ਸਪੇਨ ''ਚ ਪਾਇਲਟਾਂ ਦੀ ਹੜਤਾਲ, 300 ਦੇ ਕਰੀਬ ਉਡਾਣਾਂ ਰੱਦ

Wednesday, Dec 28, 2022 - 01:29 PM (IST)

ਸਪੇਨ ''ਚ ਪਾਇਲਟਾਂ ਦੀ ਹੜਤਾਲ, 300 ਦੇ ਕਰੀਬ ਉਡਾਣਾਂ ਰੱਦ

ਮੈਡ੍ਰਿਡ (ਵਾਰਤਾ): ਸਪੇਨ ਵਿਚ ਸੇਪਲਾ ਯੂਨੀਅਨ ਦੇ ਪਾਇਲਟਾਂ ਦੀ ਹੜਤਾਲ ਕਾਰਨ ਏਅਰ ਨੋਸਟ੍ਰਮ ਨੇ 37 ਉਡਾਣਾਂ ਰੱਦ ਕਰ ਦਿੱਤੀਆਂ ਹਨ। ਸਥਾਨਕ ਮੀਡੀਆ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਸਪੈਨਿਸ਼ ਨਿਊਜ਼ ਏਜੰਸੀ EFE ਨੇ ਦੱਸਿਆ ਕਿ ਪਾਇਲਟਾਂ ਦੀ ਹੜਤਾਲ 29 ਅਤੇ 30 ਦਸੰਬਰ, 2 ਅਤੇ 3 ਜਨਵਰੀ ਨੂੰ ਜਾਰੀ ਰਹੇਗੀ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ: ਬਰਫੀਲੇ ਤੂਫਾਨ 'ਚ ਜੰਮਿਆ ਝਰਨਾ, ਹੁਣ ਤੱਕ 60 ਮੌਤਾਂ, ਗੱਡੀਆਂ 'ਚੋਂ ਮਿਲ ਰਹੀਆਂ ਜੰਮੀਆਂ ਲਾਸ਼ਾਂ

ਜਿਸ ਕਾਰਨ ਏਅਰ ਨੋਸਟਰਮ ਨੇ ਕੁੱਲ 289 ਉਡਾਣਾਂ ਰੱਦ ਕਰ ਦਿੱਤੀਆਂ ਹਨ। ਰਿਪੋਰਟਾਂ ਦੇ ਅਨੁਸਾਰ ਜਿਨ੍ਹਾਂ ਯਾਤਰੀਆਂ ਨੇ ਪਹਿਲਾਂ ਹੀ ਉਡਾਣਾਂ ਲਈ ਟਿਕਟਾਂ ਖਰੀਦੀਆਂ ਹਨ, ਉਹ ਸੀਟਾਂ ਦੀ ਉਪਲਬਧਤਾ ਦੇ ਅਧੀਨ, ਉਸੇ ਕਲਾਸ ਵਿੱਚ ਪੂਰੀ ਰਿਫੰਡ ਜਾਂ ਮੁਫਤ ਟਿਕਟ ਦੀ ਮੰਗ ਕਰ ਸਕਦੇ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News