ਫਿਨਲੈਂਡ ਦੇ ਡਿਪਲੋਮੈਟਾਂ ਦੇ ਫੋਨ ਪੇਗਾਸਸ ਦੀ ਮਦਦ ਨਾਲ ਕੀਤੇ ਗਏ ਹੈਕ

Saturday, Jan 29, 2022 - 06:48 PM (IST)

ਫਿਨਲੈਂਡ ਦੇ ਡਿਪਲੋਮੈਟਾਂ ਦੇ ਫੋਨ ਪੇਗਾਸਸ ਦੀ ਮਦਦ ਨਾਲ ਕੀਤੇ ਗਏ ਹੈਕ

ਸਟਾਕਹੋਮ-ਫਿਨਲੈਂਡ ਦੀ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵਿਦੇਸ਼ 'ਚ ਕੰਮ ਕਰ ਰਹੇ ਫਿਨਲੈਂਡ ਦੇ ਡਿਪਲੋਮੈਟਾਂ ਦੇ ਮੋਬਾਇਲ ਉਪਕਰਣਾਂ ਨੂੰ ਕਿਸੇ ਗੁੰਝਲਦਾਰ ਜਾਸੂਸੀ ਸਾਫਟਵੇਅਰ (ਸਪਾਈਵੇਅਰ) ਰਾਹੀਂ ਹੈਕ ਕਰ ਲਿਆ ਗਿਆ ਹੈ। ਦੇਸ਼ ਦੀ ਖ਼ੁਫੀਆ ਏਜੰਸੀ ਦੇ ਮੁਖੀ ਨੇ ਕਿਹਾ ਕਿ ਇਸ ਦੇ ਲਈ 'ਕਿਸੇ ਦੇਸ਼ ਦੀ ਸਰਕਾਰੀ ਸੰਸਥਾ' ਜ਼ਿੰਮੇਵਾਰ ਹੈ। ਫਿਨਲੈਂਡ ਦੇ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਇਜ਼ਰਾਈਲੀ ਕੰਪਨੀ ਐੱਨ.ਐੱਸ.ਓ. ਸਮੂਹ ਵੱਲੋਂ ਵਿਕਸਿਤ ਪੇਗਾਸਸ ਸਾਫਟਵੇਅਰ ਦੀ ਮਦਦ ਨਾਲ ਡਿਪਲੋਮੈਟਾਂ ਦੇ ਮੋਬਾਇਲ ਹੈਕ ਕੀਤੇ ਗਏ।

ਇਹ ਵੀ ਪੜ੍ਹੋ : ਰੂਸ 'ਚ ਓਮੀਕ੍ਰੋਨ ਨਾਲ ਇਨਫੈਕਸ਼ਨ ਦੇ ਮਾਮਲਿਆਂ 'ਚ ਹੋਇਆ ਵਾਧਾ

ਇਸ ਸਾਫਟਵੇਅਰ ਦੀ ਸਹਾਇਤਾ ਨਾਲ ਕਿਸੇ ਮੋਬਾਇਲ਼ ਫੋਨ 'ਚ ਘੁਸਪੈਠ ਕੀਤੀ ਜਾ ਸਕਦੀ ਹੈ ਅਤੇ ਉਸ ਦੀ ਸਾਰੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਵਿਦੇਸ਼ ਮੰਤਰਾਲਾ ਵੱਲੋਂ ਜਾਰੀ ਟਵੀਟ ਕੀਤੇ ਗਏ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਬੇਹਦ ਗੁੰਝਲਦਾਰ ਮਾਲਵੇਅਰ ਨਾਲ ਉਪਭੋਗਤਾਵਾਂ ਦੇ ਐਪਲ ਜਾਂ ਐਂਡ੍ਰਾਇਡ ਫੋਨ 'ਚ ਘੁਸਪੈਠ ਕੀਤੀ ਗਈ ਹੈ। ਇਹ ਉਸ ਦੀ ਜਾਣਕਾਰੀ ਦੇ ਬਿਨਾਂ ਕੀਤਾ ਗਿਆ। ਬਿਆਨ 'ਚ ਕਿਹਾ ਗਿਆ ਸਪਾਈਵੇਅਰ ਰਾਹੀਂ ਘੁਸਪੈਠੀਆਂ ਨੇ ਉਪਕਰਣ ਤੋਂ ਡਾਟਾ ਚੋਰੀ ਕੀਤਾ ਅਤੇ ਜਾਣਕਾਰੀ ਹਾਸਲ ਕਰ ਲਈ ਹੋਵੇਗੀ।

ਇਹ ਵੀ ਪੜ੍ਹੋ : ਪੋਪ ਨੇ ਕੋਰੋਨਾ ਟੀਕਾਕਰਨ ਬਾਰੇ ਫਰਜ਼ੀ ਸੂਚਨਾ ਦੀ ਕੀਤੀ ਨਿੰਦਾ, ਸੱਚਾਈ ਦੱਸਣ ਦੀ ਕੀਤੀ ਅਪੀਲ

ਸਾਈਬਰ ਸੁਰੱਖਿਆ ਲਈ ਫਿਨਲੈਂਡ ਦੇ ਰਾਜਦੂਤ ਜਾਰਮੋ ਸਰੇਵਾ ਨੇ ਇਹ ਨਹੀਂ ਦੱਸਿਆ ਕਿ ਕਿਹੜਾ ਡਾਟਾ ਚੋਰੀ ਕੀਤਾ ਗਿਆ ਪਰ ਇਹ ਕਿਹਾ ਕਿ ਫੋਨ ਤੋਂ ਭੇਜੀ ਗਈ ਸਰਕਾਰੀ ਜਾਣਕਾਰੀ ਜਾਂ ਤਾਂ ਜਨਤਕ ਕੀਤੀ ਗਈ ਜਾਂ ਬੇਹਦ ਹੇਠਲੇ ਪੱਧਰ 'ਤੇ ਗੁਪਤ ਸੀ। ਸਰੇਵਾ ਨੇ ਕਿਹਾ ਕਿ ਤੁਹਾਨੂੰ ਪਤਾ ਹੈ ਕਿ ਪੇਗਾਸਸ ਸਪਾਈਵੇਅਰ ਫੋਨ ਨੂੰ ਕੰਟਰੋਲ 'ਚ ਲੈ ਲੈਂਦਾ ਹੈ। ਉਸ ਦੇ ਮਾਈਕ੍ਰੋਫੋਨ ਅਤੇ ਕੈਮਰਾ ਦੀ ਵੀ ਜਾਸੂਸੀ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਡਿਪਲੋਮੈਟਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਾਂ ਉਹ ਕਿਸ ਦੇਸ਼ 'ਚ ਤਾਇਨਾਤ ਹਨ।

ਇਹ ਵੀ ਪੜ੍ਹੋ : ਗ੍ਰੇਟ ਬੈਰੀਅਰ ਰੀਫ ਦੀ ਸੁਰੱਖਿਆ ਲਈ 70.4 ਕਰੋੜ ਡਾਲਰ ਹੋਰ ਖ਼ਰਚ ਕਰੇਗਾ ਆਸਟ੍ਰੇਲੀਆ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


author

Karan Kumar

Content Editor

Related News