ਘਰ ''ਚੋਂ ਔਰਤ ਦੀ ਲਾਸ਼ ਮਿਲਣ ਮਗਰੋਂ ਪੁਲਸ ਨੇ ਸਾਬਕਾ ਪਤੀ ਨੂੰ ਕੀਤਾ ਗ੍ਰਿਫ਼ਤਾਰ

Saturday, Jul 15, 2023 - 04:06 PM (IST)

ਘਰ ''ਚੋਂ ਔਰਤ ਦੀ ਲਾਸ਼ ਮਿਲਣ ਮਗਰੋਂ ਪੁਲਸ ਨੇ ਸਾਬਕਾ ਪਤੀ ਨੂੰ ਕੀਤਾ ਗ੍ਰਿਫ਼ਤਾਰ

ਸਿਡਨੀ- ਸਿਡਨੀ ਦੇ ਪੱਛਮ ਵਿੱਚ ਇੱਕ ਘਰ ਵਿੱਚ ਔਰਤ ਦੀ ਲਾਸ਼ ਮਿਲਣ ਤੋਂ ਬਾਅਦ ਉਸ ਦੇ ਸਾਬਕਾ ਪਤੀ 'ਤੇ ਘਰੇਲੂ ਹਿੰਸਾ ਨਾਲ ਸਬੰਧਤ ਕਤਲ ਦਾ ਦੋਸ਼ ਲਗਾਇਆ ਗਿਆ ਹੈ। 53 ਸਾਲਾ ਕ੍ਰਿਸਟੀਨ ਫਾਰਮੋਸਾ ਰਾਕਿਕ ਮੰਗਲਵਾਰ ਰਾਤ 8.30 ਵਜੇ ਰੂਟੀ ਹਿੱਲ ਵਿੱਚ ਆਪਣੇ ਸਾਬਕਾ ਪਤੀ ਦੇ ਘਰ ਵਿੱਚ ਮ੍ਰਿਤਕ ਪਾਈ ਗਈ। ਪੁਲਸ ਦੇ ਪਹੁੰਚਣ ਤੋਂ ਪਹਿਲਾਂ ਰਾਕਿਕ ਦੀ ਮੌਤ ਹੋ ਚੁੱਕੀ ਸੀ।

ਇਹ ਵੀ ਪੜ੍ਹੋ: ਪਾਕਿ ਦੇ ਪੰਜਾਬ ਸੂਬੇ 'ਚ ਨਾਬਾਲਗ ਮੁੰਡੇ ਵੀ ਅਸੁਰੱਖਿਅਤ, ਕੁੜੀਆਂ ਨਾਲੋਂ ਵੱਧ ਹੋਏ ਜਿਨਸੀ ਸ਼ੋਸ਼ਣ ਦਾ ਸ਼ਿਕਾਰ

NSW ਪੁਲਸ ਦੇ ਸੁਪਰਡੈਂਟ ਸਟੀਵ ਐਗਿੰਟਨ ਨੇ ਬੁੱਧਵਾਰ ਨੂੰ ਕਿਹਾ ਕਿ ਰਾਕਿਕ ਨੂੰ "ਸੱਟਾਂ" ਲੱਗੀਆਂ ਹੋਈਆਂ ਸਨ। ਉਥੇ ਹੀ ਔਰਤ ਦੇ ਸਾਬਕਾ ਪਤੀ 50 ਸਾਲਾ ਦੁਸਾਨ ਰਾਕਿਕ ਨੂੰ ਵੀ ਗਲੇ ਅਤੇ ਬਾਹਾਂ 'ਤੇ ਸੱਟਾਂ ਲੱਗੀਆਂ ਹੋਈਆਂ ਸਨ, ਜਿਸ ਨੂੰ ਪੁਲਸ ਪਹਿਰੇ ਹੇਠ ਗੰਭੀਰ ਹਾਲਤ ਵਿੱਚ ਵੈਸਟਮੀਡ ਹਸਪਤਾਲ ਲਿਜਾਇਆ ਗਿਆ। ਜਾਂਚ ਤੋਂ ਬਾਅਦ ਪੁਲਸ ਨੇ ਦੁਸਾਨ 'ਤੇ ਘਰੇਲੂ ਹਿੰਸਾ ਸਬੰਧਤ ਕਤਲ ਦਾ ਦੋਸ਼ ਲਗਾਇਆ ਹੈ। ਦੁਸਾਨ ਨੂੰ ਸ਼ੁੱਕਰਵਾਰ ਨੂੰ ਆਡੀਓ-ਵਿਜ਼ੂਅਲ ਲਿੰਕ ਰਾਹੀਂ ਮਾਊਂਟ ਡਰੀਟ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: ਅਮਰੀਕਾ 'ਚ ਭਾਰਤੀ ਨੂੰ ਹੋਈ ਉਮਰ ਕੈਦ, ਅੱਲੜ੍ਹ ਉਮਰ ਦੇ 3 ਗੋਰਿਆਂ ਦੇ ਕਤਲ ਦਾ ਹੈ ਦੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News