ਪੋਲੈਂਡ ਯੂਨੀਵਰਸਿਟੀ ''ਚ ਭਾਰਤੀ ਸੰਸ੍ਰਕਿਤੀ ਦੀ ਝਲਕ, ਕੰਧ ''ਤੇ ਲਿਖੇ ਗਏ ''ਉਪਨਿਸ਼ਦ'' ਦੇ ਸ਼ਲੋਕ
Friday, Aug 06, 2021 - 06:16 PM (IST)
ਵਾਰਸਾ (ਬਿਊਰੋ): ਵਿਦੇਸ਼ਾਂ ਵਿਚ ਅਕਸਰ ਭਾਰਤੀ ਸੰਸਕ੍ਰਿਤੀ ਦੀ ਝਲਕ ਦੇਖਣ ਨੂੰ ਮਿਲ ਜਾਂਦੀ ਹੈ ਪਰ ਪੋਲੈਂਡ ਵਿਚ ਤਾਂ ਵੱਖਰਾ ਹੀ ਨਜ਼ਾਰਾ ਹੈ। ਇੱਥੇ ਵਾਰਸਾ ਯੂਨੀਵਰਸਿਟੀ ਦੀ ਲਾਇਬ੍ਰੇਰੀ ਦੀ ਕੰਧ 'ਤੇ ਹੀ 'ਉਪਨਿਸ਼ਦ' ਲਿਖ ਦਿੱਤੇ ਗਏ ਹਨ। ਇਸ ਦੀ ਤਸਵੀਰ ਭਾਰਤੀ ਦੂਤਾਵਾਸ ਨੇ ਟਵਿੱਟਰ 'ਤੇ ਸ਼ੇਅਰ ਕੀਤੀ ਹੈ। ਇਸ ਨੂੰ ਦੇਖ ਕੇ ਲੋਕ ਕਾਫੀ ਹੈਰਾਨ ਹਨ ਅਤੇ ਇਸ ਕਦਮ ਦੀ ਤਾਰੀਫ਼ ਕਰ ਰਹੇ ਹਨ।
ਪੋਲੈਂਡ ਦੀ ਰਾਜਧਾਨੀ ਵਾਰਸਾ ਵਿਚ ਵਾਰਸਾ ਯੂਨੀਵਰਸਿਟੀ ਦੀ ਲਾਇਬ੍ਰੇਰੀ ਦੀ ਕੰਧ ਦੀ ਤਸਵੀਰ ਭਾਰਤੀ ਦੂਤਾਵਾਸ ਨੇ ਟਵਿੱਟਰ 'ਤੇ ਸ਼ੇਅਰ ਕੀਤੀ ਹੈ। ਇਸ ਵਿਚ ਕੰਧ 'ਤੇ ਉਪਨਿਸ਼ਦ ਦੇ ਸ਼ਲੋਕ ਲਿਖੇ ਦਿਸ ਰਹੇ ਹਨ। ਦੇਖਦੇ ਹੀ ਦੇਖਦੇ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਤਸਵੀਰ ਸ਼ੇਅਰ ਕਰਦਿਆਂ ਭਾਰਤੀ ਦੂਤਵਾਸ ਨੇ ਲਿਖਿਆ,''ਕਿੰਨਾ ਸੁੰਦਰ ਨਜ਼ਾਰਾ ਹੈ। ਇਹ ਵਾਰਸਾ ਯੂਨੀਵਰਸਿਟੀ ਦੀ ਲਾਇਬ੍ਰੇਰੀ ਦੀ ਕੰਧ ਹੈ ਜਿਸ 'ਤੇ ਉਪਸ਼ਨਿਦ ਲਿਖੇ ਹਨ। ਉਪਨਿਸ਼ਦ ਵੈਦਿਕ ਕਾਲ ਦੇ ਸੰਸਕ੍ਰਿਤ ਵਿਚ ਲਿਖੇ ਹਿੰਦੂ ਦਰਸ਼ਨ ਦੇ ਸ਼ਲੋਕ ਹਨ ਜੋ ਹਿੰਦੂ ਧਰਮ ਦੀ ਨੀਂਹ ਰੱਖਦੇ ਹਨ।''
ਪੜ੍ਹੋ ਇਹ ਅਹਿਮ ਖਬਰ- ਏਸ਼ੀਆਈ ਅਮਰੀਕੀਆਂ ਵੱਲੋਂ ਬੋਲੀਆਂ ਜਾਣ ਵਾਲੀਆਂ ਪ੍ਰਮੁੱਖ ਪੰਜ ਭਾਸ਼ਾਵਾਂ 'ਚ ''ਹਿੰਦੀ ਵੀ ਸ਼ਾਮਲ
ਇਸ ਤਸਵੀਰ ਨੂੰ ਦੇਖ ਕੇ ਭਾਰਤ ਦੇ ਟਵਿੱਟਰ ਯੂਜ਼ਰਾਂ ਨੇ 'ਮਾਣ' ਜਾਹਰ ਕੀਤਾ ਹੈ। ਕਿਸੇ ਨੇ ਲਿਖਿਆ ਕਿ ਭਾਰਤੀ ਹੋਣ ਦੇ ਨਾਅਤੇ ਇਹ ਮਾਣ ਦਾ ਪਲ ਹੈ। ਇਹ ਚੰਗੀ ਗੱਲ ਹੈ ਕਿ ਵਿਦੇਸ਼ਾਂ ਵਿਚ ਭਾਰਤੀ ਸੰਸਕ੍ਰਿਤੀ/ਉਪਨਿਸ਼ਦ ਦਾ ਦਿਲ ਖੋਲ੍ਹ ਕੇ ਸਵਾਗਤ ਕੀਤਾ ਜਾ ਰਿਹਾ ਹੈ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਹੁਣ ਦੁਨੀਆ ਭਾਰਤੀ ਸੰਸਕ੍ਰਿਤੀ ਨੂੰ ਜਾਣਨ ਵਿਚ ਦਿਲਚਸਪੀ ਦਿਖਾਉਣ ਲੱਗੀ ਹੈ।
ਨੋਟ- ਪੋਲੈਂਡ ਯੂਨੀਵਰਸਿਟੀ 'ਚ ਭਾਰਤੀ ਸੰਸ੍ਰਕਿਤੀ ਦੀ ਝਲਕ ਦਿਸਣ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ। ਦਿਓ ਆਪਣੀ ਰਾਏ।