ਫਿਲੀਪੀਨਜ਼ ਜਹਾਜ਼ ਹਾਦਸੇ ''ਚ 35 ਲੋਕਾਂ ਦੀ ਮੌਤ ਦੀ ਪੁਸ਼ਟੀ ! 43 ਨੂੰ ਕੀਤਾ ਗਿਆ ਰੈਸਕਿਊ

Saturday, Sep 12, 2026 - 10:29 AM (IST)

ਫਿਲੀਪੀਨਜ਼ ਜਹਾਜ਼ ਹਾਦਸੇ ''ਚ 35 ਲੋਕਾਂ ਦੀ ਮੌਤ ਦੀ ਪੁਸ਼ਟੀ ! 43 ਨੂੰ ਕੀਤਾ ਗਿਆ ਰੈਸਕਿਊ

ਇੰਟਰਨੈਸ਼ਨਲ ਡੈਸਕ- ਫ਼ਿਲੀਪੀਨਜ਼ ਦੇ ਕੋਸਟ ਗਾਰਡ ਨੇ ਸ਼ਨੀਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਇਸੇ ਹਫ਼ਤੇ ਹਾਦਸੇ ਦਾ ਸ਼ਿਕਾਰ ਹੋਏ ਸਮੁੰਦਰੀ ਜਹਾਜ਼ 'ਐੱਮ.ਵੀ. ਜੂਨ ਐਸਟਰ' ਦੇ ਮਲਬੇ 'ਚੋਂ 30 ਹੋਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਇਸ ਦਰਦਨਾਕ ਹਾਦਸੇ ਵਿੱਚ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਵਧ ਕੇ 35 ਤੱਕ ਪਹੁੰਚ ਗਈ ਹੈ।

117 ਯਾਤਰੀ ਤੇ 17 ਕ੍ਰੂ ਮੈਂਬਰਾਂ ਨੂੰ ਲੈ ਕੇ ਇਹ ਜਹਾਜ਼ ਮਨੀਲਾ ਤੋਂ ਆਪਣੀ 22 ਘੰਟੇ ਦੀ ਯਾਤਰਾ 'ਤੇ ਨਿਕਲਿਆ ਸੀ। ਬੁੱਧਵਾਰ ਨੂੰ ਜਦੋਂ ਇਹ 'ਕੋਰੋਨ' ਦੇ ਨੇੜੇ ਪਹੁੰਚਣ ਵਾਲਾ ਸੀ, ਤਾਂ ਇਸ 'ਚ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਹੁਣ ਤੱਕ 35 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ, ਜਦਕਿ 43 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਜਾ ਚੁੱਕਾ ਹੈ। ਬਚਾਏ ਗਏ ਲੋਕਾਂ 'ਚੋਂ ਕਈਆਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ, ਜਦਕਿ 50 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ।

ਇਹ ਵੀ ਪੜ੍ਹੋ- 100 ਅਰਬ ਡਾਲਰ ਤੱਕ ਪੁੱਜੇਗਾ ਭਾਰਤ-ਰੂਸ ਦਾ ਵਪਾਰ ! BRICS ਤੋਂ ਪਹਿਲਾਂ ਮਿਲੇ PM ਮੋਦੀ ਤੇ ਪੁਤਿਨ

ਕੋਸਟ ਗਾਰਡ ਦੀ ਕਮਾਂਡਰ ਕਮੋਡੋਰ ਨੋਏਮੀ ਕਾਇਆਬਯਾਬ ਨੇ ਦੱਸਿਆ ਕਿ ਜ਼ਹਿਰੀਲੀਆਂ ਗੈਸਾਂ ਅਤੇ ਅੱਧ-ਸੜੇ ਮਲਬੇ ਦੇ ਤੇਜ਼ ਸੇਕ ਕਾਰਨ ਰੈਸਕਿਊ ਟੀਮਾਂ ਸ਼ੁੱਕਰਵਾਰ ਤੱਕ ਜਹਾਜ਼ ਦੇ ਅੰਦਰ ਨਹੀਂ ਦਾਖਲ ਹੋ ਸਕੀਆਂ ਸਨ, ਜਿਸ ਕਾਰਨ ਜਾਨੀ ਨੁਕਸਾਨ ਹੋਰ ਜ਼ਿਆਦਾ ਹੋਇਆ। ਜ਼ਿਆਦਾਤਰ ਲਾਸ਼ਾਂ ਜਹਾਜ਼ ਦੇ ਆਰਾਮ ਕਰਨ ਵਾਲੇ ਹਿੱਸੇ 'ਚੋਂ ਬਰਾਮਦ ਹੋਈਆਂ ਹਨ। ਫਿਲਹਾਲ ਮ੍ਰਿਤਕਾਂ ਦੀ ਪਛਾਣ ਦੀ ਪ੍ਰਕਿਰਿਆ ਜਾਰੀ ਹੈ। ਬਚਾਏ ਗਏ ਯਾਤਰੀਆਂ ਦੇ ਬਿਆਨਾਂ ਮੁਤਾਬਕ ਅੱਗ ਸਭ ਤੋਂ ਪਹਿਲਾਂ ਕਾਰਗੋ ਹਿੱਸੇ 'ਚ ਲੱਗੀ ਸੀ। ਕੁਝ ਯਾਤਰੀਆਂ ਨੇ ਲਾਈਫ਼ ਜੈਕਟਾਂ ਵੀ ਨਹੀਂ ਪਾਈਆਂ ਹੋਈਆਂ ਸੀ, ਜਿਸ ਕਾਰਨ ਉਨ੍ਹਾਂ ਦੀਆਂ ਜਾਨਾਂ ਨਹੀਂ ਬਚ ਸਕੀਆਂ। 

'ਪਲਾਵਨ ਡੇਲੀ' ਦੀ ਰਿਪੋਰਟ ਅਨੁਸਾਰ 2002 'ਚ ਬਣੇ ਇਸ ਜਹਾਜ਼ ਕੋਲ ਸਾਰੇ ਵੈਲਿਡ ਸਕਿਓਰਿਟੀ ਸਰਟੀਫ਼ਿਕੇਟ ਸਨ। ਫਿਲਹਾਲ ਜਹਾਜ਼ 'ਚ ਸਮਰੱਥਾ ਤੋਂ ਵੱਧ ਲੋਕਾਂ, ਸਾਮਾਨ ਦੀ ਲੋਡਿੰਗ ਅਤੇ ਕ੍ਰੂ ਦੀ ਐਮਰਜੈਂਸੀ ਪ੍ਰਤੀਕਿਰਿਆ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਇਰਾਨ ਦਾ ਬਹਿਰੀਨ 'ਤੇ ਭਿਆਨਕ ਹਮਲਾ ! ਅਮਰੀਕੀ ਨੇਵੀ ਬੇਸ ਕਰ'ਤਾ ਤਬਾਹ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News