ਪਲੇਨ ਕ੍ਰੈਸ਼ 'ਚ ਪਾਇਲਟ ਸਣੇ ਸਾਰੇ ਯਾਤਰੀਆਂ ਦੀ ਮੌਤ ! ਅਲਾਸਕਾ 'ਚ ਵਾਪਰਿਆ ਭਿਆਨਕ ਹਾਦਸਾ

Thursday, Aug 27, 2026 - 01:13 PM (IST)

ਪਲੇਨ ਕ੍ਰੈਸ਼ 'ਚ ਪਾਇਲਟ ਸਣੇ ਸਾਰੇ ਯਾਤਰੀਆਂ ਦੀ ਮੌਤ ! ਅਲਾਸਕਾ 'ਚ ਵਾਪਰਿਆ ਭਿਆਨਕ ਹਾਦਸਾ

ਇੰਟਰਨੈਸ਼ਨਲ ਡੈਸਕ- ਅਮਰੀਕਾ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਅਲਾਸਕਾ 'ਚ ਬੁੱਧਵਾਰ ਨੂੰ 4 ਲੋਕਾਂ ਨੂੰ ਲੈ ਕੇ ਜਾ ਰਿਹਾ ਇੱਕ ਛੋਟਾ ਪਾਈਪਰ PA-24 ਜਹਾਜ਼ ਇੱਕ ਦੂਰ-ਦੁਰਾਡੇ ਸ਼ਹਿਰ ਦੇ ਨੇੜੇ ਘੱਟ ਪਾਣੀ 'ਚ ਕ੍ਰੈਸ਼ ਹੋ ਗਿਆ। ਇਸ ਹਾਦਸੇ ਦੌਰਾਨ ਜਹਾਜ਼ ਵਿੱਚ ਸਵਾਰ ਸਾਰੇ 4 ਵਿਅਕਤੀਆਂ ਦੀ ਦਰਦਨਾਕ ਮੌਤ ਹੋ ਗਈ ਹੈ।

ਅਲਾਸਕਾ ਪਬਲਿਕ ਸੇਫਟੀ ਵਿਭਾਗ ਅਨੁਸਾਰ ਇਹ ਜਹਾਜ਼ ਐਂਕਰੇਜ ਤੋਂ ਉਡਾਣ ਭਰ ਕੇ ਸੈਲਡੋਵੀਆ ਸ਼ਹਿਰ ਦੇ ਏਅਰਪੋਰਟ ਵੱਲ ਜਾ ਰਿਹਾ ਸੀ। ਸੈਲਡੋਵੀਆ ਦਾ ਹਵਾਈ ਅੱਡਾ ਐਂਕਰੇਜ ਤੋਂ ਲਗਭਗ 219 ਕਿਲੋਮੀਟਰ ਦੱਖਣ-ਪੱਛਮ 'ਚ ਸਥਿਤ ਹੈ ਕਿ ਇਹ ਰਸਤੇ 'ਚ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ। ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ (NTSB) ਦੇ ਅਧਿਕਾਰੀ ਕਲਿੰਟ ਜਾਨਸਨ ਅਨੁਸਾਰ, ਕ੍ਰੈਸ਼ ਤੋਂ ਬਾਅਦ ਜਹਾਜ਼ ਸੈਲਡੋਵੀਆ ਸਲੂ 'ਚ ਲਗਭਗ 15 ਫੁੱਟ ਡੂੰਘੇ ਪਾਣੀ 'ਚ ਡੁੱਬ ਗਿਆ ਸੀ। ਪਾਣੀ ਦਾ ਲੈਵਲ ਘੱਟਣ ਤੋਂ ਬਾਅਦ ਹੀ ਸੁਰੱਖਿਆ ਕਰਮਚਾਰੀ ਜਹਾਜ਼ ਤੱਕ ਪਹੁੰਚ ਸਕੇ।

ਇਹ ਵੀ ਪੜ੍ਹੋ- ਭਿਆਨਕ ਹੜ੍ਹ ਸਮੇਂ ਭਾਰਤ ਨੇ ਨੇਪਾਲ ਨੂੰ ਭੇਜੀ ਮਦਦ ! ਨੇਪਾਲੀ ਪ੍ਰਧਾਨ ਮੰਤਰੀ ਨੇ PM ਮੋਦੀ ਦਾ ਕੀਤਾ ਧੰਨਵਾਦ

ਮੌਕੇ 'ਤੇ ਪੁੱਜੀਆਂ ਰੈਸਕਿਊ ਟੀਮਾਂ ਨੇ ਜਹਾਜ਼ ਸਵਾਰ 4 ਲੋਕਾਂ ਦੀਆਂ ਮ੍ਰਿਤਕ ਦੇਹਾਂ ਨੂੰ ਬਾਹਰ ਕੱਢ ਕੇ ਮੈਡੀਕਲ ਐਗਜ਼ਾਮੀਨਰ ਦੇ ਦਫ਼ਤਰ ਭੇਜ ਦਿੱਤਾ ਹੈ ਤੇ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰਨ ਤੱਕ ਉਨ੍ਹਾਂ ਦੀ ਪਛਾਣ ਨਹੀਂ ਦੱਸੀ ਜਾਵੇਗੀ।

ਹਾਲਾਂਕਿ ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਅਤੇ NTSB ਇਸ ਦੀ ਗੰਭੀਰਤਾ ਨਾਲ ਜਾਂਚ ਕਰ ਰਿਹਾ ਹੈ। ਅਲਾਸਕਾ ਦੇ ਅਮਰੀਕੀ ਸੈਨੇਟਰ ਡੈਨ ਸੁਲੀਵਨ ਨੇ ਇਸ ਹਾਦਸੇ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਹ FAA ਅਤੇ NTSB ਤੋਂ ਮਾਮਲੇ ਦੀ ਪੂਰੀ ਬ੍ਰੀਫਿੰਗ ਲੈ ਰਹੇ ਹਨ, ਤਾਂ ਜੋ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ।

ਜ਼ਿਕਰਯੋਗ ਹੈ ਕਿ ਇਸ ਹਾਦਸੇ ਤੋਂ ਕੁਝ ਦਿਨ ਪਹਿਲਾਂ ਹੀ ਪੱਛਮੀ ਅਲਾਸਕਾ 'ਚ ਧੁੰਦ ਕਾਰਨ ਘਟੀ ਵੀਜ਼ੀਬਿਲਟੀ 'ਚ ਇੱਕ ਹੋਰ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਜਿਸ 'ਚ 8 ਲੋਕਾਂ ਦੀ ਜਾਨ ਚਲੀ ਗਈ ਸੀ। ਅਜਿਹੇ 'ਚ ਇਕ ਹੋਰ ਜਹਾਜ਼ ਦਾ ਕ੍ਰੈਸ਼ ਹੋਣਾ ਪ੍ਰਾਈਵੇਟ ਜਹਾਜ਼ਾਂ ਦੀ ਸੁਰੱਖਿਆ 'ਤੇ ਵੀ ਸਵਾਲੀਆ ਨਿਸ਼ਾਨ ਖੜ੍ਹਾ ਕਰ ਰਿਹਾ ਹੈ।

ਇਹ ਵੀ ਪੜ੍ਹੋ- ਆਖ਼ਿਰ ਕਿੰਨਾ ਕੁ ਮਜ਼ਬੂਤ ਤੇ ਭਾਰਤ ਲਈ ਕਿੱਡਾ ਕੁ ਖ਼ਤਰਾ ਹੈ 'ਮੱਕਾ ਪੈਕਟ' ?

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News