PM ਮੋਦੀ ਨੇ EU ਦੇ ਚੋਟੀ ਦੇ ਨੇਤਾਵਾਂ ਨਾਲ ਕੋਰੋਨਾ ਤੇ ਗਲੋਬਲ ਮੁੱਦਿਆਂ ''ਤੇ ਕੀਤੀ ਵਿਆਪਕ ਚਰਚਾ
Friday, Oct 29, 2021 - 07:16 PM (IST)
ਰੋਮ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਯੂਰਪੀਨ ਯੂਨੀਅਨ (ਈ.ਯੂ.) ਦੇ ਚੋਟੀ ਦੇ ਨੇਤਾਵਾਂ ਨਾਲ ਕਈ ਵਿਸ਼ਿਆਂ 'ਤੇ ਵਿਆਪਕ ਗੱਲਬਾਤ ਕੀਤੀ ਜਿਸ 'ਚ ਦੋਵਾਂ ਪੱਖਾਂ ਨੇ ਕਾਰੋਬਾਰ, ਵਣਜ, ਸੱਭਿਆਚਾਰ, ਕੋਰੋਨਾ ਅਤੇ ਵਾਤਾਵਰਤਣ ਸਮੇਤ ਭਾਰਤ-ਈ.ਯੂ. ਦੋਸਤੀ ਨੂੰ ਮਜ਼ਬੂਤ ਬਣਾਉਣ ਦੇ ਬਾਰੇ 'ਚ ਚਰਚਾ ਕੀਤੀ। ਪ੍ਰਧਾਨ ਮੰਤਰੀ ਮੋਦੀ ਦੇ ਜੀ-20 ਸ਼ਿਖਰ ਸੰਮੇਲਨ 'ਚ ਹਿੱਸਾ ਲੈਣ ਲਈ ਇਥੇ ਪਹੁੰਚਣ ਤੋਂ ਬਾਅਦ ਪਹਿਲੇ ਅਧਿਕਾਰਤ ਪ੍ਰੋਗਰਾਮ ਤਹਿਤ ਯੂਰਪੀਅਨ ਕੌਂਸਲ ਦੇ ਪ੍ਰਧਾਨ ਚਾਰਲਸ ਮਿਸ਼ੇਲ ਅਤੇ ਯੂਰਪੀਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਯੇਨ ਦੇ ਨਾਲ 'ਸਾਰਥਕ ਚਰਚਾ' ਕੀਤੀ।
ਇਹ ਵੀ ਪੜ੍ਹੋ : ਅਮਰੀਕਾ ਨੇ ਚੀਨ 'ਤੇ 2,000 ਤੋਂ ਜ਼ਿਆਦਾ ਜਾਸੂਸੀ ਮਿਸ਼ਨ ਚਲਾਏ : PLA ਖੋਜਕਰਤਾ
ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ ਯੂਰਪੀਨ ਕੌਂਸਲ ਦੇ ਪ੍ਰਧਾਨ ਚਾਰਲਸ ਮਿਸ਼ੇਲ ਅਤੇ ਯੂਰਪੀਨ ਕਮਿਸ਼ਨ ਦੀ ਪ੍ਰਧਾਨ ਵਾਨ ਡੇਰ ਲੇਯੇਨ ਨਾਲ ਸਾਰਥਕ ਗੱਲਬਾਤ ਨਾਲ ਰੋਮ 'ਚ ਆਧਿਕਾਰਤ ਪ੍ਰੋਗਰਾਮ ਸ਼ੁਰੂ ਹੋਏ। ਨੇਤਾਵਾਂ ਨੇ ਧਰਤੀ ਨੂੰ ਬਿਹਤਰ ਬਣਾਉਣ ਲਈ ਉਦੇਸ਼ ਨਾਲ ਆਰਥਿਕ ਅਤੇ ਲੋਕਾਂ ਦਰਮਿਆਨ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਯੂਰਪੀਅਨ ਯੂਨੀਅਨ ਦੇ ਨੇਤਾਵਾਂ ਨਾਲ ਆਪਣੀ ਬੈਠਕ ਨੂੰ 'ਸ਼ਾਨਦਾਰ' ਦੱਸਿਆ। ਮੋਦੀ ਨੇ ਟਵੀਟ ਕੀਤਾ 'ਯੂਰਪੀਨ ਕਮਿਸ਼ਨ ਦੀ ਪ੍ਰਧਾਨ ਵਾਨ ਡੇਰ ਲੇਯੇਨ ਨਾਲ ਬੈਠਕ ਸ਼ਾਨਦਾਰ ਰਹੀ।
ਇਹ ਵੀ ਪੜ੍ਹੋ : ਫੇਸਬੁੱਕ, ਗੂਗਲ ਤੇ ਟਵਿੱਟਰ ਤੋਂ ਸਵਾਲ-ਜਬਾਲ ਕਰਨਗੇ ਬ੍ਰਿਟਿਸ਼ ਸੰਸਦ ਮੈਂਬਰ
ਅਸੀਂ ਕਾਰੋਬਾਰ, ਵਣਜ, ਸੱਭਿਆਚਾਰ ਅਤੇ ਵਾਤਾਵਰਣ ਸਮੇਤ ਭਾਰਤ-ਈ.ਯੂ. ਦੋਸਤੀ ਨੂੰ ਹੋਰ ਮਜ਼ਬੂਤ ਬਣਾਉਣ ਦੇ ਬਾਰੇ 'ਚ ਚਰਚਾ ਕੀਤੀ। ਉਥੇ, ਯੂਰਪੀਨ ਕੌਂਸਲ ਦੇ ਪ੍ਰਧਾਨ ਮਿਸ਼ੇਲ ਨੇ ਟਵੀਟ ਕੀਤਾ ਕਿ ਹਰੀ ਤਬਦੀਲੀ 'ਚ ਭਾਰਤ ਦੀ ਮਹੱਤਵਪੂਰਨ ਭੂਮਿਕਾ ਹੈ। ਉਨ੍ਹਾਂ ਨੇ ਕਿਹਾ ਕਿ ਹਰੀ ਤਬਦੀਲੀ 'ਚ ਭਾਰਤ ਨੂੰ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੈ। ਅਸੀਂ ਗਲੋਬਲ ਸਿਹਤ ਅਤੇ ਮਹਾਮਾਰੀ ਨਾਲ ਲੜਨ ਦੇ ਉਪਾਅ, ਮਜ਼ਬੂਤ ਈ.ਯੂ. ਰਣਨੀਤਕ ਗਠਜੋੜ, ਅਫਗਾਨਿਸਤਾਨ ਦੀ ਹਾਲਾਤ ਅਤੇ ਹਿੰਦ ਪ੍ਰਸ਼ਾਂਤ ਦੇ ਬਾਰੇ 'ਚ ਚਰਚਾ ਕੀਤੀ।
ਇਹ ਵੀ ਪੜ੍ਹੋ : ਰੂਸ 'ਚ ਤੇਜ਼ੀ ਨਾਲ ਵਧ ਰਹੇ ਕੋਵਿਡ-19 ਦੇ ਮਾਮਲੇ, ਮਾਸਕੋ 'ਚ ਕੰਮਕਾਜ 'ਤੇ ਲੱਗੀ ਪਾਬੰਦੀ
ਦੂਜੇ ਪਾਸੇ ਯੂਰਪੀਨ ਕਮਿਸ਼ਨ ਦੀ ਪ੍ਰਧਾਨ ਲੇਯੇਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨਾਲ ਮਿਲ ਕੇ ਚੰਗਾ ਲੱਗਿਆ। ਉਨ੍ਹਾਂ ਨੇ ਟਵੀਟ ਕੀਤਾ ਕਿ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਚੰਗਾ ਲੱਗਿਆ। ਸਾਡਾ ਰਣਨੀਤਕ ਏਜੰਡਾ ਸਹੀ ਮਾਰਗ 'ਤੇ ਹੈ। ਲੇਯੇਨ ਨੇ ਟੀਕਾਕਰਨ 'ਚ ਸ਼ਾਨਦਾਰ ਪ੍ਰਗਤੀ ਅਤੇ ਟੀਕੇ ਦਾ ਨਿਰਯਾਤ ਫਿਰ ਤੋਂ ਸ਼ੁਰੂ ਕਰਨ ਨੂੰ ਲੈ ਕੇ ਭਾਰਤ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅਸੀਂ ਦੁਨੀਆ 'ਚ ਟੀਕਾਕਰਨ 'ਚ ਮਦਦ ਲਈ ਨਾਲ ਆਉਣ ਦੀ ਜ਼ਰੂਰਤ ਹੈ। ਲੇਯੇਨ ਦੀ ਇਹ ਟਿੱਪਣੀ ਅਜਿਹੇ ਸਮੇਂ 'ਚ ਆਈ ਹੈ ਜਦ ਪਿਛਲੇ ਹਫਤੇ ਹੀ ਭਾਰਤ ਨੇ ਕੋਵਿਡ-19 ਮਹਾਮਾਰੀ ਵਿਰੁੱਧ ਟੀਕਾਕਰਨ ਦੇ ਮੁਹਿੰਮ ਤਹਿਤ 100 ਕਰੋੜ ਖੁਰਾਕ ਦੇਣ ਦੇ ਅੰਕੜੇ ਨੂੰ ਪਾਰ ਕਰ ਲਿਆ। ਬੈਠਕ ਤੋਂ ਬਾਅਦ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਉਨ੍ਹਾਂ ਨੇ ਕਈ ਮੁੱਦਿਆਂ 'ਤੇ 'ਵਿਆਪਕ ਚਰਚਾ' ਕੀਤੀ।
ਇਹ ਵੀ ਪੜ੍ਹੋ : ਜਾਂਚ ਕਰਵਾਉਣ ਦੇ ਸਮੇਂ ਤੋਂ ਹੋ ਸਕਦੈ ਕੋਵਿਡ-19 ਜਾਂਚ ਦੇ ਨਤੀਜਿਆਂ 'ਚ ਬਦਲਾਅ : ਅਧਿਐਨ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।