ਨਿਊਜ਼ੀਲੈਂਡ ''ਚ ਕੋਰੋਨਾ ਆਫ਼ਤ ਦਰਮਿਆਨ PM ਅਰਡਰਨ ਨੇ ਆਪਣਾ ਵਿਆਹ ਕੀਤਾ ਮੁਲਤਵੀ
Monday, Jan 24, 2022 - 01:52 AM (IST)
ਵੈਲਿੰਗਟਨ-ਨਿਊਜ਼ੀਲੈਂਡ 'ਚ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਆਕਲੈਂਡ ਗਏ ਇਕ ਹੀ ਪਰਿਵਾਰ ਦੇ 9 ਲੋਕਾਂ ਦੇ ਕੋਰੋਨਾ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਨਾਲ ਇਨਫੈਕਟਿਡ ਪਾਏ ਜਾਣ ਤੋਂ ਬਾਅਦ ਨਵੀਆਂ ਕੋਵਿਡ ਪਾਬੰਦੀਆਂ ਕਾਰਨ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਆਪਣਾ ਵਿਆਹ ਮੁਤਲਵੀ ਕਰਨ ਦਾ ਐਲਾਨ ਕਰ ਦਿੱਤਾ ਹੈ। ਨਿਊਜ਼ੀਲੈਂਡ 'ਚ ਕੋਵਿਡ ਦੇ ਕਹਿਰ ਨੂੰ ਰੋਕਣ ਲਈ ਰੰਗ ਆਧਾਰਿਤ ਨੀਤੀ ਤਹਿਤ ਸੋਮਵਾਰ ਤੋਂ 'ਰੈੱਡ ਸੈਟਿੰਗ' ਪ੍ਰਭਾਵੀ ਹੋਵੇਗੀ, ਜਿਸ ਦੇ ਤਹਿਤ ਮਾਸਕ ਪਹਿਨਣ ਦੀ ਲੋੜ ਅਤੇ ਵੱਡੇ ਇਕੱਠਾਂ 'ਚ ਲੋਕਾਂ ਦੀ ਗਿਣਤੀ ਸੀਮਿਤ ਕਰਨ ਵਰਗੇ ਉਪਾਅ ਸ਼ਾਮਲ ਹਨ।
ਇਹ ਵੀ ਪੜ੍ਹੋ : ਅਮਰੀਕਾ ਨੇ ਮੱਧ-ਪੂਰਬੀ ਜਲ ਖੇਤਰ 'ਚ ਤਸਕਰੀ 'ਚ ਸ਼ਾਮਲ ਜਹਾਜ਼ ਫੜਿਆ
ਅਰਡਰਨ ਨੇ ਜ਼ੋਰ ਦੇ ਕੇ ਕਿਹਾ ਕਿ ''ਲਾਲ (ਰੈੱਡ)' ਦਾ ਮਤਲਬ ਲਾਕਡਾਊਨ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕਾਰੋਬਾਰ ਖੁੱਲੇ ਰਹਿ ਸਕਦੇ ਹਨ ਅਤੇ ਲੋਕਾਂ ਨੂੰ ਆਪਣੇ ਦੋਸਤਾਂ ਅਤੇ ਪਰਿਵਾਰ ਵਾਲਿਆਂ ਨਾਲ ਮਿਲ ਕੇ ਅਤੇ ਦੇਸ਼ 'ਚ ਘੁੰਮਣ ਦੀ ਸੁਤੰਤਰਾ ਹੋਵੇਗੀ। ਅਰਡਰਨ ਨੇ ਵੈਲਿੰਗਟਨ 'ਚ ਪੱਤਰਕਾਰਾਂ ਨੂੰ ਕਿਹਾ ਕਿ ਸਾਡੀ ਯੋਜਨਾ ਡੈਲਟਾ ਵੇਰੀਐਂਟ ਦੀ ਤਰ੍ਹਾਂ ਸ਼ੁਰੂਆਤੀ ਦੌਰ 'ਚ ਹੀ ਓਮੀਕ੍ਰੋਨ ਦੀ ਇਨਫੈਕਸ਼ਨ ਨੂੰ ਰੋਕਣ ਦੀ ਹੈ, ਜਿਸ 'ਚ ਅਸੀਂ ਤੇਜ਼ੀ ਨਾਲ ਜਾਂਚ ਕਰਾਂਗੇ, ਸੰਪਰਕ 'ਚ ਆਏ ਲੋਕਾਂ ਦਾ ਪਤਾ ਲਾਵਾਂਗੇ, ਉਨ੍ਹਾਂ ਨੂੰ ਵੱਖ ਕਰਾਂਗੇ ਤਾਂ ਕਿ ਓਮੀਕ੍ਰੋਨ ਦੇ ਕਹਿਰ ਨੂੰ ਹੌਲੀ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਨੇਪਾਲ ਦੇ ਸਾਬਕਾ PM ਕੇ.ਪੀ. ਸ਼ਰਮਾ ਓਲੀ ਹੋਏ ਕੋਰੋਨਾ ਪਾਜ਼ੇਟਿਵ
ਨਿਊਜ਼ੀਲੈਂਡ 'ਚ ਨਵੀਆਂ ਕੋਵਿਡ-19 ਪਾਬੰਦੀਆਂ ਲਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਅਰਡਰਨ (41) ਦਾ ਵਿਆਹ ਮੁਲਤਵੀ ਕਰ ਦਿੱਤਾ ਗਿਆ ਹੈ। ਉਹ ਅਗਲੇ ਹਫ਼ਤੇ ਵਿਆਹ ਦੀ ਯੋਜਨਾ ਬਣਾ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਨਿਊਜ਼ੀਲੈਂਡ ਦੇ ਉਨ੍ਹਾਂ ਲੋਕਾਂ 'ਚ ਸ਼ਾਮਲ ਹੋ ਗਈ ਹਾਂ ਜਿਨ੍ਹਾਂ ਨੂੰ ਮਹਾਮਾਰੀ ਦੇ ਨਤੀਜੇ ਵਜੋਂ ਅਜਿਹਾ ਕਰਨਾ ਪਿਆ ਹੈ। ਨਿਊਜ਼ੀਲੈਂਡ ਉਨ੍ਹਾਂ ਕੁਝ ਦੇਸ਼ਾਂ 'ਚ ਸ਼ਾਮਲ ਹੈ ਜਿਥੇ ਓਮੀਕ੍ਰੋਨ ਨੇ ਮਹਾਮਾਰੀ ਦਾ ਰੂਪ ਨਹੀਂ ਲਿਆ ਹੈ ਪਰ ਅਰਡਰਨ ਨੇ ਸਵੀਕਾਰ ਕੀਤਾ ਕਿ ਇਸ ਵੇਰੀਐਂਟ ਦੇ ਜ਼ਿਆਦਾ ਇਨਫੈਕਸ਼ਨ ਹੋਣ ਕਾਰਨ ਕਹਿਰ ਨੂੰ ਰੋਕਣਾ ਮੁਸ਼ਕਲ ਹੈ।
ਇਹ ਵੀ ਪੜ੍ਹੋ : ਬੁਰਕੀਨਾ ਫਾਸੋ 'ਚ ਫੌਜੀ ਅੱਡੇ 'ਤੇ ਜ਼ਬਰਦਸਤ ਗੋਲੀਬਾਰੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।