ਅੰਮ੍ਰਿਤਸਰ ਲਈ ਉੱਡਿਆ ਜਹਾਜ਼ ਪਹੁੰਚਿਆ ਪਾਕਿਸਤਾਨ, ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ

Monday, Oct 16, 2023 - 12:31 PM (IST)

ਅੰਮ੍ਰਿਤਸਰ ਲਈ ਉੱਡਿਆ ਜਹਾਜ਼ ਪਹੁੰਚਿਆ ਪਾਕਿਸਤਾਨ, ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ

ਨਵੀਂ ਦਿੱਲੀ (ਭਾਸ਼ਾ) - ਦੁਬਈ ਤੋਂ ਅੰਮ੍ਰਿਤਸਰ ਆ ਰਹੇ ਏਅਰ ਇੰਡੀਆ ਐਕਸਪ੍ਰੈਸ ਦੇ ਇਕ ਜਹਾਜ਼ ਦੀ ਮੈਡੀਕਲੀ ਐਮਰਜੈਂਸੀ ਦੇ ਕਾਰਨ ਸ਼ਨੀਵਾਰ ਪਾਕਿਸਤਾਨ ਦੇ ਕਰਾਚੀ ਵੱਲ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਇਸ ਸਬੰਧ ਵਿੱਚ ਏਅਰਲਾਈਨ ਕੰਪਨੀ ਦੇ ਇਕ ਬੁਲਾਰੇ ਨੇ ਕਿਹਾ ਕਿ ਫਲਾਈਟ ’ਚ ਸਵਾਰ ਇਕ ਯਾਤਰੀ ਦੀ ਅਚਾਨਕ ਤਬੀਅਤ ਖ਼ਰਾਬ ਹੋ ਗਈ ਸੀ। ਇਸ ਹਾਲਤ 'ਚ ਚਾਲਕ ਦਲ ਨੇ ਜਹਾਜ਼ ਨੂੰ ਕਰਾਚੀ ਵੱਲ ਮੋੜਨ ਦਾ ਵਿਕਲਪ ਚੁਣਿਆ, ਕਿਉਂਕਿ ਇਹ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ ਸਭ ਤੋਂ ਨਜ਼ਦੀਕੀ ਸਥਾਨ ਸੀ।

ਇਹ ਵੀ ਪੜ੍ਹੋ - 76 ਹਜ਼ਾਰ ਰੁਪਏ 'ਚ ਆਨਲਾਈਨ ਮੰਗਵਾਇਆ ਲੈਪਟਾਪ, ਬਾਕਸ ਖੋਲ੍ਹਿਆ ਤਾਂ ਹੱਕਾ-ਬੱਕਾ ਰਹਿ ਗਿਆ ਪਰਿਵਾਰ

ਇਸ ਸਬੰਧ ਵਿੱਚ ਬੁਲਾਰੇ ਨੇ ਇਕ ਬਿਆਨ ਵਿੱਚ ਕਿਹਾ, "ਏਅਰਲਾਈਨ ਨੇ ਹਵਾਈ ਅੱਡੇ ਅਤੇ ਸਥਾਨਕ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਯਾਤਰੀ ਨੂੰ ਲੈਂਡਿੰਗ ਤੋਂ ਬਾਅਦ ਤੁਰੰਤ ਡਾਕਟਰੀ ਦੇਖਭਾਲ ਪ੍ਰਦਾਨ ਕੀਤੀ ਗਈ।" ਕਰਾਚੀ ਦੇ ਹਵਾਈ ਅੱਡੇ ਦੇ ਡਾਕਟਰ ਨੇ ਲੋੜੀਂਦੀ ਦਵਾਈ ਦਿੱਤੀ ਅਤੇ ਡਾਕਟਰੀ ਮੁਲਾਂਕਣ ਤੋਂ ਬਾਅਦ, ਹਵਾਈ ਅੱਡੇ ਦੀ ਮੈਡੀਕਲ ਟੀਮ ਨੇ ਜਹਾਜ਼ ਨੂੰ ਟੇਕ-ਆਫ ਲਈ ਮਨਜ਼ੂਰੀ ਦਿੱਤੀ। ਬਿਆਨ ਅਨੁਸਾਰ, ਏਅਰ ਇੰਡੀਆ ਦੇ ਜਹਾਜ਼ ਨੇ ਦੁਬਈ ਤੋਂ ਸਥਾਨਕ ਸਮੇਂ ਅਨੁਸਾਰ ਸਵੇਰੇ 8.51 ਵਜੇ ਉਡਾਣ ਭਰੀ ਸੀ, ਜਿਸ ਨੂੰ ਦੁਪਹਿਰ 12.30 ਵਜੇ ਕਰਾਚੀ ’ਚ ਉਤਰ ਦਿੱਤਾ ਗਿਆ। 

ਇਹ ਵੀ ਪੜ੍ਹੋ - ਘਰ ਲੈਣ ਦਾ ਸੁਫ਼ਨਾ ਹੋਵੇਗਾ ਸਾਕਾਰ, ਦੀਵਾਲੀ ਤੋਂ ਪਹਿਲਾਂ ਸਰਕਾਰ ਦੇਣ ਜਾ ਰਹੀ ਹੈ ਵੱਡਾ ਤੋਹਫ਼ਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8    


author

rajwinder kaur

Content Editor

Related News