PM ਮੋਦੀ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨਾਲ ਫੋਨ 'ਤੇ ਕੀਤੀ ਗੱਲਬਾਤ

03/22/2022 10:21:54 PM

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨਾਲ ਫੋਨ 'ਤੇ ਗੱਲਬਾਤ ਕੀਤੀ। ਦੋਵਾਂ ਨੇਤਾਵਾਂ ਨੇ ਯੂਕ੍ਰੇਨ ਦੀ ਸਥਿਤੀ 'ਤੇ ਵਿਸਤ੍ਰਿਤ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਜੰਗ ਨੂੰ ਖਤਮ ਕਰਨ ਅਤੇ ਗੱਲਬਾਤ ਅਤੇ ਕੂਟਨੀਤੀ ਦੇ ਰਸਤੇ 'ਤੇ ਪਰਤਣ ਲਈ ਭਾਰਤ ਦੀ ਲਗਾਤਾਰ ਅਪੀਲ ਨੂੰ ਦੁਹਰਾਇਆ।

ਇਹ ਵੀ ਪੜ੍ਹੋ : ਨਾਰਵੇ ਦੇ ਰਾਜਾ ਹੋਏ ਕੋਰੋਨਾ ਪਾਜ਼ੇਟਿਵ, ਜਾਂਚ 'ਚ ਹੋਈ ਪੁਸ਼ਟੀ

ਦੋਵਾਂ ਨੇਤਾਵਾਂ ਨੇ ਦੁਵੱਲੇ ਹਿੱਤਾਂ ਦੇ ਮੁੱਦਿਆਂ 'ਤੇ ਚਰਚਾ ਕੀਤੀ ਅਤੇ ਵਪਾਰਕ, ਤਕਨਾਲੋਜੀ, ਸਿੱਖਿਆ, ਰੱਖਿਆ, ਸੁਰੱਖਿਆ ਅਤੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਸਮੇਤ ਵੱਖ-ਵੱਖ ਖੇਤਰਾਂ 'ਚ ਸਹਿਯੋਗ ਨੂੰ ਹੋਰ ਡੂੰਘਾ ਕਰਨ ਦੀ ਸਮਰੱਥਾ 'ਤੇ ਸਹਿਮਤੀ ਜ਼ਾਹਰ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਦੁਵੱਲੇ ਮੁਕਤ ਵਪਾਰਕ ਸਮਝੌਤੇ 'ਤੇ ਚੱਲ ਰਹੀ ਗੱਲਬਾਤ 'ਚ ਸਕਾਰਾਤਮਕ ਗਤੀ ਨਾਲ ਤਸੱਲੀ ਪ੍ਰਗਟਾਈ।

ਉਨ੍ਹਾਂ ਨੇ ਪਿਛਲੇ ਸਾਲ ਦੋਵਾਂ ਨੇਤਾਵਾਂ ਦਰਮਿਆਨ ਵਰਚੁਅਲ ਸੰਮੇਲਨ ਦੌਰਾਨ ਵਰਤੇ ਗਏ 'ਇੰਡੀਆ-ਯੂ.ਕੇ. ਰੋਡਮੈਪ 2030' ਨੂੰ ਲਾਗੂ ਕਰਨ 'ਚ ਹੋਈ ਪ੍ਰਗਤੀ ਦੀ ਵੀ ਸਰਾਹਨਾ ਕੀਤੀ। ਪ੍ਰਧਾਨ ਮੰਤਰੀ ਨੇ ਆਪਸੀ ਸੁਵਿਧਾ ਮੁਤਾਬਕ ਜਲਦ ਤੋਂ ਜਲਦ ਭਾਰਤ 'ਚ ਪੀ.ਐੱਮ. ਜਾਨਸਨ ਦਾ ਸਵਾਗਤ ਕਰਨ ਦੀ ਆਪਣੀ ਇੱਛਾ ਜ਼ਾਹਰ ਕੀਤੀ ਅਤੇ ਉਨ੍ਹਾਂ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ।

ਇਹ ਵੀ ਪੜ੍ਹੋ : ਰੂਸ ਦੀ ਅਦਾਲਤ ਨੇ ਨਵਲਨੀ ਨੂੰ ਸੁਣਾਈ 9 ਸਾਲ ਦੀ ਕੈਦ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Karan Kumar

Content Editor

Related News