ਫਿਲੀਪੀਨ ’ਚ ਨਹਿਰ ’ਚ ਡਿੱਗੀ ਕਾਰ, 13 ਲੋਕਾਂ ਦੀ ਮੌਤ

Monday, Apr 19, 2021 - 06:46 PM (IST)

ਫਿਲੀਪੀਨ ’ਚ ਨਹਿਰ ’ਚ ਡਿੱਗੀ ਕਾਰ, 13 ਲੋਕਾਂ ਦੀ ਮੌਤ

ਬੇਗਯੋ/ਫਿਲੀਪੀਨ (ਭਾਸ਼ਾ) : ਉਤਰੀ ਫਿਲੀਪੀਨ ਦੇ ਇਕ ਪਰਬਤੀ ਸ਼ਹਿਰ ਵਿਚ ਇਕ ਐਸ.ਯੂ.ਵੀ. ਗੱਡੀ ਦੇ ਨਹਿਰ ਵਿਚ ਡਿੱਗ ਜਾਣ ਨਾਲ 13 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ ਜ਼ਿਆਦਾਤਰ ਬੱਚੇ ਸਨ।

ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਗੱਡੀ ਵਿਚ 15 ਲੋਕ ਬੈਠੇ ਸਨ, ਜਿਨ੍ਹਾਂ Îਵਚੋਂ 2 ਦੀ ਜਾਨ ਬੱਚ ਗਈ। ਪੁਲਸ ਮੁਤਾਬਕ ਇਹ ਲੋਕ ਗੱਡੀ ਵਿਚ ਸਵਾਰ ਹੋ ਕੇ ਸਥਾਨਕ ਤੌਰ ’ਤੇ ਪ੍ਰਸਿੱਧ ਇਕ ਝੀਲ ਨੂੰ ਦੇਖਣ ਜਾ ਰਹੇ ਸਨ, ਉਦੋਂ ਕਲਿੰਗਾ ਸੂਬੇ ਦੇ ਤਾਬੁਕ ਸ਼ਹਿਰ ਵਿਚ ਇਹ ਹਾਦਸਾ ਵਾਪਰਿਆ। ਪੁਲਸ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ ਪਰ ਸ਼ੁਰੂਆਤੀ ਰਿਪੋਰਟ ਵਿਚ ਸੰਕੇਤ ਮਿਲਿਆ ਹੈ ਕਿ ਚਾਲਕ ਦਾ ਵਾਹਨ ’ਤੇ ਕੰਟਰੋਲ ਨਹੀਂ ਰਿਹਾ ਅਤੇ ਐਸ.ਯੂ.ਵੀ. ਸੜਕ ’ਤੇ ਪਲਟ ਕੇ ਨਹਿਰ ਵਿਚ ਡਿੱਗ ਗਈ।


author

cherry

Content Editor

Related News