ਤਾਲਿਬਾਨ ਦੀ ਧਮਕੀ ਤੋਂ ਬਾਅਦ PIA ਨੇ ਇਸਲਾਮਾਬਾਦ ਤੋਂ ਕਾਬੁਲ ਤੱਕ ਦੀਆਂ ਉਡਾਣਾਂ ਕੀਤੀਆਂ ਮੁਅੱਤਲ
Thursday, Oct 14, 2021 - 10:37 PM (IST)
 
            
            ਇਸਲਾਮਾਬਾਦ-ਪਾਕਿਸਤਾਨ ਦੀ ਰਾਸ਼ਟਰੀ ਜਹਾਜ਼ ਕੰਪਨੀ ਨੇ ਵੀਰਵਾਰ ਨੂੰ 'ਸੁਰੱਖਿਆ ਕਾਰਨਾਂ ਦੇ ਚੱਲਦੇ' ਅਫਗਾਨਿਸਤਾਨ ਜਾਣ ਵਾਲੀਆਂ ਉਡਾਣ ਮੁਅੱਤਲ ਕਰ ਦਿੱਤੀਆਂ ਹਨ। ਇਸ ਤੋਂ ਕੁਝ ਘੰਟੇ ਪਹਿਲਾਂ ਤਾਲਿਬਾਨ ਸਰਕਾਰ ਨੇ ਕਿਹਾ ਸੀ ਕਿ ਜਦ ਤੱਕ ਕਾਬੁਲ ਤੋਂ ਇਸਲਾਮਾਬਾਦ ਤੱਕ ਦਾ ਕਿਰਾਇਆ ਘਟਾ ਕੇ ਪਿਛਲੀਆਂ ਦਰਾਂ ਤੱਕ ਨਹੀਂ ਲਿਜਾਇਆ ਜਾਂਦਾ ਉਸ ਵੇਲੇ ਤੱਕ ਲਈ ਏਅਰਲਾਈਨ 'ਤੇ ਪਾਬੰਦੀ ਲਾਈ ਜਾ ਸਕਦੀ ਹੈ।
ਇਹ ਵੀ ਪੜ੍ਹੋ : ਕੋਰੋਨਾ ਰੋਕੂ ਟੀਕਾਕਰਨ 'ਚ ਮਰਦਾਂ ਦੇ ਮੁਕਬਾਲੇ ਪਿੱਛੇ ਰਹਿ ਰਹੀਆਂ ਹਨ ਔਰਤਾਂ
ਇਕ ਸਥਾਨਕ ਅਖ਼ਬਾਰ ਮੁਤਾਬਕ 'ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨ' (ਪੀ.ਆਈ.ਏ.) ਦੇ ਇਕ ਬੁਲਾਰੇ ਨੇ ਦੱਸਿਆ ਕਿ ਏਅਰਲਾਈਨ ਦੀ ਕਾਬੁਲ ਸੇਵਾ ਅਗਲੇ ਨੋਟਿਸ ਤੱਕ ਮੁਅੱਤਲ ਰਹੇਗੀ। ਮੌਜੂਦਾ ਸਮੇਂ 'ਚ ਪੀ.ਆਈ.ਏ. ਅਤੇ ਅਫਗਾਨਿਸਤਾਨ ਦੀ ਨਿੱਜੀ ਮਲਕੀਅਤ ਵਾਲੀ ਕੰਪਨੀ 'ਕਾਮ ਏਅਰ' ਕਾਬੁਲ ਤੱਕ ਉੱਚੀ ਦਰਾਂ 'ਤੇ ਚਾਰਟਰ ਉਡਾਣਾਂ ਦੀ ਆਜਾਵਾਈ ਕਰ ਰਹੀ ਹੈ।
ਇਹ ਵੀ ਪੜ੍ਹੋ : ਲੂਈਸਿਆਨਾ ਚਿੜੀਆਘਰ ਦੇ ਜਾਨਵਰਾਂ ਨੂੰ ਲਗਾਈ ਕੋਰੋਨਾ ਵੈਕਸੀਨ
ਵੀਰਵਾਰ ਨੂੰ ਤਾਲਿਬਾਨ ਦੇ ਬੁਲਾਰੇ ਜਬੀਉੱਲਾ ਮੁਜਾਹਿਦ ਨੇ ਕਿਹਾ ਕਿ ਪੀ.ਆਈ.ਏ. ਅਤੇ ਅਫਗਾਨ ਕਾਮ ਏਅਰ ਤੋਂ ਕਾਬੁਲ ਇਸਲਾਮਾਬਾਦ ਦਾ ਕਿਰਾਇਆ ਘੱਟ ਕਰਨਾ ਪਵੇਗਾ ਨਹੀਂ ਤਾਂ ਉਨ੍ਹਾਂ ਨੂੰ ਜਹਾਜ਼ ਦੀ ਆਵਾਜਾਈ ਨੂੰ ਰੋਕਣਾ ਪਵੇਗਾ। ਅਫਗਾਨਿਸਤਾਨ ਦੀ ਆਵਾਜਾਈ ਅਤੇ ਸਿਵਲ ਏਵੀਏਸ਼ਨ ਮੰਤਰਾਲਾ ਵੱਲੋਂ ਲਿਖੇ ਗਏ ਇਕ ਪੱਤਰ 'ਚ ਕਿਹਾ ਗਿਆ ਹੈ ਕਿ ਪੀ.ਆਈ.ਏ. ਅਤੇ ਕਾਮ ਏਅਰ ਨੂੰ ਕਾਬੁਲ ਤੋਂ ਇਸਲਾਮਾਬਾਦ ਦਰਮਿਆਨ ਕਿਰਾਇਆ ਉਸ ਦਰ 'ਤੇ ਲਿਆਉਣਾ ਹੋਵੇਗਾ ਜੋ 15 ਅਗਸਤ ਤੋਂ ਪਹਿਲਾਂ ਸੀ। ਕਾਬੁਲ ਤੋਂ ਬਾਹਰ ਨਿਯਮਿਤ ਉਡਾਣਾਂ ਸੰਚਾਲਿਤ ਕਰਨ ਵਾਲੀ ਪੀ.ਆਈ.ਏ. ਇਕਲੌਤੀ ਵਿਦੇਸ਼ੀ ਕੰਪਨੀ ਹੈ।
ਇਹ ਵੀ ਪੜ੍ਹੋ : ਅਮਰੀਕਾ : ਬਾਈਡੇਨ ਪ੍ਰਸ਼ਾਸਨ ਨੇ ਦਿੱਤਾ ਸਾਫ ਸੰਕੇਤ, ਸਾਈਬਰ ਹਮਲਿਆਂ ਲਈ ਰੂਸ ਹੀ ਦੋਸ਼ੀ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            