ਇਸ ਦੇਸ਼ ਦੇ ਰਾਸ਼ਟਰਪਤੀ ਦਾ ਸਖਤ ਹੁਕਮ, ਕਿਹਾ-ਤਸਕਰਾਂ ਨੂੰ ਮਾਰ ਦਿਓ ਗੋਲੀ
Tuesday, Sep 01, 2020 - 09:36 PM (IST)

ਮਨੀਲਾ: ਫਿਲਪੀਨ ਦੇ ਰਾਸ਼ਟਰਪਤੀ ਰੇਡ੍ਰਿਗੋ ਦੁਤੇਰਤੇ ਨੇ ਦੇਸ਼ ਦੇ ਚੋਟੀ ਕਸਮਟ ਅਧਿਕਾਰੀਆਂ ਨੂੰ ਜਨਤਕ ਰੂਪ ਨਾਲ ਹੁਕਮ ਦਿੱਤਾ ਹੈ ਕਿ ਉਹ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੂੰ ਗੋਲੀ ਮਾਰ ਦੇਣ। ਜ਼ਿਕਰਯੋਗ ਹੈ ਕਿ ਚਾਰ ਸਾਲ ਦੀ ਘਾਤਕ ਮੁਹਿੰਮ ਵਿਚ ਇਹ ਜਨਤਕ ਖਤਰਨਾਕ ਹੁਕਮਾਂ ਵਿਚੋਂ ਇਕ ਹੈ।
ਦੁਤੇਰਤੇ ਲਗਾਤਾਰ ਗੈਰ-ਕਾਨੂੰਨੀ ਕਤਲਾਂ ਦੇ ਲਈ ਅਧਿਕਾਰੀਆਂ ਨੂੰ ਅਧਿਕਾਰਿਤ ਕਰਨ ਤੋਂ ਇਨਕਾਰ ਕਰਦੇ ਰਹੇ ਹਨ ਪਰ ਲਗਾਤਾਰ ਖੁੱਲ੍ਹੇ ਤੌਰ 'ਤੇ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੂੰ ਮੌਤ ਦੇ ਘਾਟ ਉਤਾਰਣ ਦੀ ਧਮਕੀ ਦਿੰਦੇ ਰਹੇ ਹਨ। ਦੁਤੇਰਤੇ ਤੇ ਉਨ੍ਹਾਂ ਦੀਆਂ ਨਸ਼ੀਲੇ ਪਦਾਰਥ ਵਿਰੋਧੀ ਮੁਹਿੰਮਾਂ ਨੂੰ ਲਾਗੂ ਕਰ ਰਹੀ ਰਾਸ਼ਟਰੀ ਪੁਲਸ ਨੇ ਕਿਹਾ ਕਿ ਮੁਹਿੰਮ ਦੌਰਾਨ ਪੁਲਸ ਵਲੋਂ ਮਾਰੇ ਗਏ ਜ਼ਿਆਦਾਤਰ ਤਸਕਰਾਂ ਨੇ ਪੁਲਸ 'ਤੇ ਹਮਲਾ ਕੀਤਾ ਤੇ ਉਨ੍ਹਾਂ ਦੀ ਜਾਨ ਲਈ ਖਤਰਾ ਪੈਦਾ ਕੀਤਾ। ਦੁਤੇਰਤੇ ਨੇ ਕਸਟਮ ਬਿਊਰੋ ਦੇ ਕਮਿਸ਼ਨਰ ਰੇ ਲਿਯੋਨਾਰਦੋ ਗੁਰੇਰੋ ਨੂੰ ਸੋਮਵਾਰ ਰਾਤ ਨੂੰ ਕੋਰੋਨਾ ਵਾਇਰਸ ਮਹਾਮਾਰੀ 'ਤੇ ਬੁਲਾਈ ਕਈ ਮੰਤਰੀਮੰਡਲ ਦੀ ਬੈਠਕ ਵਿਚ ਇਹ ਹੁਕਮ ਦਿੱਤਾ ਜਿਸ ਦਾ ਪ੍ਰਸਾਰਣ ਟੈਲੀਵਿਜ਼ਨ 'ਤੇ ਹੋ ਰਿਹਾ ਸੀ। ਦੁਤੇਰਤੇ ਜਦੋਂ ਬੋਲ ਰਹੇ ਸਨ ਤਾਂ ਫੌਜ ਵਿਚ ਜਨਰਲ ਅਹੁਦੇ ਤੋਂ ਸੇਵਾਮੁਕਤ ਤੇ ਸਾਬਕਾ ਫੌਜ ਮੁਖੀ ਗੁਰੇਰੋ ਉਥੇ ਮੌਜੂਦ ਨਹੀਂ ਸਨ ਪਰ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਗੁਰੇਰੋ ਤੇ ਦੋ ਅਧਿਕਾਰੀਆਂ ਨੂੰ ਸੋਮਵਾਰ ਨੂੰ ਦਿਨੇ ਮਨੀਲਾ ਸਥਿਤ ਰਾਸ਼ਟਰਪਤੀ ਰਿਹਾਇਸ਼ ਵਿਚ ਮੁਲਾਕਾਤ ਕੀਤੀ ਸੀ।
ਦੁਤੇਰਤੇ ਨੇ ਕਿਹਾ ਕਿ ਹੁਣ ਵੀ ਸਰਹੱਦ ਪਾਰ ਤੋਂ ਦੇਸ਼ ਵਿਚ ਨਸ਼ੀਲੇ ਪਦਾਰਥ ਆ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਗੁਰੇਰੋ ਦੀ ਅਪੀਲ 'ਤੇ ਉਨ੍ਹਾਂ ਨੇ ਬੰਦੂਕ ਖਰੀਦਣ ਦੀ ਮਨਜ਼ੂਰੀ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਦੁਤੇਰਤੇ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੋਧੀ ਮੁਹਿੰਮ ਦੇ ਤਹਿਤ ਹੁਣ ਤੱਕ 5,700 ਸ਼ੱਕੀ ਤਸਕਰ ਮਾਏ ਗਏ ਜਿਨ੍ਹਾਂ ਵਿਚੋਂ ਵਧੇਰੇ ਗਰੀਬ ਸਨ। ਇਸ ਕਾਰਵਾਈ ਵਿਚ ਮਨੁੱਖੀ ਅਧਿਕਾਰ ਸੰਗਠਨਾਂ ਤੇ ਪੱਛਮੀ ਦੇਸ਼ਾਂ ਦੀਆਂ ਸਰਕਾਰਾਂ ਨੇ ਚਿੰਤਾ ਜਤਾਈ ਹੈ ਤੇ ਮਨੁੱਖਤਾਂ ਦੇ ਖਿਲਾਫ ਅਪਰਾਧ ਦਾ ਦੋਸ਼ ਲਗਾ ਕੇ ਅੰਤਰਰਾਸ਼ਟਰੀ ਅਦਾਲਤ ਵਿਚ ਸੁਣਵਾਈ ਦੀ ਮੰਗ ਕੀਤੀ ਹੈ। ਦੁਤੇਰਤੇ ਨੇ ਬਚੇ ਹੋਏ ਦੋ ਸਾਲ ਦੇ ਕਾਰਜਕਾਲ ਵਿਚ ਵੀ ਕਾਰਵਾਈ ਜਾਰੀ ਰੱਖਣ ਦੀ ਸਹੁੰ ਲਈ ਹੈ।