ਹੋਰ ਕੰਪਨੀਆਂ ਨੂੰ ਆਪਣੀ ਕੋਵਿਡ ਦਵਾਈ ਬਣਾਉਣ ਦੀ ਇਜਾਜ਼ਤ ਦੇਵੇਗਾ ਫਾਈਜ਼ਰ

Tuesday, Nov 16, 2021 - 08:48 PM (IST)

ਹੋਰ ਕੰਪਨੀਆਂ ਨੂੰ ਆਪਣੀ ਕੋਵਿਡ ਦਵਾਈ ਬਣਾਉਣ ਦੀ ਇਜਾਜ਼ਤ ਦੇਵੇਗਾ ਫਾਈਜ਼ਰ

ਜਿਨੇਵਾ : ਅਮਰੀਕੀ ਫਾਰਮਾਸਿਊਟੀਕਲ ਕੰਪਨੀ ਫਾਈਜ਼ਰ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਆਪਣੀ ਓਰਲ ਐਂਟੀਵਾਇਰਲ ਕੋਵਿਡ-19 ਦਵਾਈ ਗਰੀਬ ਦੇਸ਼ਾਂ ਵਿੱਚ ਜ਼ਿਆਦਾ ਸਸ‍ਤੀ ਉਪਲੱਬ‍ਧ ਕਰਵਾਉਣ ਲਈ ਉਸ ਨੇ ਇੱਕ ਸਮਝੌਤਾ ਕੀਤਾ ਹੈ। ਕੰਪਨੀ ਵਲੋਂ ਕਿਹਾ ਗਿਆ ਹੈ ਕਿ ਜੇਕਰ ਇਹ ਦਵਾਈ ਟ੍ਰਾਇਲ ਅਤੇ ਰੈਗੂਲੇਟਰੀ ਪ੍ਰਵਾਨਗੀਆਂ ਵਿੱਚ ਖਰੀ ਉਤਰਦੀ ਹੈ ਤਾਂ ਬੇਹੱਦ ਘੱਟ ਕੀਮਤ 'ਤੇ ਉਪਲੱਬ‍ਧ ਹੋ ਸਕੇਗੀ। ਫਾਈਜ਼ਰ, ਜੋ ਜਰਮਨ ਲੈਬ BioNTech ਨਾਲ ਕੋਵਿਡ ਵੈਕ‍ਸੀਨ ਵੀ ਬਣਾਉਂਦੀ ਹੈ, ਨਾਲ ਕਿਹਾ ਗਿਆ ਹੈ ਕਿ ਇਸ ਨੇ ਬਿਨਾਂ ਕੋਈ ਰਾਇਲ‍ਟੀ ਲਏ ਆਪਣੀ Paxlovid ਗੋਲੀ ਦੇ ਉਪ-ਲਾਇਸੈਂਸ ਪ੍ਰੋਡਕ‍ਸ਼ਨ ਲਈ ਜੈਨਰਿਕ ਡਰੱਗ ਨਿਰਮਾਤਾਵਾਂ ਨਾਲ ਇੱਕ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ।

ਕੰਪਨੀ ਦੇ ਅਨੁਸਾਰ, ਉਸ ਦੇ ਇਸ ਕਦਮ ਨਾਲ ਉਕਤ ਦਵਾਈ ਦੁਨੀਆ ਦੀ ਅੱਧੀ ਆਬਾਦੀ ਲਈ ਉਪਲੱਬਧ ਹੋ ਸਕਦੀ ਹੈ। ਬਿਆਨ ਵਿੱਚ ਫਾਈਜ਼ਰ ਨੇ ਕਿਹਾ ਕਿ ਉਹ ਐਂਟੀ-ਵਾਇਰਸ ਡਰੱਗ ਲਈ 'ਮੈਡੀਸਨ ਪੇਟੈਂਟ ਪੂਲ' (ਐੱਮ.ਪੀ.ਪੀ.) ਨੂੰ ਲਾਇਸੈਂਸ ਦੇਵੇਗੀ ਜੋ ' ਜੈਨਰਿਕ' ਡਰੱਗ ਨਿਰਮਾਤਾ ਕੰਪਨੀਆਂ ਨੂੰ ਇਸ ਦਾ ਉਤਪਾਦਨ ਕਰਨ ਦੇਵੇਗੀ। ਕੰਪਨੀ ਦੇ ਅਨੁਸਾਰ, ਇਸ ਨਾਲ ਦੁਨੀਆ ਦੇ 95 ਦੇਸ਼ਾਂ ਵਿੱਚ ਇਸ ਦਵਾਈ ਦਾ ਇਸਤੇਮਾਲ ਹੋ ਸਕੇਗਾ ਜਿੱਥੇ ਦੁਨੀਆ ਦੀ ਲੱਗਭੱਗ 53 ਫ਼ੀਸਦੀ ਆਬਾਦੀ ਰਹਿੰਦੀ ਹੈ। ਅਮਰੀਕੀ ਕੰਪਨੀ Merck&Co ਦੇ ਨਾਲ ਵੀ ਪਿਛਲੇ ਮਹੀਨੇ ਕੰਪਨੀ ਨੇ ਅਜਿਹੀ ਹੀ ਡੀਲ ਕੀਤੀ ਸੀ। ਡੀਲ ਤੋਂ ਬਾਅਦ ਇਹ ਇਸ ਦਵਾਈ ਨੂੰ HIV ਦਵਾਈ ਦੇ ਨਾਲ ਲਿਆ ਜਾਣਾ ਹੈ। ਸਿਹਤ ਅਧਿਕਾਰੀਆਂ ਦਾ ਮੰਨਣਾ ਹੈ ਕਿ ਫਾਈਜ਼ਰ ਦੀ ਦਵਾਈ ਨੂੰ ਹੋਰ ਥਾਂ ਮਨਜ਼ੂਰੀ ਮਿਲਣ ਤੋਂ, ਪਹਿਲਾਂ ਹੀ ਇਸ ਸਮਝੌਤੇ ਦੇ ਹੋਣ ਨਾਲ ਮਹਾਮਾਰੀ ਤੋਂ ਜਲਦੀ ਨਿਜਾਤ ਪਾਈ ਜਾ ਸਕਦੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News