ਪਾਕਿ PM ਸ਼ਰੀਫ਼ ਨੇ ਚੀਨੀ ਨਾਗਰਿਕਾਂ ਦੀ ਸੁਰੱਖਿਆ ਵਧਾਉਣ ਦਾ ਦਿੱਤਾ ਹੁਕਮ

Wednesday, May 18, 2022 - 02:12 AM (IST)

ਪਾਕਿ PM ਸ਼ਰੀਫ਼ ਨੇ ਚੀਨੀ ਨਾਗਰਿਕਾਂ ਦੀ ਸੁਰੱਖਿਆ ਵਧਾਉਣ ਦਾ ਦਿੱਤਾ ਹੁਕਮ

ਇਸਲਾਮਾਬਾਦ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀ.ਪੀ.ਈ.ਸੀ.) ਪ੍ਰੋਜੈਕਟਾਂ 'ਤੇ ਕੰਮ ਕਰ ਰਹੇ ਚੀਨੀ ਨਾਗਰਿਕਾਂ ਦੀ ਸੁਰੱਖਿਆ ਵਧਾਉਣ ਦਾ ਮੰਗਲਵਾਰ ਨੂੰ ਹੁਕਮ ਦਿੱਤਾ। ਹੁਕਮ ਜਾਰੀ ਹੋਣ ਦੇ ਇਕ ਦਿਨ ਪਹਿਲਾਂ ਸ਼ਾਹਬਾਜ਼ ਨੇ ਚੀਨੀ ਪ੍ਰਧਾਨ ਮੰਤਰੀ ਲੀ ਕਿੰਗ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ ਸੀ ਅਤੇ ਹੋਰ ਮੁੱਦਿਆਂ ਤੋਂ ਇਲਾਵਾ ਪਾਕਿਸਤਾਨ 'ਚ ਚੀਨੀ ਨਾਗਰਿਕਾਂ ਦੀ ਸੁਰੱਖਿਆ ਦੇ ਮੁੱਦਿਆਂ 'ਤੇ ਵੀ ਚਰਚਾ ਕੀਤੀ ਸੀ।

ਇਹ ਵੀ ਪੜ੍ਹੋ :- ਜ਼ੇਲੇਂਸਕੀ ਨੇ ਵੀਡੀਓ ਸੰਬੋਧਨ ਰਾਹੀਂ ਕਾਨ ਫ਼ਿਲਮ ਫੈਸਟੀਵਲ ਦੀ ਕੀਤੀ ਸ਼ੁਰੂਆਤ

ਇਕ ਬਿਆਨ ਮੁਤਾਬਕ ਪ੍ਰਧਾਨ ਮੰਤਰੀ ਨੇ ਗ੍ਰਹਿ ਮੰਤਰੀ ਰਾਣਾ ਸਨਾਉੱਲਾਹ, ਯੋਜਨਾ ਮੰਤਰੀ ਅਹਿਸਾਨ ਇਕਬਾਲ ਅਤੇ ਹੋਰ ਚੋਟੀ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਬਿਆਨ 'ਚ ਕਿਹਾ ਗਿਆ ਹੈ ਕਿ ਚੀਨੀ ਨਾਗਰਿਕਾਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਗ੍ਰਹਿ ਮੰਤਰਾਲਾ ਅਤੇ ਸੁਰੱਖਿਆ ਏਜੰਸੀਆਂ ਨੂੰ ਪੁਖਤਾ ਸੁਰੱਖਿਆ ਯਕੀਨੀ ਕਰਨ ਦਾ ਹੁਕਮ ਦਿੱਤਾ ਹੈ।

ਇਹ ਵੀ ਪੜ੍ਹੋ :- ਲਾਹੌਰ ਦੇ ਅਨਾਰਕਲੀ ਧਮਾਕਾ ਮਾਮਲੇ 'ਚ ਸ਼ਾਮਲ 2 ਅੱਤਵਾਦੀ ਗ੍ਰਿਫ਼ਤਾਰ

ਪੁਲਸ ਦੇ ਬਿਆਨ 'ਚ ਕਿਹਾ ਗਿਆ ਹੈ ਕਿ ਪੁਲਸ ਨੇ ਸੋਮਵਾਰ ਨੂੰ ਦੱਖਣੀ-ਪੱਛਮੀ ਬਲੂਚਿਸਤਾਨ ਸੂਬੇ ਦੇ ਇਕ ਆਤਮਘਾਤੀ ਹਮਲਾਵਰ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਜਿਸ ਨੇ ਸੀ.ਪੀ.ਈ.ਸੀ. ਨਾਲ ਜੁੜੇ ਚੀਨੀ ਨਾਗਰਿਕਾਂ ਦੇ ਇਕ ਕਾਫ਼ਲੇ ਕੋਲ ਖੁਦ ਨੂੰ ਉਡਾਣ ਦੀ ਸਾਜ਼ਿਸ਼ ਰਚੀ ਸੀ। ਸ਼ਾਹਬਾਜ਼ ਨੇ ਪ੍ਰਧਾਨ ਮੰਤਰੀ ਲੀ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਪਾਕਿਸਤਾਨ 'ਚ ਕੰਮ ਕਰ ਰਹੇ ਸਾਰੇ ਚੀਨੀ ਨਾਗਰਿਕਾਂ ਦੀ ਸੁਰੱਖਿਆ ਵਧਾਉਣ ਲਈ ਸਾਰੇ ਜ਼ਰੂਰੀ ਕਦਮ ਚੁੱਕਣ ਲਈ ਵਚਨਬੱਧ ਹੈ।

ਇਹ ਵੀ ਪੜ੍ਹੋ :- ਦਿੱਲੀ 'ਚ ਕੋਰੋਨਾ ਦੇ 393 ਨਵੇਂ ਮਾਮਲੇ ਆਏ ਸਾਹਮਣੇ, 2 ਹੋਰ ਲੋਕਾਂ ਦੀ ਹੋਈ ਮੌਤ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News