ਲੈਂਡਿੰਗ ਦੌਰਾਨ ਰਨਵੇ ਤੋਂ ਫਿਸਲ ਕੇ ਝੀਲ 'ਚ ਵੜਿਆ ਕਾਰਗੋ ਜਹਾਜ਼, ਵੇਖੋ ਤਸਵੀਰਾਂ
Monday, Sep 26, 2022 - 12:44 PM (IST)
ਪੈਰਿਸ (ਏਜੰਸੀ) - ਫਰਾਂਸ ਦੇ ਮੋਂਟਪੇਲੀਅਰ ਸ਼ਹਿਰ ਦੇ ਹਵਾਈ ਅੱਡੇ 'ਤੇ ਲੈਂਡਿੰਗ ਦੌਰਾਨ ਇਕ ਕਾਰਗੋ ਜਹਾਜ਼ ਰਨਵੇ ਤੋਂ ਬਾਹਰ ਨਿਕਲ ਗਿਆ। ਇੰਨਾ ਹੀ ਨਹੀਂ ਇਹ ਜਹਾਜ਼ ਰਨਵੇ ਦੇ ਨੇੜੇ ਇਕ ਝੀਲ 'ਚ ਵਿਚ ਅੱਧਾ ਡੁੱਬ ਗਿਆ। ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਦਸੇ ਤੋਂ ਬਾਅਦ ਅਣਮਿੱਥੇ ਸਮੇਂ ਲਈ ਹਵਾਈ ਅੱਡੇ ਨੂੰ ਯਾਤਰੀਆਂ ਅਤੇ ਕਾਰਗੋ ਉਡਾਣਾਂ ਲਈ ਬੰਦ ਕਰ ਦਿੱਤਾ ਗਿਆ। ਇਸ ਹਾਦਸੇ ਵਿਚ ਜਹਾਜ਼ ਦਾ ਅਗਲਾ ਹਿੱਸਾ ਲਗਭਗ ਅੱਧਾ ਪਾਣੀ ਵਿੱਚ ਚਲਾ ਗਿਆ।
ਇਹ ਵੀ ਪੜ੍ਹੋ: ਭਾਰਤੀ ਮੂਲ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੂੰ ਮਿਲਿਆ ਕਵੀਨ ਐਲਿਜ਼ਾਬੈਥ ਐਵਾਰਡ
ਇਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਜਹਾਜ਼ ਰਨਵੇਅ ਅਤੇ ਝੀਲ ਦੇ ਵਿਚਕਾਰ ਪਿਆ ਹੋਇਆ ਹੈ। ਰਿਪੋਰਟ ਮੁਤਾਬਕ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਕਾਰਗੋ ਜਹਾਜ਼ ਬੋਇੰਗ 737 ਸ਼ਨੀਵਾਰ ਸਵੇਰੇ ਪੈਰਿਸ ਚਾਰਲਸ ਡੀ ਗੌਲ ਹਵਾਈ ਅੱਡੇ ਤੋਂ ਮੋਂਟਪੇਲੀਅਰ ਲਈ ਰਵਾਨਾ ਹੋਇਆ ਸੀ। ਮੋਂਟਪੇਲੀਅਰ ਹਵਾਈ ਅੱਡੇ 'ਤੇ ਲੈਂਡਿੰਗ ਦੌਰਾਨ ਜਹਾਜ਼ ਰਨਵੇ ਤੋਂ ਅੱਗੇ ਨਿਕਲ ਗਿਆ ਅਤੇ ਨੇੜੇ ਦੀ ਝੀਲ ਵਿਚ ਡੁੱਬ ਗਿਆ। ਜਹਾਜ਼ 'ਚ ਸਵਾਰ 3 ਲੋਕਾਂ ਨੂੰ ਬਚਾ ਲਿਆ ਗਿਆ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਹਾਜ਼ ਦਾ ਇੱਕ ਇੰਜਣ ਵੀ ਪਾਣੀ ਵਿੱਚ ਡੁੱਬ ਗਿਆ ਹੈ।
ਇਹ ਵੀ ਪੜ੍ਹੋ: ਜਵਾਲਾਮੁਖੀ ਉਪਰ ਨੰਗੇ ਪੈਰ ਤੁਰੇ ਐਡਵੈਂਚਰ ਲਵਰਜ਼, 856 ਫੁੱਟ ਉੱਪਰ ਰੱਸੀ ’ਤੇ ਕੀਤਾ ਸਟੰਟ (ਵੀਡੀਓ)
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।