ਫਿਲਪੀਨ: ਜਵਾਲਾਮੁਖੀ ਕਾਰਨ ਖਤਰੇ ''ਚ ਹਜ਼ਾਰਾਂ ਜ਼ਿੰਦਗੀਆਂ, ਦੇਖੋ ਹੈਰਾਨ ਕਰਦੀਆਂ ਤਸਵੀਰਾਂ
Tuesday, Jan 14, 2020 - 02:25 PM (IST)

ਤਨਾਓਨ- ਫਿਲਪੀਨ ਵਿਚ ਅਧਿਕਾਰੀਆਂ ਨੇ ਤਾਲ ਜਵਾਲਾਮੁਖੀ ਵਿਚੋਂ ਕਈ ਹਫਤਿਆਂ ਤੱਕ ਲਾਵਾ ਤੇ ਰਾਖ ਨਿਕਲਣ ਦੀ ਚਿਤਾਵਨੀ ਦੇਣ ਤੋਂ ਬਾਅਦ ਘਰ ਛੱਡਣ ਨੂੰ ਮਜਬੂਰ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਅੱਧ ਵਿਚਾਲੇ ਲਟਕ ਗਈ ਹੈ।
ਤਾਲ ਜਵਾਲਾਮੁਖੀ ਤੋਂ ਐਤਵਾਰ ਨੂੰ ਰਾਖ ਨਿਕਲਣ, ਭੂਚਾਲ ਦੇ ਝਟਕਿਆਂ ਤੇ ਗਰਜਨ ਦੀ ਆਵਾਜ਼ ਦੇ ਮੱਦੇਨਜ਼ਰ ਨੇੜੇ ਦੇ ਇਲਾਕੇ ਖਾਲੀ ਕਰਵਾਏ ਜਾ ਰਹੇ ਹਨ।
ਅਧਿਕਾਰੀਆਂ ਦੀ ਵਿਆਪਕ ਧਮਾਕੇ ਦੀ ਚਿਤਾਵਨੀ ਤੋਂ ਬਾਅਦ ਕਈ ਲੋਕ ਘਰ ਦੇ ਸਾਮਾਨ ਦੇ ਨਾਲ ਮਵੇਸ਼ੀ ਪਾਲਤੂ ਜਾਨਵਰ ਵੀ ਛੱਡ ਗਏ। ਕਰੀਬ 30 ਹਜ਼ਾਰ ਲੋਕ ਅਜੇ ਵੀ ਕੈਂਪਾਂ ਵਿਚ ਹਨ।
ਤਾਲ ਦੇ ਨੇੜੇ ਕੇ ਇਲਾਕੇ ਵਿਚ ਸਕੂਲਾਂ, ਸਰਕਾਰੀ ਦਫਤਰਾਂ ਤੇ ਫਿਲਪੀਨ ਸਟਾਕ ਐਕਸਚੇਂਜ ਨੂੰ ਸੋਮਵਾਰ ਨੂੰ ਅਹਿਤਿਆਤੀ ਦੇ ਤੌਰ 'ਤੇ ਬੰਦ ਰੱਖਿਆ ਗਿਆ।
ਐਤਵਾਰ ਨੂੰ ਜਦੋਂ ਚਿਤਾਵਨੀ ਜਾਰੀ ਕੀਤੀ ਗਈ ਤਾਂ ਉਸ ਦਾ ਪੱਧਰ 4 ਸੀ, ਜਿਸ ਤੋਂ ਬਾਅਦ ਕੁਝ ਘੰਟਿਆਂ ਜਾਂ ਆਉਣ ਵਾਲੇ ਦਿਨਾਂ ਵਿਚ ਇਕ ਖਤਰਨਾਕ ਧਮਾਕੇ ਦਾ ਖਦਸ਼ਾ ਪੈਦਾ ਹੋ ਗਿਆ ਸੀ।
ਸਭ ਤੋਂ ਉੱਚ ਪੱਧਰ 5 ਹੈ, ਜੋ ਉਦੋਂ ਜਾਰੀ ਕੀਤਾ ਜਾਂਦਾ ਹੈ ਜਦੋਂ ਜਵਾਲਾਮੁਖੀ ਵਿਚ ਧਮਾਕਾ ਹੋ ਰਿਹਾ ਹੋਵੇ।