ਚੀਨ ਨਾਲ ਫਿਰ ਦੋਸਤੀ ਨਿਭਾਏਗਾ ਪਾਕਿ, ਬੀਜਿੰਗ ਓਲੰਪਿਕ ’ਚ ਬਤੌਰ ਮਹਿਮਾਨ ਜਾਣਗੇ PM ਇਮਰਾਨ
Saturday, Jan 08, 2022 - 05:08 PM (IST)
ਇਸਲਾਮਾਬਾਦ– ਪਾਕਿਸਤਾਨ ਦੁਨੀਆ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰਕੇ ਚੀਨ ਨਾਲ ਦੋਸਤੀ ਨਿਭਾਉਂਦਾ ਆ ਰਿਹਾ ਹੈ। ਅਜਿਹਾ ਹੀ ਇਕ ਵਾਰ ਫਿਰ ਹੋਣ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਉਈਗਰਾਂ ਦੇ ਮਾਮਲੇ ਅਤੇ ਚੀਨ ਦੇ ਹਮਲਾਵਰ ਰੁੱਖ ਦੇ ਖਿਲਾਫ ਕਈ ਦੇਸ਼ਾਂ ਦੁਆਰਾ ਬਾਈਕਾਟ ਦੇ ਆਲਾਨ ਦੇ ਬਾਵਜੂਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਬੀਜਿੰਗ ਓਲੰਪਿਕ ’ਚ ਬਤੌਰ ਮਹਿਮਾਨ ਸ਼ਾਮਲ ਹੋਣ ਜਾਣਗੇ। ਇਮਰਾਨ ਖਾਨ 4 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਬੀਜਿੰਗ ਓਲੰਪਿਕ 2022 ’ਚ ਭਾਗ ਲੈਣ ਵਾਲੇ ਪ੍ਰਮੁੱਖ ਵਿਅਕਤੀਆਂ ’ਚੋਂ ਇਕ ਹੋ ਸਕਦੇ ਹਨ।
ਸੂਤਰਾਂ ਮੁਤਾਬਕ, ਚੀਨੀ ਸਰਕਾਰ ਅਤੇ ਚਾਈਨਾ ਸਪੋਰਟਸ ਅਥਾਰਟੀ ਦਾ ਉਦਘਾਟਨ ਜਾਂ ਸਮਾਪਤੀ ਸਮਾਰੋਹ ’ਚ ਜਾਂ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਦੀ ਮੌਜੂਦਗੀ ਲਈ ਉਤਸ਼ਾਹਿਤ ਹਨ। ਸਮਾਚਾਰ ਪਾਕਿਸਤਾਨ ਸਪੋਰਟ ਬੋਰਡ (ਪੀ.ਐੱਸ.ਬੀ.) ਦੇ ਇਕ ਅਧਿਕਾਰੀ ਨੇ ਸੱਦਾ ਪ੍ਰਾਪਤ ਕਰਨ ਦੀ ਪੁਸ਼ਟੀ ਕੀਤੀ ਹੈ। ਪਾਕਿਸਤਾਨ ਸਪੋਰਟ ਬੋਰਡ ਦੇ ਅਧਿਕਾਰੀਆਂ ਨੇ ਕਿਹਾ ਕਿ ਹਾਂ, ਅਸੀਂ ਚੀਨੀ ਅਧਿਕਾਰੀਆਂ ਦੇ ਸੰਪਰਕ ’ਚ ਹਾਂ ਅਤੇ ਸਾਨੂੰ ਇਕ ਸੰਦੇਸ ਮਿਲਿਆ ਹੈ। ਅਸੀਂ ਅਧਿਕਾਰਤ ਚੈਨਲ ਰਾਹੀਂ ਇਸ ਨੂੰ ਵਿਦੇਸ਼ ਮੰਤਰਾਲਾ ਨੂੰ ਭੇਜ ਦਿੱਤਾ ਹੈ।
ਪਾਕਿਸਤਾਨੀ ਪ੍ਰਧਾਨ ਮੰਤਰੀ ਦੀ ਮੌਜੂਦਗੀ ਬਹੁਤ ਮਹੱਤਵਪੂਰਨ ਹੋਵੇਗੀ ਕਿਉਂਕਿ ਕੁਝ ਪ੍ਰਮੁੱਖ ਪੱਛਮੀ ਦੇਸ਼ਾਂ ਨੇ ਮੇਗਾ ਆਯੋਜਨ ਦੇ ਕੂਟਨੀਤਕ ਬਾਈਕਾਟ ਦਾ ਫੈਸਲਾ ਕੀਤਾ ਹੈ। ਸੰਯੁਕਤ ਰਾਜ ਅਮਰੀਕਾ, ਬ੍ਰਿਟੇਨ, ਆਸਟ੍ਰੇਲੀਆ ਅਤੇ ਕੈਨੇਡਾ ਨੇ ਇਸ ਆਯੋਜਨ ਦੇ ਕੂਟਨੀਤਕ ਬਾਈਕਾਟ ਦਾ ਐਲਾਨ ਕੀਤਾ ਹੈ, ਜਦਕਿ ਉੱਤਰ-ਕੋਰੀਆ ਮਹਾਮਾਰੀ ਦਾ ਹਵਾਲਾ ਦਿੰਦੇ ਹੋਏ ਬਾਹਰ ਨਿਕਲਣ ਵਾਲਾ ਨਵੀਨਤਮ ਦੇਸ਼ ਹੈ। ਹਾਲਾਂਕਿ, ਦੁਨੀਆ ਭਰ ਦੇ ਐਥਲੀਟ ਚਾਰ ਸਾਲ ਦੇ ਆਯੋਜਨ ’ਚ ਭਾਗ ਲੈਣ ਲਈ ਯਾਤਰਾ ਕਰਨਗੇ ਪਰ ਪੱਛਮੀ ਦੇਸ਼ਾਂ ਦੇ ਆਦਰਯੋਗ ਵਿਅਕਤੀਆਂ ਦੇ ਇਨ੍ਹਾਂ ਖੇਡਾਂ ’ਚ ਸ਼ਾਮਲ ਹੋਣ ਦੀ ਉਮੀਦ ਨਹੀਂ ਹੈ।