੍ਰੈਕੇਨਰੀਜ਼ ਪੁਲਸ ਮੁਖੀ ਜਸਟਿਨ ਮੈਕਇੰਟਾਇਰ ਪੈਨੇਸਿਲਵੇਨੀਆ ਵਾਸੀਆਂ ਦੀ ਸੁਰੱਖਿਆ ਲਈ ਸ਼ੱਕੀ ਵਿਅਕਤੀ ਵੱਲ ਭੱਜੇ ਅਤੇ ਉਨ੍ਹਾਂ ਨੇ ਲੋਕਾਂ ਦੀ ਸੇਵਾ ਵਿਚ ਆਪਣਾ ਜੀਵਨ ਵਾਰ ਦਿੱਤਾ। ਬਾਕੀ ਜ਼ਖ਼ਮੀ ਦੋ ਅਧਿਕਾਰੀਆਂ ਦਾ ਇਲਾਜ ਹੋ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਬੰਗਾ ਕਤਲਕਾਂਡ: ਪਰਿਵਾਰ ਨੇ ਲਾਸ਼ ਸੜਕ 'ਤੇ ਰੱਖ ਕੀਤਾ ਪ੍ਰਦਰਸ਼ਨ, ਪੁਲਸ ਨੂੰ ਦਿੱਤਾ 2 ਦਿਨ ਦਾ ਅਲਟੀਮੇਟਮ

ਏਲੇਘੇਨੀ ਕਾਊਂਟੀ ਪੁਲਸ ਨੇ ਮੰਗਲਵਾਰ ਨੂੰ ਕਿਹਾ ਕਿ ਸੂਬਾ ਪੁਲਸ ਨੇ ਐਤਵਾਰ ਨੂੰ ਹਥਿਆਰਾਂ ਨਾਲ ਜੁੜੇ ਉਲੰਘਨ 'ਤੇ ਰੂਟ 22 'ਤੇ ਡੂਕਸੇਨ ਦੇ 28 ਸਾਲਾ ਆਰੋਨ ਲੈਮੋਂਟ ਸਵਾਨ ਜੂਨੀਅਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਭੱਜ ਗਿਆ। ਪੁਲਸ ਨੇ ਕਿਹਾ ਕਿ ਮਾਮਲੇ ਦੌਰਾਨ ਸਵਾਨ ਵੱਲੋਂ ਵਰਤੀਆਂ ਗਈਆਂ 5 ਬੰਦੂਕਾਂ ਬਰਮਾਦ ਕੀਤੀਆਂ ਗਈਆਂ, ਚਾਰ ਬ੍ਰੈਕੇਨਰੀਜ਼ ਵਿਚ ਅਤੇ ਇਕ ਹੋਮਵੁੱਡ ਬ੍ਰਸ਼ਨਟਨ ਵਿਚ। ਅਧਿਕਾਰੀਆਂ ਨੇ ਕਿਹਾ ਕਿ ਏਲੇਘੇਨੀ ਕਾਊਂਟੀ ਪੁਲਸ ਸ਼ੱਕੀ ਦੀ ਗੋਲ਼ੀਬਾਰੀ ਦੀ ਜਾਂਚ ਕਰੇਗੀ ਅਤੇ ਆਪਣੇ ਸਿੱਟਿਆਂ ਨੂੰ ਜ਼ਿਲ੍ਹਾ ਅਟਾਰਨੀ ਨੂੰ ਸੌਂਪ ਦੇਵੇਗੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News