ਮੈਲਕਮ ਟਰਨਬੁੱਲ ''ਜੀ-20 ਸੰਮੇਲਨ'' ''ਚ ਲੈਣਗੇ ਹਿੱਸਾ, ਇਨ੍ਹਾਂ ਨੇਤਾਵਾਂ ਨਾਲ ਕਰਨਗੇ ਮੁਲਾਕਾਤ

07/04/2017 6:35:17 PM

ਕੈਨਬਰਾ— ਆਸਟਰੇਲੀਆ ਦਾ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਯੂਰਪ ਦੇਸ਼ ਜਰਮਨੀ 'ਚ ਸ਼ੁੱਕਰਵਾਰ ਨੂੰ ਹੋ ਰਹੇ ਜੀ-20 ਸੰਮੇਲਨ 'ਚ ਹਿੱਸਾ ਲੈਣਗੇ। ਜਿੱਥੇ ਉਹ ਕੁਈਨ ਐਲੀਜ਼ਾਬੈੱਥ ਅਤੇ ਦੁਨੀਆ ਦੇ ਹੋਰ ਵੱਡੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਇਸ ਸੰਮੇਲਨ ਦਾ ਮੁੱਖ ਏਜੰਡਾ ਅੱਤਵਾਦ, ਮੁਫ਼ਤ ਵਪਾਰ ਅਤੇ ਵਾਤਾਵਰਣ 'ਚ ਹੋ ਰਹੀਆਂ ਤਬਦੀਲੀਆਂ ਨਾਲ ਜੁੜਿਆ ਹੋਵੇਗਾ। 
ਉਮੀਦ ਕੀਤੀ ਜਾ ਰਹੀ ਹੈ ਕਿ ਮੈਲਕਮ ਵੀਰਵਾਰ ਨੂੰ ਜਰਮਨੀ ਜਾਣਗੇ, ਜਿੱਥੇ ਉਹ ਜਰਮਨੀ ਦੀ ਚਾਂਸਲਰ ਐਂਜੇਲਾ ਮਰਕਲ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵੀ ਮੁਲਾਕਾਤ ਕਰਨਗੇ। ਇੱਥੇ ਦੱਸ ਦੇਈਏ ਕਿ ਜੀ-20 ਸੰਮੇਲਨ ਸ਼ੁੱਕਰਵਾਰ ਨੂੰ ਹੋਵੇਗਾ, ਜਿਸ 'ਚ ਦੁਨੀਆ ਦੇ ਕਈ ਵੱਡੇ ਨੇਤਾ ਹਿੱਸਾ ਲੈਣਗੇ। ਸ਼ੁੱਕਰਵਾਰ ਨੂੰ ਨੇਤਾ ਪੱਧਰ ਦੀ ਬੰਦ ਕਮਰੇ 'ਚ ਬੈਠਕ ਹੋਵੇਗੀ, ਜਿਸ 'ਚ ਉਹ ਅੱਤਵਾਦ ਵਰਗੇ ਮੁੱਦੇ 'ਤੇ ਚਰਚਾ ਕਰਨਗੇ। ਟਰਨਬੁੱਲ ਤੋਂ ਇਲਾਵਾ ਇਸ ਸੰਮੇਲਨ 'ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਪਹੁੰਚਣਗੇ।


Related News