PM ਮੋਦੀ ਦੇ ਬੰਗਲਾਦੇਸ਼ ਦੌਰੇ ਦੌਰਾਨ ਹਿੰਸਾ ਭੜਕਾਉਣ ਵਾਲਾ ਇਸਲਾਮੀ ਸਮੂਹ ਨਾਲ ਜੁੜਿਆ ਕੱਟੜਪੰਥੀ ਗ੍ਰਿਫ਼ਤਾਰ

Monday, Apr 19, 2021 - 01:47 PM (IST)

ਢਾਕਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੰਗਲਾਦੇਸ਼ ਦੀ ਆਜ਼ਾਦੀ ਮੌਕੇ ਆਪਣੀ 2 ਦਿਨਾਂ ਦੀ ਯਾਤਰਾ 'ਤੇ 26 ਮਾਰਚ ਨੂੰ ਬੰਗਲਾਦੇਸ਼ ਪੁੱਜੇ ਸਨ। ਇਸ ਦੌਰਾਨ ਕੱਟੜਪੰਥੀ ਮੁਸਲਿਮ ਸੰਗਠਨ ਹਿਫਾਜਤ-ਏ-ਇਸਲਾਮ ਨੇ ਬੰਗਲਾਦੇਸ਼ ਵਿਚ ਜੰਮ ਕੇ ਹੰਗਾਮਾ ਕੀਤਾ ਸੀ। ਇਸ ਦੌਰਾਨ ਹੋਈ ਹਿੰਸਾ ਵਿਚ ਕਈ ਲੋਕਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਹਿਫਾਜਤ-ਏ-ਇਸਲਾਮ ਦੇ ਸੰਯੁਕਤ ਸਕੱਤਰ ਅਤੇ ਲੋਕਾਂ ਨੂੰ ਦੰਗਾ ਕਰਨ ਲਈ ਭੜਕਾਉਣ ਵਾਲੇ ਮਾਮੁਨੁਲ ਹਕ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਵਿਸ਼ਵ ’ਚ ਪਾਕਿਸਤਾਨੀ ਪਾਸਪੋਰਟ ਦੀ ਹਾਲਤ ਸਭ ਤੋਂ ਖ਼ਰਾਬ, ਜਾਣੋ ਕੀ ਹੈ ਭਾਰਤ ਦੀ ਰੈਂਕਿੰਗ

ਢਾਕਾ ਮਹਾਨਗਰ ਪੁਲਸ ਦੇ ਡਿਪਟੀ ਕਮਿਸ਼ਨਰ ਹਾਰੂਨ ਉਹ ਰਾਸ਼ਿਦ ਨੇ ਕਿਹਾ ਕਿ ਉਨ੍ਹਾਂ ਨੂੰ ਐਤਵਾਰ ਦੁਪਹਿਰ ਨੂੰ ਕਰੀਬ 1 ਵਜੇ ਢਾਕਾ ਦੇ ਮੁਹੰਮਦਪੁਰ ਵਿਚ ਜਾਮੀਆ ਰਹਿਮਾਨੀਆ ਅਰਬੀਆ ਮਦਰਸਾ ਤੋਂ ਗ੍ਰਿਫ਼ਤਾਰ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਮਦਰੱਸੇ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਪ੍ਰਦਰਸ਼ਨ ਕਰਕੇ ਛਾਪੇਮਾਰੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਕ ਅਤੇ ਉਸ ਦੇ ਸੰਗਠਨ ਦੇ ਹੋਰ ਨੇਤਾ ਕਾਨੂੰਨ ਇਨਫੋਰਸਮੈਂਟ ਅਧਿਕਾਰੀਆਂ ਅਤੇ ਥਾਣਿਆਂ ’ਤੇ ਹਮਲਿਆਂ ਅਤੇ ਤੋੜਭੰਨ ਸਮੇਤ ਕਈ ਮਾਮਲਿਆਂ ਵਿਚ ਦੋਸ਼ੀ ਹਨ।

ਇਹ ਵੀ ਪੜ੍ਹੋ : ਪਾਕਿ ’ਚ ਹਿੰਸਾ ਜਾਰੀ, ਇਸਲਾਮਿਕ ਸੰਗਠਨ ਨੇ DSP ਨੂੰ ਦਿੱਤੇ ਤਸੀਹੇ; 4 ਪੁਲਸ ਮੁਲਾਜ਼ਮ ਅਗਵਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News