ਫਿਲੀਪੀਨਜ਼ ਨੇ ਵਿਦੇਸ਼ੀ ਸੈਲਾਨੀਆਂ ਦੇ ਦਾਖ਼ਲੇ ’ਤੇ ਲੱਗੀ ਪਾਬੰਦੀ ਹਟਾਈ
Friday, Jan 28, 2022 - 05:54 PM (IST)
ਮਨੀਲਾ (ਭਾਸ਼ਾ)- ਫਿਲੀਪੀਨਜ਼ ਅਗਲੇ ਮਹੀਨੇ ਕਰੀਬ 2 ਸਾਲ ਪਹਿਲਾਂ ਦੇਸ਼ ਵਿਚ ਵਿਦੇਸ਼ੀ ਸੈਲਾਨੀਆਂ ਅਤੇ ਕਾਰੋਬਾਰੀਆਂ ਦੇ ਦਾਖ਼ਲੇ ਉੱਤੇ ਲੱਗੀ ਪਾਬੰਦੀ ਹਟਾ ਦੇਵੇਗਾ। ਸਰਕਾਰ ਨੇ ਇਹ ਫੈਸਲਾ ਕੋਰੋਨਾ ਵਾਇਰਸ ਸੰਕਰਮਣ ਦੀ ਮੌਜੂਦਾ ਲਹਿਰ ਵਿਚ ਕਮੀ ਦੇ ਵਿਚਕਾਰ ਮੁਸ਼ਕਲ ਸਮੇਂ ਵਿਚੋਂਂਲੰਘ ਰਹੇ ਸੈਰ-ਸਪਾਟਾ ਉਦਯੋਗ ਨੂੰ ਬਚਾਉਣ ਦੇ ਉਦੇਸ਼ ਨਾਲ ਲਿਆ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੈਰ-ਸਪਾਟਾ ਸਕੱਤਰ ਬਰਨਾ ਰੋਮੂਲੋ-ਪੁਯਾਤ ਨੇ ਕਿਹਾ ਕਿ 10 ਫਰਵਰੀ ਤੋਂ ਫਿਲੀਪੀਨਜ਼ ਉਨ੍ਹਾਂ 150 ਤੋਂਂਵੱਧ ਦੇਸ਼ਾਂ ਦੇ ਯਾਤਰੀਆਂ ਲਈ ਆਪਣੇ ਦਰਵਾਜ਼ੇ ਖੋਲ੍ਹ ਦੇਵੇਗਾ ਜੋ ਵੀਜ਼ਾ-ਮੁਕਤ ਯਾਤਰਾ ਨੀਤੀ ਦੇ ਅਧੀਨ ਆਉਂਦੇ ਹਨ।
ਬਰਨਾ ਦੇ ਅਨੁਸਾਰ, ਜੇਕਰ ਯਾਤਰੀਆਂ ਨੇ ਆਪਣਾ ਪੂਰਨ ਟੀਕਾਕਰਨ ਕਰਵਾ ਲਿਆ ਹੈ ਅਤੇ ਯਾਤਰਾ ਤੋਂ ਪਹਿਲਾਂ ਉਨ੍ਹਾਂ ਦੀ ਕੋਵਿਡ ਟੈਸਟ ਰਿਪੋਰਟ ਨੈਗੇਟਿਵ ਆਈ ਹੈ, ਤਾਂ ਫਿਲੀਪੀਨਜ਼ ਵਿਚ ਦਾਖ਼ਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਸਰਕਾਰ ਵੱਲੋਂ ਨਿਰਧਾਰਤ ਕੇਂਦਰਾਂ ਵਿਚ ਇਕਾਂਤਵਾਸ ਵਿਚ ਰਹਿਣ ਦੀ ਜ਼ਰੂਰਤ ਨਹੀਂ ਹੋਵੇਗੀ। ਫਿਲੀਪੀਨਜ਼ ਸਰਕਾਰ ਨੇ ਪਹਿਲਾਂ 1 ਦਸੰਬਰ 2021 ਤੋਂ ਵਿਦੇਸ਼ੀ ਯਾਤਰੀਆਂ ਦੇ ਦਾਖ਼ਲੇ ’ਤੇ ਲੱਗੀ ਪਾਬੰਦੀ ਹਟਾਉਣ ਦਾ ਫੈਸਲਾ ਕੀਤਾ ਸੀ। ਹਾਲਾਂਕਿ, ਇਹ ਸਾਰਸ-ਕੋਵ-2 ਵਾਇਰਸ ਦੇ ਬੇਹੱਦ ਛੂਤਕਾਰੀ ਵੇਰੀਐਂਟ ‘ਓਮੀਕਰੋਨ’ ਦੀ ਦਸਤਕ ਦੇ ਚੱਲਦੇ ਇਸ ਫ਼ੈਸਲੇ ਨੂੰ ਅਣਮਿੱਥੇ ਸਮੇਂ ਲਈ ਟਾਲ ਦਿੱਤਾ ਗਿਆ ਸੀ।