ਇਮਾਨਦਾਰ ਤੇ ਮਿਹਨਤੀ ਇਨਸਾਨਾਂ ਦੀ ਕਾਮਯਾਬੀ ਨਿਸ਼ਚਤ ਹੁੰਦੀ ਹੈ : ਧਾਲੀਵਾਲ

02/13/2020 3:39:46 PM

ਮਿਲਾਨ, (ਸਾਬੀ ਚੀਨੀਆ)—ਇਨਸਾਨ ਦੇ ਰਾਹ ਵਿਚ ਔਕੜਾਂ, ਮੁਸੀਬਤਾਂ ਤਾਂ ਜ਼ਰੂਰ ਆ ਸਕਦੀਆਂ ਹਨ ਪਰ ਇਮਾਨਦਾਰੀ ਤੇ ਲਗਨ ਨਾਲ ਕੀਤੀ ਮਿਹਨਤ ਸਾਨੂੰ ਕਾਮਯਾਬ ਜ਼ਰੂਰ ਬਣਾਉਂਦੀ ਹੈ ਜੋ ਅੱਗੇ ਜਾ ਕੇ ਦੂਜਿਆਂ ਲਈ ਮਾਰਗ ਦਰਸ਼ਨ ਵੀ ਬਣਦੀ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇਟਲੀ ਦੇ ਉੱਘੇ ਸਮਾਜ ਸੇਵੀ ਸ. ਹਰਬਿੰਦਰ ਸਿੰਘ ਧਾਲੀਵਾਲ ਵਲੋਂ ਇੱਥੋਂ ਦੇ ਕਸਬਾ ਤੇਰਾਚੀਨਾ ਵਿਖੇ 'ਫਰੈਂਡਜ਼ ਪਿੱਜ਼ਾ ਕਬਾਬ ਹੱਟ' ਦਾ ਉਦਘਾਟਨ ਕਰਨ ਮੌਕੇ ਕੀਤਾ ਗਿਆ।
ਪ੍ਰਸਿੱਧ ਬਿਜ਼ਨਸਮੈਨ ਕਸ਼ਮੀਰ ਸਿੰਘ ਰਿਆੜ ਵੱਲੋਂ ਆਪਣੇ ਕਾਰੋਬਾਰ ਵਿਚ ਵਾਧਾ ਕਰਦਿਆਂ ਸਮੁੰਦਰੀ ਕੰਢੇ 'ਤੇ ਵੱਸੇ ਸ਼ਹਿਰ ਤੇਰਾਚੀਨਾ ਵਿਚ ਇਕ ਪਿੱਜ਼ਾ ਕਬਾਬ ਹੱਟ ਖੋਲ੍ਹੀ ਗਈ ਹੈ। ਇਸ ਮੌਕੇ ਪੁੱਜੀਆਂ ਵੱਖ-ਵੱਖ ਸ਼ਖਸੀਅਤਾਂ ਵੱਲੋਂ ਸ. ਕਸ਼ਮੀਰ ਸਿੰਘ ਨੂੰ ਉਨ੍ਹਾਂ ਵੱਲੋਂ ਕਾਰੋਬਾਰ ਵਿਚ ਕੀਤੇ ਵਾਧੇ ਲਈ ਮੁਬਾਰਕਬਾਦ ਵੀ ਆਖੀ ਗਈ।


Related News